
ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲੇ ਦੇ ਤ੍ਰਾਲ ਖੇਤਰ ਵਿਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆ ਨੂੰ ਮਾਰ ਸੁੱਟਿਆ ਹੈ ਅਤੇ ਇਕ ਅਤਿਵਾਦੀ ਘੇਰਿਆ ਹੋਇਆ ਹੈ। ਦੋਨੋਂ ਪਾਸਿਆ...
ਜਮੂੰ ਕਸ਼ਮੀਰ -ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲੇ ਦੇ ਤ੍ਰਾਲ ਖੇਤਰ ਵਿਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆ ਨੂੰ ਮਾਰ ਸੁੱਟਿਆ ਹੈ ਅਤੇ ਇਕ ਅਤਿਵਾਦੀ ਘੇਰਿਆ ਹੋਇਆ ਹੈ। ਦੋਨੋਂ ਪਾਸਿਆ ਤੋਂ ਫਾਈਰਿੰਗ ਹੋ ਰਹੀ ਹੈ। ਸੁਰੱਖਿਆ ਬਲਾਂ ਨੇ ਉਸ ਮਕਾਨ ਨੂੰ ਤਬਾਹ ਕਰ ਦਿੱਤਾ ਹੈ, ਜਿਸ ਵਿਚ ਅਤਿਵਾਦੀ ਛੁਪੇ ਹੋਏ ਸਨ ਅਤੇ ਕੁੱਝ ਚਿਰ ਬਾਅਦ ਗੋਲੀਬਾਰੀ ਬੰਦ ਹੋ ਗਈ। ਤਿੰਨੋਂ ਅਤਿਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਛੁਪੇ ਹੋਏ ਸਨ।
Security Force
ਸੁਰੱਖਿਆ ਬਲਾਂ ਨੇ ਘੇਰਾ ਸਖ਼ਤ ਰੱਖਿਆ ਅਤੇ ਨਾਲ ਹੀ ਤਲਾਸ਼ੀ ਵੀ ਜਾਰੀ ਰੱਖੀ। ਜਿਸਦੇ ਬਾਅਦ ਸੁਰੱਖਿਆ ਬਲਾਂ ਨੂੰ ਕਾਮਯਾਬੀ ਮਿਲ ਹੀ ਗਈ। ਜਿਕਰਯੋਗ ਹੈ, ਕਿ ਅਤਿਵਾਦੀਆ ਦੀ ਮੌਜੂਦਗੀ ਦੀ ਸੂਚਨਾ ਤੇ ਤ੍ਰਾਲ ਦੇ ਮੀਰ ਮੁਹੱਲੇ ਵਿਚ 42 ਰਾਸ਼ਟਰੀ ਰਾਈਫਲ, 180 ਬਟਾਲੀਅਨ ਸੀਆਰਪੀਐਫ ਅਤੇ ਐਸਓਜੀ ਨੇ ਘੇਰਾਬੰਦੀ ਕੀਤੀ। ਘੇਰਾਬੰਦੀ ਸਖ਼ਤ ਹੁੰਦੀ ਦੇਖ ਕੇ ਮਕਾਨ ਵਿਚ ਛੁਪੇ ਅਤਿਵਾਦੀਆ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਤੋਂ ਮੁਠਭੇੜ ਸ਼ੁਰੂ ਹੋ ਗਈ। ਐਸਐਸਪੀ ਅਵੰਤੀਪੋਰਾ ਤਾਹਿਰ ਸਲੀਮ ਨੇ ਮੁਠਭੇੜ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਛੁਪੇ ਅਤਿਵਾਦੀਆ ਦੀ ਤਲਾਸ਼ ਲਈ ਘੇਰਾਬੰਦੀ ਸਖ਼ਤ ਰੱਖੀ ਗਈ ।