
ਹਾਕੀ ਇੰਡੀਆ ਦੇ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ(PM-CARES ਫੰਡ) ਵਿਚ 75 ਲੱਖ ਰੁਪਏ ਦਾ ਹੋਰ ਯੋਗਦਾਨ ਪਾਇਆ ਹੈ
ਨਵੀਂ ਦਿੱਲੀ : ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜਨ ਲਈ ਜਿੱਥੇ ਵੱਡੇ-ਵੱਡੇ ਫਿਲਮ ਸਟਾਰ ਅਤੇ ਖਿਡਾਰੀਆਂ ਦੇ ਵੱਲੋਂ ਆਪਣਾ ਯੋਗਦਾਨ ਪਾਉਣ ਦੇ ਲਈ ਪੈਸੇ ਦਾਨ ਦਿੱਤੇ ਜਾ ਰਹੇ ਹਨ ਉੱਥੇ ਹੀ ਸ਼ਨੀਵਾਰ ਨੂੰ ਹਾਕੀ ਇੰਡੀਆ ਦੇ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ(PM-CARES ਫੰਡ) ਵਿਚ 75 ਲੱਖ ਰੁਪਏ ਦਾ ਹੋਰ ਯੋਗਦਾਨ ਪਾਇਆ ਹੈ। ਦੱਸ ਦੱਈਏ ਕਿ ਇਸ ਦੇ ਨਾਲ ਹੀ ਹਾਕੀ ਇੰਡਿਆ ਦੇ ਵੱਲੋਂ ਇਕ ਕਰੋੜ ਦਾ ਯੋਗਦਾਨ ਹੋ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਹਾਕੀ ਕਾਰਜਕਾਰੀ ਬੋਰਡ ਦੇ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 25 ਲੱਖ ਦਾ ਯੋਗਦਾਨ ਪਾਇਆ ਸੀ।
Hockey India
ਇਸ ਬਾਰੇ ਜਿਕਰ ਕਰਦਿਆਂ ਹਾਕੀ ਇੰਡਿਆ ਦੇ ਅਧਿਆਕਸ਼ ਮੁਹੰਮਦ ਮੁਸ਼ਤਾਕ ਅਹਿੰਮਦ ਨੇ ਦੱਸਿਆ ਕਿ ਵਰਤਮਾਨ ਸੰਕਟ ਦੀ ਸਥਿਤੀ ਨੂੰ ਦੇਖਦਿਆਂ ਸਾਨੂੰ ਸਰਕਾਰ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਹੈ। ਕਰੋਨਾ ਵਾਇਰਸ ਨਾਲ ਲੜਨ ਦੇ ਲਈ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਇਸ ਸਮੇਂ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਇਸ ਮਹਾਂਮਾਰੀ ਨਾਲ ਲੜਨਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਤੋਂ ਹਾਕੀ ਨੂੰ ਹਮੇਸ਼ਾਂ ਹੀ ਪਿਆਰ ਅਤੇ ਸਮਰਥ ਮਿਲਦਾ ਰਿਹਾ ਹੈ।
Hockey India
ਇਸ ਲਈ ਅਸੀਂ ਆਪਣੇ ਦੇਸ਼ਵਾਸੀਆਂ ਨੂੰ ਇਸ ਮਹਾਂਮਾਰੀ ਦੇ ਨਾਲ ਲੜਨ ਲਈ ਜੋ ਕੁਝ ਵੀ ਕਰ ਸਕਦੇ ਹਾਂ ਉਹ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਹਾਕੀ ਇੰਡੀਆ ਦੇ ਜਨਰਲ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਕੀ ਇੰਡਿਆ ਦੇ ਵੱਲੋਂ ਹਮੇਸ਼ਾਂ ਹੀ ਚੰਗੇ ਕੰਮ ਕਰਨ ਲਈ ਆਪਣੇ ਕਦਮ ਅੱਗੇ ਵਧਾਏ ਹਨ। ਇਸ ਲਈ ਜਦੋਂ ਹੁਣ ਇਸ ਸੰਕਟ ਦੇ ਸਮੇਂ ਪੂਰੀ ਦੁਨੀਆਂ ਦੇ ਵੱਲ਼ੋਂ ਕਰੋਨਾ ਵਹਗੀ ਮਹਾਂਮਾਰੀ ਨਾਲ ਲੜ ਰਹੀ ਹੈ ਤਾਂ ਸਾਨੂੰ ਇਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
Hockey India team
ਉਧਰ ਹਾਕੀ ਇੰਡਿਆ ਦੀ ਸੀਈਓ ਐਲੇਨਾ ਨੌਰਮਨ ਦਾ ਕਹਿਣਾ ਹੈ ਕਿ ਇਸ ਸੰਕਟ ਦੇ ਸਮੇਂ ਵਿਚ ਸਾਨੂੰ ਦੇਸ਼ ਲਈ ਕੁਝ ਕਰਨਾ ਚਾਹੀਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੇ 1 ਕਰੋੜ ਦੇ ਯੋਗਦਾਨ ਨਾਲ ਗਰੀਬਾਂ ਦੀ ਮਦਦ ਹੋ ਸਕੇਗੀ।
Hockey India team players
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।