
ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਰਾਜਸਥਾਨ ਦੇ ਬੀਕਾਨੇਰ ਵਿਚ ਕ੍ਰੈਸ਼ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਸੁਰੱਖਿਅਤ ਹੈ।
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਰਾਜਸਥਾਨ ਦੇ ਬੀਕਾਨੇਰ ਵਿਚ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਸੁਰੱਖਿਅਤ ਹੈ।ਰਿਪੋਰਟ ਅਨੁਸਾਰ, ਮਿਗ-21 ਜਹਾਜ਼ ਇਕ ਚਿੜੀ ਦੇ ਟਕਰਾਉਣ ਕਰਕੇ ਕ੍ਰੈਸ਼ ਹੋਇਆ ਹੈ। ਜਹਾਜ਼ ਰੁਟੀਨ ਟ੍ਰੇਨਿੰਗ ‘ਤੇ ਸੀ।
ਫੌਜ ਦੇ ਬੁਲਾਰੇ ਸੋਂਬਿਤ ਘੋਸ਼ ਅਨੁਸਾਰ ਮਿਗ-21 ਨੇ ਬੀਕਾਨੇਰ ਦੇ ਨੇੜੇ ਨਾਲ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਇਸ ਹਾਦਸੇ ‘ਤੇ ਕੋਰਟ ਆਫ ਇਨਕੁਆਰੀ ਗਠਨ ਕਰ ਦਿੱਤੀ ਗਈ ਹੈ।
ਬੀਕਾਨੇਰ ਦੇ ਪੁਲਿਸ ਅਧਿਕਾਰੀ ਪ੍ਰਦੀਪ ਮੋਹਨ ਸ਼ਰਮਾ ਨੇ ਦੱਸਿਆ ਕਿ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਬੀਕਾਨੇਰ ਤੋਂ ਲਗਭਗ 12 ਕਿਲੋਮੀਟਰ ਦੂਰ ਸ਼ੋਭਾਸਰ ਦੀ ਢਾਣੀ ਦੇ ਕੋਲ ਕ੍ਰੈਸ਼ ਹੋ ਗਿਆ। ਪੁਲਿਸ ਦਲ ਘਟਨਾ ਸਥਾਨ ਲਈ ਰਵਾਨਾ ਹੋ ਗਿਆ ਹੈ। ਇਸ ਘਟਨਾ ਵਿਚ ਹੁਣ ਤੱਕ ਕਿਸੇ ਦੇ ਜਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।