
ਭਾਰਤੀ ਸਰਹੱਦ ਵਿਚ ਵੜੇ ਪਾਕਿ ਨੇ ਐਫ-16 ਜਹਾਜ਼ ਸੰਬੰਧੀ ਨਵਾਂ.....
ਨਵੀਂ ਦਿੱਲੀ: ਭਾਰਤੀ ਸਰਹੱਦ ਵਿਚ ਵੜੇ ਪਾਕਿ ਨੇ ਐਫ-16 ਜਹਾਜ਼ ਸੰਬੰਧੀ ਨਵਾਂ ਖੁਲਾਸਾ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਿਕ ਪਾਕਿ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਨੇ ਐਸਯੂ-30 ਅਤੇ ਮਿਗ-21 ਬਾਇਸਨ ਸਮੇਤ ਭਾਰਤੀ ਜਹਾਜ਼ਾਂ ’ਤੇ 40-50 ਕਿਮੀ ਦੀ ਦੂਰੀ ਨਾਲ ਚਾਰ ਤੋਂ ਪੰਜ ਅਮਰੀਕੀ ਐਮਰਾਮ ਮਿਸਾਇਲ ਦਾਗੀਆਂ।
SU 30
ਸੂਤਰਾਂ ਨੇ ਮੰਗਲਵਾਰ ਨੂੰ ਏਐਨਆਈ ਨੂੰ ਦੱਸਿਆ ਕਿ 27 ਫਰਵਰੀ ਨੂੰ ਭਾਰਤ ’ਤੇ ਹਮਲਾ ਕਰਨ ਦੌਰਾਨ ਐਫ-16 ਜਹਾਜ਼ਾਂ ਦਾ ਇਸਤੇਮਾਲ ਨਾ ਕਰਨ ਦੇ ਪਾਕਿ ਦਾਅਵੇ ਤੋਂ ਪਰਦਾ ਉਠਾਉਣ ਲਈ, ਭਾਰਤੀ ਸੈਨਾ ਜ਼ਮੀਨ ’ਤੇ ਕਈ ਖੇਤਰਾਂ ਵਿਚ ਖੋਜ ਮੁਹਿੰਮ ਚਲਾ ਰਹੀ ਹੈ, ਜਿੱਥੇ ਐਮਰਾਮ ਮਿਸਾਇਲ ਦਾ ਮਲ੍ਹ੍ਬਾ ਡਿੱਗਿਆ ਹੈ।
ਐਫ-16 ਨੇ 27 ਫਰਵਰੀ ਨੂੰ ਸੁਖੋਈ (ਜਹਾਜ਼) ਸਣੇ ਭਾਰਤੀ ਜਹਾਜ਼ਾਂ ਤੇ ਲਗਪਗ 40-50 ਕਿਮੀ ਦੀ ਦੂਰੀ ਤੋਂ ਚਾਰ ਜਾਂ ਪੰਜ ਮਿਸਾਇਲਾਂ ਦਾਗੀਆਂ, ਪਰ ਉਹ ਨਿਸ਼ਾਨੇ ਤੋਂ ਖੁੰਝ ਗਏ। ਇਹ ਮੁਹਿੰਮ ਜੰਮੂ-ਕਸ਼ਮੀਰ ਦੇ ਰਾਜੌਰੀ ਜਿਲੇ੍ਹ੍ ਵਿਚ ਉਦੋਂ ਹੋਈ ਜਦੋਂ ਪਾਕਿ ਨੇ ਨੌਸ਼ੇਰਾ ਸੈਕਟਰ ਵਿਚ ਭਾਰਤੀ ਸੈਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨਾਕਾਮ ਕੋਸ਼ਿਸ਼ ਕੀਤੀ।
ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਾਕਿ ਹਵਾਈ ਸੈਨਾ ਦਾ ਇਰਾਦਾ ਇਕ ਬਿ੍ਰ੍ਗੇਡ ਹੈਡਕੁਆਰਟਰ , ਇਕ ਬਟਾਲੀਅਨ ਹੈਡਕੁਆਰਟਰ ਅਤੇ ਇਕ ਤੇਲ ਭੰਡਾਰ ਵਿਚ ਧਮਾਕਾ ਕਰਨਾ ਸੀ। ਭਾਰਤ ਨੇ ਨਵੀਂ ਦਿੱਲੀ ਵਿਚ ਅਮਰੀਕੀ ਦੂਤਾਵਾਸਾਂ ਦੇ ਅਮਰੀਕੀ ਅਟੈਚ ਦੇ ਸਬੂਤ ਵਿਖਾਏ ਹਨ ਅਤੇ ਉਹਨਾਂ ਸੰਬੰਧੀ ਭਾਰਤ ਦੀਆਂ ਚਿੰਤਾਵਾਂ ਬਾਰੇ ਵੀ ਸੂਚਿਤ ਕੀਤਾ ਹੈ।