
ਇਸ ਵਾਰ ਕਿਸਾਨਾਂ ਦੇ ਲਈ ਕਿ ਹੋਰ ਸਕੀਮ ਲੈ ਕੇ ਆਈ ਹੈ ਜਿਸ ਦੇ ਤਹਿਤ ਘਰਾਂ ਵਿਚ ਕਣਕ ਦਾ ਭੰਡਾਰ ਕਰਨ ਵਾਲੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇਗਾ।
ਪੂਰੇ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਕੀਤਾ ਗਿਆ ਹੈ ਇਸੇ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਇਸ ਵਾਰ ਕਿਸਾਨਾਂ ਦੇ ਲਈ ਕਿ ਹੋਰ ਸਕੀਮ ਲੈ ਕੇ ਆਈ ਹੈ ਜਿਸ ਦੇ ਤਹਿਤ ਘਰਾਂ ਵਿਚ ਕਣਕ ਦਾ ਭੰਡਾਰ ਕਰਨ ਵਾਲੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦੇ ਵੱਲੋਂ ਵੀ ਇਸ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ। ਦੱਸ ਦੱਈਏ ਕਿ ਇਹ ਬੋਨਸ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ ਜਿਹੜੇ ਕਿਸਾਨ ਕੁਝ ਸਮੇਂ ਲਈ ਕਣਕ ਨੂੰ ਆਪਣੇ ਘਰਾਂ ਵਿਚ ਭੰਡਾਰ ਕਰਕੇ ਰੱਖਣਗੇ।
Farmer
ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੂੰ ਇਕ ਪੱਤਰ ਭੇਜਿਆ ਹੈ ਜਿਸ ਵਿਚ ਕਿਸਾਨਾਂ ਨੇ ਘਰਾਂ ਵਿਚ ਕਣਕਾਂ ਨੂੰ ਸਟੋਰ ਕਰਨ ਤੇ ਬੋਨਸ ਦਿੱਤੇ ਜਾਣ ਦੀ ਪ੍ਰਵਾਨਗੀ ਮੰਗੀ ਹੈ। ਇਸ ਤੋਂ ਪਹਿਲਾ ਹਰਿਆਣਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਤਜਵੀਜ ਭੇਜੀ ਗਈ ਸੀ।
Farmer
ਲੌਕਡਾਊਨ ਦੇ ਕਾਰਨ ਇਸ ਵਾਰ ਕਣਕ ਦੀ ਸਰਕਾਰੀ ਖ੍ਰੀਦ 1 ਅਪ੍ਰੈਲ ਦੀ ਥਾਂ ਇਸ ਵਾਰ 15 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਲਈ ਕਿਸਾਨ 1 ਮਈ ਤੋਂ 31 ਮਈ ਤੱਕ ਖ੍ਰੀਦ ਕੇਂਦਰਾਂ ਵਿਚ ਕਣਕ ਦੀ ਫਸਲ ਲੈ ਕੇ ਆਉਣਗੇ। ਇਸ ਤੇ ਉਨ੍ਹਾਂ ਨੂੰ 100 ਰੁਪਏ ਕੁਇੰਟਲ ਮਗਰ ਵਾਧੂ ਬੋਸ ਦਿੱਤਾ ਜਾਵੇਗਾ। ਇਸੇ ਤਹਿਤ ਜੋ ਕਿਸਾਨ ਖ੍ਰੀਦ ਕੇਂਦਰਾਂ ਵਿਚ ਆਪਣੀ ਫਸਲ ਪਹਿਲੀ ਜੂਨ ਤੋਂ 15 ਜੂਨ ਤੱਕ ਜਾਂ ਫਿਰ ਮੌਕੇ ਮੁਤਾਬਿਕ ਉਸ ਤੋਂ ਮਗਰੋਂ ਲੈ ਕੇ ਆਉਣਗੇ।
Farmer
ਉਨ੍ਹਾਂ ਨੂੰ ਪ੍ਰਤੀ ਕੁਇੰਟਲ ਪਿਛੇ 200 ਰੁਪਏ ਦਾ ਇਨਸੈਟਿਵ ਦਿੱਤਾ ਜਾਵੇਗਾ। ਇਸ ਵਾਰ ਕਣਕ ਦਾ ਸਰਕਾਰੀ ਭਾਅ 1925 ਰੁਪਏ ਪ੍ਰਤੀ ਕੁਇੰਟਲ ਤੈਅ ਹੋਇਆ ਹੈ। ਪਰ ਦੱਸ ਦੱਈਏ ਕਿ ਇਹ ਬੋਨਸ ਇਸ ਸਰਕਾਰੀ ਭਾਅ ਤੋਂ ਇਲਾਵਾ ਦਿੱਤਾ ਜਾਵੇਗਾ। ਜੇ ਕੇਂਦਰ ਨੇ ਹੁਗਾਰਾ ਭਰਿਆ ਤਾਂ ਕਿਸਾਨ ਆਪਣੇ ਪੱਧਰ ਉਤੇ ਕਣਕ ਨੂੰ ਘਰ ਵਿਚ ਜਾਂ ਕਿਤੇ ਹੋਰ ਸਾਂਭ ਕੇ ਸਕਣਗੇ ।
Farmer
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।