ਪਾਕਿਸਤਾਨ ਵਿਚ ਕੋਈ ਐਫ-16 ਗਾਇਬ ਨਹੀਂ: ਰਿਪੋਰਟ
Published : Apr 5, 2019, 12:22 pm IST
Updated : Apr 5, 2019, 12:22 pm IST
SHARE ARTICLE
F-16 is missing in Pakistan- us count found contradicts Indians claim report
F-16 is missing in Pakistan- us count found contradicts Indians claim report

ਭਾਰਤ ਦਾ ਦਾਅਵਾ ਹੋ ਸਕਦਾ ਹੈ ਗਲਤ?

ਨਵੀਂ ਦਿੱਲੀ: ਅਮਰੀਕਾ ਨਿਊਜ਼ ਪਬਲੀਕੇਸ਼ਨ ਫੌਰਨ ਪਾਲਿਸੀ ਨੇ ਇਕ ਰਿਪੋਰਟ ਵਿਚ ਅਣਮਨੁੱਖੀ ਅਮਰੀਕਾ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਦਾ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਹੋਏ ਸੰਘਰਸ਼ ਦੌਰਾਨ ਅਪਣੇ ਲੜਾਕੂ ਜਹਾਜ਼ ਨਾਲ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਮਾਰਨ ਦਾ ਦਾਅਵਾ ਗਲਤ ਹੋ ਸਕਦਾ ਹੈ। ਪ੍ਰਕਾਸ਼ਿਤ ਰਿਪੋਰਟ ਵਿਚ ਪਬਲੀਕੇਸ਼ਨ ਨੇ ਕਿਹਾ ਕਿ ਹਲਾਤਾਂ ਦੀ ਜਾਣਕਾਰੀ ਰੱਖਣ ਵਾਲੇ ਅਮਰੀਕਾ ਦੇ ਦੋ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਫਾਰੇਨ ਪਾਲਿਸੀ ਨੂੰ ਦੱਸਿਆ ਕਿ ਅਮਰੀਕਾ ਅਧਿਕਾਰੀਆਂ ਨੇ ਹਾਲ ਹੀ ਵਿਚ ਪਾਕਿਸਤਾਨ ਦੇ ਐਫ-16 ਜਹਾਜ਼ਾਂ ਦੀ ਗਿਣਤੀ ਕੀਤੀ ਹੈ ਜਿਸ ਵਿਚ ਸਾਰੇ ਜਹਾਜ਼ ਪੂਰੇ ਹਨ ਤੇ ਇਕ ਵੀ ਗਾਇਬ ਨਹੀਂ ਹੈ।

Mig 21Mig 21
 

ਭਾਰਤ ਸਰਕਾਰ ਨੇ ਕਿਹਾ ਕਿ 27 ਫਰਵਰੀ ਨੂੰ ਹਵਾਈ ਲੜਾਈ ਵਿਚ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਧਮਾਨ ਨੇ ਉਸ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਮਾਰ ਦਿੱਤਾ ਸੀ ਜਿਹੜਾ ਭਾਰਤੀ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲੜਾਈ ਵਿਚ ਅਭਿਨੰਦਨ ਵਰਧਮਾਨ ਦੇ ਜਹਾਜ਼ 'ਤੇ ਵੀ ਹਮਲਾ ਹੋਇਆ ਸੀ ਅਤੇ ਉਹਨਾਂ ਨੂੰ ਈਜੈਕਟ ਕਰਨਾ ਪਿਆ ਸੀ। ਭਾਰਤੀ ਹਵਾਈ ਸੈਨਾ ਨੇ 28 ਫਰਵਰੀ ਨੂੰ ਸਬੂਤ ਦੇ ਤੌਰ 'ਤੇ ਅਮਰਾਮ ਮਿਸਾਇਲ ਦੇ ਟੁਕੜੇ ਵਿਖਾਏ ਸੀ ਜਿਸ ਨੂੰ ਪਾਕਿਸਤਾਨ ਦੇ ਐਫ-16 ਜਹਾਜ਼ ਨਾਲ ਦਾਗਿਆ ਗਿਆ ਸੀ।

ਪਰ ਉਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਅਭਿਨੰਦਨ ਵਰਧਮਾਨ ਨੇ ਪਾਕਿਸਤਾਨੀ ਐਫ-16 ਨੂੰ ਮਾਰਿਆ ਸੀ। ਇਸ 'ਤੇ ਭਾਰਤ ਸਰਕਾਰ ਵਾਰ ਵਾਰ ਦਾਅਵਾ ਵੀ ਕਰਦੀ ਰਹੀ। ਪ੍ਰਤਿਕਾ ਫਾਰੇਨ ਪਾਲਿਸੀ ਅਨੁਸਾਰ ਪਾਕਿਸਤਾਨ ਨੇ ਇਸ ਘਟਨਾ ਤੋਂ ਬਾਅਦ ਅਮਰੀਕਾ ਨੂੰ ਪਾਕਿਸਤਾਨ ਆ ਕੇ ਐਫ-16 ਜਹਾਜ਼ਾਂ ਦੀ ਗਿਣਤੀ ਕਰਨ ਨੂੰ ਕਿਹਾ। ਫਾਰੇਨ ਪਾਲਿਸੀ ਦੀ ਲਾਰਾ ਸੈਲਿਗਮੈਨ ਅਨੁਸਾਰ ਗਿਣਤੀ ਕਰਨ 'ਤੇ ਸਾਰੇ ਜਹਾਜ਼ ਪੂਰੇ ਨਿਕਲੇ। ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਗਿਣਤੀ ਪੂਰੀ ਹੋ ਗਈ ਅਤੇ ਸਾਰੇ ਜਹਾਜ਼ ਪੂਰੇ ਹਨ।

Mig 21Mig 21

ਫਾਰੇਨ ਪਾਲਿਸੀ ਮੁਤਾਬਕ ਹੋ ਸਕਦਾ ਹੈ ਲੜਾਈ ਦੌਰਾਨ ਮਿਗ-21 ਬਾਇਸਨ ਵਿਚ ਸਵਾਰ ਅਭਿਨੰਦਨ ਨੇ ਪਾਕਿਸਤਾਨੀ ਐਫ-16 'ਤੇ ਨਿਸ਼ਾਨਾ ਲਾਕ ਕਰ ਦਿੱਤਾ ਹੋਵੇ, ਮਿਸਾਇਲ ਦਾਗੀ ਵੀ ਹੋਵੇ ਪਰ ਉਸ ਨੂੰ ਲਗਦਾ ਹੈ ਕਿ ਅਸਲ ਵਿਚ ਉਸ ਦਾ ਨਿਸ਼ਾਨਾ ਸਹੀ ਥਾਂ 'ਤੇ ਨਾ ਲੱਗਿਆ ਹੋਵੇ। ਪਰ ਪਾਕਿਸਤਾਨ ਵਿਚ ਅਮਰੀਕੀ ਅਧਿਕਾਰੀਆਂ ਦੁਆਰਾ ਕੀਤੀ ਗਈ ਗਿਣਤੀ ਭਾਰਤ ਦੇ ਪੱਖ ਵਿਚ ਸ਼ੱਕ ਪੈਦਾ ਕਰਦੀ ਹੈ ਅਤੇ ਸੰਕੇਤ ਦਿੰਦੀ ਹੈ ਕਿ ਭਾਰਤੀ ਅਧਿਕਾਰੀਆਂ ਨੇ ਸੱਚ ਮੁੱਚ ਅੰਤਰਰਾਸ਼ਟਰੀ ਸਮੁਦਾਇ ਨੂੰ ਉਸ ਦਿਨ ਦੀਆਂ ਘਟਨਾਵਾਂ ਬਾਰੇ ਗੁਮਰਾਹ ਕੀਤਾ ਹੋਵੇ।

ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਵਿਚ ਲੋਕ ਸਭਾ ਚੋਣਾਂ 2019 ਦੇ ਮਤਦਾਨ ਕੁਝ ਹੀ ਦਿਨਾਂ ਵਿਚ ਸ਼ੁਰੂ ਹੋਣ ਜਾ ਰਹੇ ਹਨ। ਵਿਰੋਧੀ ਦਲਾਂ ਨੇ ਪੁਲਵਾਮਾ ਵਿਚ ਹੋਏ ਅਤਿਵਾਦੀ  ਹਮਲੇ ਦੇ ਜਵਾਬ ਵਿਚ ਬਾਲਾਕੋਟ ਤੇ ਕੀਤੇ ਗਏ ਹਵਾਈ ਹਮਲੇ ਨੂੰ ਅਪਣੇ ਪ੍ਰਚਾਰ ਭਾਸ਼ਣਾਂ ਵਿਚ ਇਸਤੇਮਾਲ ਕਰਨ ਦਾ ਅਰੋਪ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਤੇ ਲਗਾਇਆ ਹੈ।

ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਅਸੀਂ ਨਿਸ਼ਚਿਤ ਰੂਪ ਤੋਂ ਕਹਿ ਰਹੇ ਹਾਂ ਕਿ ਇਕ ਐਫ-16 ਜਹਾਜ਼ ਅਸੀਂ ਮਾਰ ਦਿੱਤਾ ਹੈ ਅਤੇ ਸ਼ੁਰੂ ਵਿਚ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਦੋ ਪਾਇਲਟ ਉਸ ਦੇ ਕੋਲ ਹਨ...ਇਕ ਪਾਇਲਟ ਸਾਡਾ ਸੀ ਅਤੇ ਦੂਸਰਾ ਪਾਇਲਟ ਕੌਣ ਹੈ?

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement