ਕਿਡਨੀ ਦੀ ਬੀਮਾਰੀ ਤੋਂ ਪੀੜਤ ਹਨ ਅਰੁਣ ਜੇਤਲੀ, ਹੋ ਸਕਦਾ ਹੈ ਆਪਰੇਸ਼ਨ
Published : Apr 5, 2018, 11:46 pm IST
Updated : Apr 6, 2018, 12:28 pm IST
SHARE ARTICLE
Arun jaitely
Arun jaitely

ਇਕ ਟਵੀਟ ਰਾਹੀਂ ਜੇਤਲੀ ਨੇ ਪੁਸ਼ਟੀ ਕਰਦਿਆਂ ਕਿਹਾ

ਵਿੱਤ ਮੰਤਰੀ ਅਰੁਣ ਜੇਤਲੀ ਕਿਡਨੀ ਨਾਲ ਸਬੰਧਤ ਕਿਸੇ ਬੀਮਾਰੀ ਤੋਂ ਪੀੜਤ ਹਨ। ਸੰਭਾਵਨਾ ਹੈ ਕਿ ਬੀਮਾਰੀ ਕਾਰਨ ਉਨ੍ਹਾਂ ਦਾ ਆਪਰੇਸ਼ਨ ਹੋਵੇਗਾ। ਇਕ ਟਵੀਟ ਰਾਹੀਂ ਜੇਤਲੀ ਨੇ ਪੁਸ਼ਟੀ ਕਰਦਿਆਂ ਕਿਹਾ, ''ਮੇਰਾ ਕਿਡਨੀ ਨਾਲ ਜੁੜੀ ਬਿਮਾਰੀ ਅਤੇ ਕੁੱਝ ਹੋਰ ਲਾਗ ਦਾ ਇਲਾਜ ਚੱਲ ਰਿਹਾ ਹੈ। ਇਸ ਲਈ ਮੈਂ ਘਰ ਦੇ ਸਹੂਲਤਜਨਕ ਮਾਹੌਲ 'ਚ ਕੰਮ ਕਰ ਰਿਹਾ ਹਾਂ। ਅੱਗੇ ਮੇਰਾ ਇਲਾਜ ਕਿਸ ਤਰ੍ਹਾਂ ਹੋਵੇਗਾ ਇਸ ਦਾ ਫ਼ੈਸਲਾ ਡਾਕਟਰ ਕਰਨਗੇ।'' ਜੇ ਉਹ ਲੰਮਾਂ ਸਮਾਂ ਬੀਮਾਰ ਰਹੇ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਕੈਬਨਿਟ ਵਿਚ ਵੀ ਫ਼ੇਰਬਦਲ ਕਰਨਾ ਪਵੇ।  ਬੀਤੇ ਸੋਮਵਾਰ ਤੋਂ ਅਰੁਣ ਜੇਤਲੀ ਅਪਣੇ ਦਫ਼ਤਰ ਵੀ ਨਹੀਂ ਜਾ ਰਹੇ ਅਤੇ ਉਹ ਅਪਣੇ ਘਰ ਤੋਂ ਹੀ ਕੰਮ ਕਰ ਰਹੇ ਹਨ। ਜੇਤਲੀ ਦੀ ਸਿਹਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਦੀ ਅਗਲੇ ਹਫ਼ਤੇ ਲੰਦਨ ਯਾਤਰਾ ਨੂੰ ਵੀ ਰੱਦ ਕਰ ਦਿਤਾ ਗਿਆ ਹੈ ਜਿਥੇ ਉਨ੍ਹਾਂ ਸਾਲਾਨਾ ਆਰਥਕ ਗੱਲਬਾਤ 'ਚ ਹਿੱਸਾ ਲੈਣਾ ਸੀ। ਰਾਜ ਸਭਾ 'ਚ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ 'ਚ ਵੀ ਉਹ ਗ਼ੈਰਹਾਜ਼ਰ ਸਨ।

Arun jaitelyArun jaitely

ਉਨ੍ਹਾਂ ਉੱਤਰ ਪ੍ਰਦੇਸ਼ ਤੋਂ ਮੁੜ ਚੁਣੇ ਜਾਣ ਮਗਰੋਂ ਨਵੇਂ ਸਿਰੇ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕਣੀ ਸੀ। 2 ਅਪ੍ਰੈਲ ਨੂੰ ਉਨ੍ਹਾਂ ਦਾ ਗੁਜਰਾਤ ਦੇ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਖ਼ਤਮ ਹੋ ਗਿਆ ਸੀ।65 ਸਾਲਾ ਵਿੱਤ ਮੰਤਰੀ ਟੈਸਟ ਕਰਵਾ ਰਹੇ ਹਨ ਅਤੇ ਡਾਕਟਰਾਂ ਨੇ ਸੰਕੇਤ ਦਿਤਾ ਹੈ ਕਿ ਉਹ ਕਿਡਨੀ ਸਬੰਧੀ ਬੀਮਾਰੀ ਤੋਂ ਪੀੜਤ ਹਨ ਹਾਲਾਂਕਿ ਅਰੁਣ ਜੇਤਲੀ ਨੂੰ ਹਾਲੇ ਤਕ ਹਸਪਤਾਲ ਵਿਚ ਦਾਖ਼ਲ ਨਹੀਂ ਕੀਤਾ ਗਿਆ ਪਰ ਡਾਕਟਰਾਂ ਨੇ ਇਨਫ਼ੈਕਸ਼ਨ ਹੋਣ ਦੇ ਡਰ ਕਾਰਨ ਉਨ੍ਹਾਂ ਨੂੰ ਜਨਤਕ ਸਮਾਗਮ ਵਿਚ ਜਾਣ ਤੋਂ ਰੋਕਿਆ ਹੈ। ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਾਲ 2014 ਵਿਚ ਵੀ ਅਰੁਣ ਜੇਤਲੀ ਦਾ ਵੱਡਾ ਆਪਰੇਸ਼ਨ ਹੋਇਆ ਸੀ। ਸੂਤਰਾਂ ਨੇ ਦਸਿਆ ਕਿ ਏਮਜ਼ ਦੇ ਡਾਕਟਰ ਜੇਤਲੀ ਦੀ ਰਿਹਾਇਸ਼ 'ਤੇ ਉਨ੍ਹਾਂ ਦੀ ਦੇਖ-ਰੇਖ ਕਰ ਰਹੇ ਹਨ ਅਤੇ ਇਸ ਦਾ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ ਕਿ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕਰਨ ਦੀ ਲੋੜ ਹੈ ਜਾਂ ਨਹੀਂ। ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਜੇਤਲੀ ਨੂੰ ਏਮਜ਼ ਵਿਖੇ ਦਾਖ਼ਲ ਕਰਵਾਇਆ ਜਾ ਸਕਦਾ ਹੈ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement