8 ਵਿਆਹ ਕਰਵਾ ਚੁੱਕਿਆ ਸੀ ਇਹ ਵਿਅਕਤੀ, ਐਲਬਮ ਤੋਂ ਖੁੱਲ੍ਹਿਆ ਰਾਜ਼, ਪੁਲਿਸ ਵੀ ਹੈਰਾਨ
Published : Apr 5, 2019, 1:03 pm IST
Updated : Apr 5, 2019, 2:23 pm IST
SHARE ARTICLE
Man Marries 8 Women in Madya Pradesh
Man Marries 8 Women in Madya Pradesh

ਪੁਲਿਸ ਨੇ ਨੌਜਵਾਨ ਨੂੰ ਕਾਉਂਸਲਿੰਗ ਲਈ ਬੁਲਾਇਆ, ਤਾਂ ਅੱਠਵੀਂ ਪਤਨੀ ਨੂੰ ਵੀ ਛੱਡ ਭੱਜਿਆ

ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਜਹਾਂਗੀਰਾਬਾਦ ਥਾਣੇ ਦੀ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਪਤਨੀ ਅਪਣੇ ਪਤੀ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ। ਪਤਨੀ ਨੇ ਉਸ ਦੇ ਪਤੀ ਉਤੇ ਇਕ, ਦੋ, ਚਾਰ ਨਹੀਂ ਸਗੋਂ ਅੱਠ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਨੌਜਵਾਨ ਨੂੰ ਕਾਉਂਸਲਿੰਗ ਲਈ ਬੁਲਾਇਆ, ਤਾਂ ਉਹ ਅਪਣੀ ਅੱਠਵੀਂ ਪਤਨੀ ਨੂੰ ਹੀ ਛੱਡ ਕੇ ਭੱਜ ਗਿਆ।

Marriage Marriage

ਕਾਉਂਸਲਰ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਹੈ। ਫ਼ਿਲਹਾਲ ਉਸ ਦੀਆਂ ਸੱਤ ਪਤਨੀਆਂ ਨੂੰ ਸੱਦ ਕੇ ਪੁੱਛਗਿਛ ਕਰ ਰਹੀ ਹੈ। ਪੁਲਿਸ ਦੇ ਮੁਤਾਬਕ, ਨੌਜਵਾਨ ਦੀ ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ 7 ਵਿਆਹ ਕਰਵਾ ਚੁੱਕਿਆ ਹੈ। ਇਸ ਗੱਲ ਦਾ ਖ਼ੁਲਾਸਾ ਤੱਦ ਹੋਇਆ ਜਦੋਂ ਉਹ ਘਰ ਵਿਚ ਸਾਫ਼-ਸਫ਼ਾਈ ਕਰ ਰਹੀ ਸੀ।

Marriage Marriage

ਉਸ ਦੇ ਹੱਥ ਇਕ ਐਲਬਮ ਲੱਗੀ ਜਿਸ ਵਿਚ ਉਸ ਦੀਆਂ ਪਤਨੀਆਂ ਦੇ ਨਾਲ ਫੋਟੋਆਂ ਸੀ। ਪਤਨੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਧੋਖੇ ਵਿਚ ਰੱਖ ਕੇ ਵਿਆਹ ਕੀਤਾ ਗਿਆ। ਵਿਆਹ ਤੋਂ ਬਾਅਦ ਉਸ ਨੂੰ ਇਕ ਬੱਚਾ ਹੋਇਆ। ਕੁੱਝ ਦਿਨ ਬਾਅਦ ਪਤੀ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਸੱਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਚੁੱਪ ਰਹਿਣ ਦੀ ਗੱਲ ਕਹੀ। ਫਿਰ ਇਕ ਦਿਨ ਕਮਰੇ ਦੀ ਸਫ਼ਾਈ ਦੇ ਦੌਰਾਨ ਉਸ ਨੂੰ ਐਲਬਮ ਮਿਲੀ ਜਿਸ ਦੇ ਨਾਲ ਪਤੀ ਦੇ ਸੱਤ ਵਿਆਹਾਂ ਦਾ ਪਤਾ ਲੱਗਾ।

Marriage Marriage

ਔਰਤ ਨੇ ਉਸ ਦੀਆਂ ਪਤਨੀਆਂ ਦੀ ਜਾਣਕਾਰੀ ਕੱਢੀ ਅਤੇ ਪੁਲਿਸ ਦੇ ਕੋਲ ਪਹੁੰਚੀ। ਲੜਕੀ ਨੇ ਕਾਉਂਸਲਰ ਨੂੰ ਦੱਸਿਆ ਕਿ ਪਤੀ ਬੱਸ ਵਿਚ ਕੰਡਕਟਰ ਦਾ ਕੰਮ ਕਰਦਾ ਹੈ ਅਤੇ ਬਸ ਵਿਚ ਹੀ ਉਸ ਦੀ ਜਾਣ-ਪਹਿਚਾਣ ਹੋਈ। ਇਸ ਦੌਰਾਨ ਉਸ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਮਈ 2016 ਵਿਚ ਉਸ ਦਾ ਵਿਆਹ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਪਤੀ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਤਾਂ ਉਹ ਭੱਜ ਗਿਆ। ਉਸ ਦਾ ਮੋਬਾਇਲ ਬੰਦ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement