ਚੱਕਾ ਜਾਮ ਨੂੰ ਲੈ ਕੇ ਗੁਰਨਾਮ ਚੜੂਨੀ ਨੇ ਦੱਸੀ ਰਣਨੀਤੀ, ਸਰਕਾਰ ਨੂੰ ਸੁਣਾਈਆਂ ਖ਼ਰੀਆਂ...
Published : Feb 5, 2021, 7:16 pm IST
Updated : Feb 5, 2021, 7:16 pm IST
SHARE ARTICLE
Gurnam
Gurnam

ਸੰਯੁਕਤ ਕਿਸਾਨ ਮੋਰਚਾ ਦੀ ਵਧਦੀ ਤਾਕਤ ਨੂੰ ਦੇਖਕੇ ਕਈਂ ਵਿਅਕਤੀ ਇਸ ਅੰਦੋਲਨ...

ਨਵੀਂ ਦਿੱਲੀ (ਸੈਸ਼ਵ ਨਾਗਰਾ): ਸੰਯੁਕਤ ਕਿਸਾਨ ਮੋਰਚਾ ਦੀ ਵਧਦੀ ਤਾਕਤ ਨੂੰ ਦੇਖਕੇ ਕਈਂ ਵਿਅਕਤੀ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੰਦੇ ਅਤੇ ਨਿੱਤ-ਨਵੀਆਂ ਯੁਕਤਾਂ ਘੜ੍ਹੀਆਂ ਜਾ ਰਹੀਆਂ ਹਨ। ਹਾਲ ਹੀ ‘ਚ ਇੱਕ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਵੀਡੀਓ ਵਾਇਰਲ ਹੋ ਰਹੀ ਜਿਸਦੇ ਵਿਚ ਗੁਰਨਾਮ ਚੜੂਨੀ ਵੱਲੋਂ ਰਾਕੇਸ਼ ਟਿਕੈਤ ਉਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਤੁਸੀਂ ਮੇਰੇ ਉਤੇ ਪਰਚਾ ਦਿੱਤਾ ਹੈ, ਬਾਅਦ ਵਿਚ ਗੁਰਨਾਮ ਚੜੂਨੀ ਨੂੰ ਇਸ ਵੀਡੀਓ ਦਾ ਲਾਈਵ ਹੋ ਕੇ ਸਪੱਸ਼ਟੀਕਰਨ ਵੀ ਦੇਣਾ ਪਿਆ ਸੀ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਅੰਦੋਲਨ ਨੂੰ ਤੋੜਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕੀਤੀ ਜਾ ਰਹੀਆਂ ਹਨ।

ਸਪੋਕਸਮੈਨ ਦੇ ਪੱਤਰਕਾਰ ਨਾਲ ਗੁਰਨਾਮ ਚੜੂਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਸਾਰੀਆਂ ਭਾਜਪਾ ਸਰਕਾਰ ਦੀਆਂ ਚਾਲਾਂ ਚਲਾਈਆਂ ਜਾ ਰਹੀਆਂ ਹਨ ਕਿਉਂਕਿ ਵਾਇਰਲ ਵੀਡੀਓ ਬਹੁਤ ਪੁਰਾਣੀ ਹੈ, ਇਨ੍ਹਾਂ ਨੇ ਇਸ ਵੀਡੀਓ ਨੂੰ ਐਡਿਟ ਕਰਕੇ ਦੁਬਾਰਾ ਚਲਾਇਆ ਹੈ ਤਾਂ ਜੋ ਲੋਕਾਂ ਨੂੰ ਸਾਡੇ ਵਿਰੁੱਧ ਭੜਕਾਇਆ ਜਾਵੇ ਅਤੇ ਇਹ ਅੰਦੋਲਨ ਕਿਵੇਂ ਨਾ ਕਿਵੇਂ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿਸਾਨ ਆਗੂਆਂ ਵਿਚ ਕੋਈ ਵੀ ਆਪਸੀ ਮਤਭੇਦ ਨਹੀਂ ਹੈ, ਅਸੀਂ ਇਕੱਠੇ ਹੀ ਸਟੇਜਾਂ ਸਾਝੀਆਂ ਕਰ ਰਹੇ ਹਾਂ।

Gurnam Singh CharuniGurnam Singh Charuni

ਇਸਦੇ ਨਾਲ ਹੀ ਉਨ੍ਹਾਂ ਦੇਸ਼ ਵਿਚ ਕੱਲ੍ਹ ਨੂੰ ਹੋਣ ਜਾ ਰਹੇ ਚੱਕਾ ਜਾਮ ਬਾਰੇ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਵਲੋਂ 6 ਫਰਵਰੀ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਚੱਕਾ ਜਾਮ ਕਿਸਾਨੀ ਲਈ, ਫ਼ਸਲਾਂ ਉਤੇ ਐਮ.ਐਸ.ਪੀ, ਕਾਨੂੰਨਾਂ ਨੂੰ ਰੱਦ ਕਰਾਉਣ ਲਈ, ਕਿਸਾਨਾਂ ਪ੍ਰਤੀ ਵਰਤੀ ਜਾ ਰਹੀ ਕਰੂਰਤਾ ਲਈ ਕੀਤਾ ਜਾ ਰਿਹਾ ਹੈ।

Gurnam Singh Charuni Gurnam Singh Charuni

ਚੜੂਨੀ ਨੇ ਕਿਹਾ ਕਿ ਰਾਸ਼ਟਰੀ ਅਤੇ ਨੈਸ਼ਨਲ ਮਾਰਗ ਇਹ ਸਾਰੇ ਜਾਮ ਰਹਿਣਗੇ, ਇਸਦੇ ਨਾਲ ਉਨ੍ਹਾਂ ਕਿਹਾ ਕਿ ਮਾਰਗਾਂ ਨੂੰ ਜਾਮ ਕਰਨ ਲਈ ਸਾਨੂੰ ਸਰਕਾਰ ਤੋਂ ਆਗਿਆ ਲੈਣ ਦੀ ਲੋੜ ਨਹੀਂ ਅਸੀਂ ਆਪਣੇ-ਆਪ ਇਹ ਸੜਕਾਂ ਉਤੇ ਚੱਕਾ ਜਾਮ ਕਰ ਰਹੇ ਹਾਂ। ਚੜੂਨੀ ਨੇ ਕਿਹਾ ਕਿ ਜਿਵੇਂ ਕਿਸੇ ਪੱਥਰ ਨੂੰ ਤੋੜਨ ਲਈ ਸਾਨੂੰ ਵਾਰ-ਵਾਰ ਉਸ ‘ਤੇ ਸੱਟਾਂ ਮਾਰਨੀਆਂ ਪੈਂਦੀਆਂ ਹਨ ਤੇ ਪਤਾ ਨਹੀਂ ਹੁੰਦਾਂ ਕਿ ਉਹ ਕਿਹੜੀ ਸੱਟ ਵਿਚ ਟੁੱਟੇਗਾ, ਇਸੇ ਤਰ੍ਹਾਂ ਅਸੀਂ ਬੀਜੇਪੀ ਸਰਕਾਰ ਨੂੰ ਸੱਟਾਂ ਮਾਰ ਰਹੇ ਹਾਂ ਕਿ ਕਦੋਂ ਕਾਨੂੰਨ ਰੱਦ ਕਰੇਗੀ।

KissanKissan

ਚੜੂਨੀ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਸੀਂ ਇੱਥੋਂ ਨਹੀਂ ਜਾਵਾਂਗੇ ਚਾਹੇ ਸਾਨੂੰ 2 ਮਹੀਨੇ ਤੋਂ 2 ਸਾਲ ਲੱਗ ਜਾਣ ਪਰ ਜਿੰਨਾ ਸਮਾਂ ਭਾਜਪਾ ਇਨ੍ਹਾਂ ਕਾਨੂੰਨਾਂ ਰੱਦ ਕਰਨ ਵਿੱਚ ਲਾਵੇਗੀ ਤਾਂ ਉਨ੍ਹਾਂ ਦੀਆਂ ਜੜ੍ਹਾਂ ਬਹੁਤ ਬੋਦੀਆਂ ਹੋ ਜਾਣਗੀਆਂ ਤੇ ਦੁਬਾਰਾ ਖੜ੍ਹਨ ਯੋਗ ਨਹੀਂ ਰਹੇਗੀ। ਚੜੂਨੀ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਨਾਲ ਦੁਬਾਰਾ ਮੀਟਿੰਗ ਹੁੰਦੀ ਤਾਂ ਅਸੀਂ ਪਹਿਲ ਦੇ ਆਧਾਰ ਦੇ ਐਮ.ਐਸ.ਪੀ ਨੂੰ ਲਿਖਤ ਫ਼ੈਸਲਾ ਲੈਣ ਲਈ ਕਹਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement