
ਜਲੰਧਰ ਵਿਚ ਵੀਰਵਾਰ ਤੋਂ 106ਵੀਂ ਇੰਡੀਅਨ ਸਾਇੰਸ ਕਾਂਗਰਸ ਸ਼ੁਰੂ ਹੋਈ। 7 ਜਨਵਰੀ ਤੱਕ ਚੱਲਣ ਵਾਲੀ ਕਾਂਗਰਸ ਦੇ ਪਹਿਲੇ...
ਜਲੰਧਰ : ਜਲੰਧਰ ਵਿਚ ਵੀਰਵਾਰ ਤੋਂ 106ਵੀਂ ਇੰਡੀਅਨ ਸਾਇੰਸ ਕਾਂਗਰਸ ਸ਼ੁਰੂ ਹੋਈ। 7 ਜਨਵਰੀ ਤੱਕ ਚੱਲਣ ਵਾਲੀ ਕਾਂਗਰਸ ਦੇ ਪਹਿਲੇ ਦਿਨ ਬੈਂਗਲੁਰੂ ਦੇ ਸੈਂਟਰ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ (ਕੇਅਰ) ਨੇ ਮਿਨੀ-ਯੂਜੀਵੀ ਰੋਬੋਟ ਪੇਸ਼ ਕੀਤਾ। ਇਹ ਰੋਬੋਟ ਖ਼ਤਰੇ ਵਾਲੇ ਸਥਾਨਾਂ ਉਤੇ ਜਾ ਕੇ ਬੰਬ ਜਾਂ ਸ਼ੱਕੀ ਸਾਮਾਨ ਦੀ ਭਾਲ ਕਰੇਗਾ। ਰੋਬੋਟ ਨੂੰ ਰਿਮੋਟ ਨਾਲ ਆਪਰੇਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹੋਰ ਰੋਬੋਟ ਦੇ ਨਾਲ ਵੀ ਇਹ ਅਪਣੇ ਆਪ ਨੂੰ ਆਰਡੀਨੇਟ ਕਰ ਲਵੇਗਾ।
ਡਿਵੈਲਪਰ ਨੇ ਦੱਸਿਆ ਕਿ ਕੈਮਰਾ, ਸੈਂਸਰ, ਰਾਡਾਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਇਸ ਰੋਬੋਟ ਨੂੰ ਤਿਆਰ ਕੀਤਾ ਗਿਆ ਹੈ। ਇਹ ਰਿਮੋਟ ਕੰਟਰੋਲ ਨਾਲ ਸੰਚਾਲਿਤ ਹੁੰਦਾ ਹੈ। ਇਹ ਰੋਬੋਟ ਪੌੜੀਆਂ ਉਤੇ ਚੜ੍ਹ ਸਕਦਾ ਹੈ, ਵਿਸਫੋਟਕ ਉਤੇ ਪਾਣੀ ਛਿੜਕ ਸਕਦਾ ਹੈ, ਦੋ ਤੋਂ ਢਾਈ ਕਿੱਲੋ ਤੱਕ ਭਾਰ ਵਾਲੇ ਸ਼ੱਕੀ ਸਾਮਾਨ ਨੂੰ ਚੁੱਕ ਕੇ ਲਿਆ ਸਕਦਾ ਹੈ। ਡੀਆਰਡੀਓ ਦੇ ਚੇਅਰਮੈਨ ਸਤੀਸ਼ ਰੈੱਡੀ ਨੇ ਦੱਸਿਆ ਕਿ ਮਿਨੀ ਯੂਜੀਵੀ ਦੀ ਪ੍ਰੀਖਿਆ ਸਫ਼ਲ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਇਸ ਦੇ ਆਰਡਰ ਤਿਆਰ ਕੀਤੇ ਜਾਣਗੇ।
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਚੰਡੀਗੜ੍ਹ ਦੀ ਟਰਮੀਨਲ ਬੈਲੇਸਟਿਕ ਰਿਸਰਚ ਲੈਬ (ਟੀਬੀਆਰਐਲ) ਵਿਚ ਵਿਕਸਿਤ ਕੀਤੀ ਗਈ ਪਲਾਸਟਿਕ ਬੁਲੇਟ ਵੀ ਪੇਸ਼ ਕੀਤੀ। ਪਲਾਸਟਿਕ ਬੁਲੇਟ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਏਕੇ-47 ਰਾਇਫ਼ਲ ਨਾਲ ਫਾਇਰ ਕੀਤਾ ਜਾ ਸਕਦਾ ਹੈ। ਪਲਾਸਟਿਕ ਬੁਲੇਟ ਦਾ ਭਾਰ ਅਸਲੀ ਬੁਲੇਟ ਤੋਂ 10 ਗੁਣਾ ਘੱਟ ਹੈ। ਪਲਾਸਟਿਕ ਬੁਲੇਟ 10-12 ਮਿਮੀ ਗਹਿਰਾਈ ਤੱਕ ਜ਼ਖ਼ਮ ਕਰਦੀ ਹੈ, ਪਰ ਜਾਨਲੇਵਾ ਚੋਟ ਨਹੀਂ ਲੱਗਦੀ।
ਪਲਾਸਟਿਕ ਬੁਲੇਟ ਵਿਕਸਿਤ ਕਰਨ ਵਾਲੇ ਡਾ. ਪ੍ਰਿੰਸ ਸ਼ਰਮਾ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਇਕ ਲੱਖ ਬੁਲੇਟ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਦੀ ਵਰਣਗਾਂਵ ਦੀ ਆਰਡੀਨੈਂਸ ਫੈਕਟਰੀ ਵਿਚ ਇਸ ਬੁਲੇਟ ਨੂੰ ਬਣਾਇਆ ਜਾ ਰਿਹਾ ਹੈ। ਟਰਮੀਨਲ ਬੈਲੇਸਟਿਕ ਰਿਸਰਚ ਲੈਬ (ਟੀਬੀਆਰਐਲ) ਦੇ ਨਿਰਦੇਸ਼ਕ ਮਨਜੀਤ ਸਿੰਘ ਨੇ ਦੱਸਿਆ ਕਿ ਲੈਬ ਵਿਚ ਏਅਰਕਰਾਫਟ ਮਾਰਸ਼ਲ ਲਈ ਖਾਸ ਫ੍ਰੇਂਜਿਬਿਲ ਬੁਲੇਟ ਵੀ ਵਿਕਸਿਤ ਕੀਤੀ ਗਈ ਹੈ। ਇਸ ਦਾ ਇਸਤੇਮਾਲ ਐਂਟੀ-ਹਾਈਜੈਕਿੰਗ ਆਪਰੇਸ਼ਨ ਵਿਚ ਕੀਤਾ ਜਾ ਸਕਦਾ ਹੈ।
ਇਹ ਬੁਲੇਟ ਦੁਸ਼ਮਣਾਂ ਨੂੰ ਮਾਰ ਸਕਦੀ ਹੈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਸਕਦੀ ਹੈ ਪਰ ਜੇਕਰ ਗੋਲੀ ਸਿੱਧਾ ਏਅਰਕਰਾਫਟ ਦੀ ਬਾਡੀ ਵਿਚ ਵੱਜੇ ਤਾਂ ਕੇਵਲ ਹਲਕਾ ਜਿਹਾ ਦਾਗ ਆਵੇਗਾ। ਏਅਰਕਰਾਫਟ ਵਿਚ ਛੇਕ ਨਹੀਂ ਹੋਵੇਗਾ। ਏਅਰਕਰਾਫਟ ਦੀ ਬਾਡੀ ਨਾਲ ਟਕਰਾ ਕੇ ਗੋਲੀ ਚੂਰਾ ਬਣ ਕੇ ਡਿੱਗ ਜਾਵੇਗੀ। ਨਾਹਨ (ਹਿਮਾਚਲ ਪ੍ਰਦੇਸ਼) ਸਥਿਤ ਸਪੈਸ਼ਲ ਫੋਰਸਿਸ ਟ੍ਰੇਨਿੰਗ ਸਕੂਲ ਨੇ ਡੀਬੀਆਰਐਲ ਤੋਂ 50 ਹਜ਼ਾਰ ਬੁਲੇਟ ਉਪਲੱਬਧ ਕਰਵਾਉਣ ਲਈ ਕਿਹਾ ਹੈ।