
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐਮਾਜ਼ਾਨ ਇੰਡੀਆ ਨਾਲ ਕੀਤਾ ਕਰਾਰ
ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਐਮਾਜ਼ਾਨ ਇੰਡੀਆ ਨੇ ਦੇਸ਼ ਦੀ ਰਚਨਾਤਮਕ ਆਰਥਿਕਤਾ ਅਤੇ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਦੋਹਰੇ ਅੰਕਾਂ ਦੀ ਵਿਕਾਸ ਦਰ ਨਾਲ ਵਧ ਰਿਹਾ ਹੈ ਅਤੇ ਦੇਸ਼ ਦੀ ਰਚਨਾਤਮਕ ਆਰਥਿਕਤਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਹਨਾਂ ਕਿਹਾ ਕਿ ਡਿਜੀਟਲ ਇੰਡੀਆ ਨੇ ਇੰਟਰਨੈੱਟ, ਸਮਾਰਟਫ਼ੋਨ ਅਤੇ ਸਮਾਰਟ ਟੀਵੀ ਤੱਕ ਪਹੁੰਚ ਵਧਾ ਦਿੱਤੀ ਹੈ। ਇਸ ਕਾਰਨ OTT ਪਲੇਟਫਾਰਮ ਵਰਗੇ ਮਨੋਰੰਜਨ ਦੇ ਨਵੇਂ ਮਾਧਿਅਮ ਤੇਜ਼ੀ ਨਾਲ ਵਧ ਰਹੇ ਹਨ।
ਇਹ ਵੀ ਪੜ੍ਹੋ: ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦੀ ਭਾਲ ਤਾਂ ਇਥੇ ਕਰੋ ਅਪਲਾਈ
ਠਾਕੁਰ ਨੇ ਕਿਹਾ ਕਿ ਅੱਜ ਫਿਲਮ, ਟੈਲੀਵਿਜ਼ਨ ਅਤੇ ਓਟੀਟੀ ਮਨੋਰੰਜਨ ਖੇਤਰ ਆਡੀਓ-ਵਿਜ਼ੂਅਲ ਖੇਤਰ ਦੇ ਸਮੁੱਚੇ ਵਿਕਾਸ ਅਤੇ ਭਾਰਤੀ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ ਵਿਚ ਮਨੋਰੰਜਨ ਉਦਯੋਗ ਲਈ ਇਕ ਅਨੁਕੂਲ ਮਾਹੌਲ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਇਕ ਪ੍ਰਾਚੀਨ ਸਭਿਅਤਾ ਹੋਣ ਦੇ ਨਾਤੇ ਲੱਖਾਂ ਕਹਾਣੀਆਂ ਪੇਸ਼ ਕਰਦਾ ਹੈ ਜੋ ਅਜੇ ਦੱਸੀਆਂ ਜਾਣੀਆਂ ਬਾਕੀ ਹਨ। ਉਹਨਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਭਾਰਤੀ ਸਮੱਗਰੀ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਸਫਲਤਾ ਦਾ ਅਨੁਭਵ ਕੀਤਾ ਹੈ ਅਤੇ ਭਾਰਤੀ ਕਲਾਕਾਰਾਂ ਨੇ ਵਿਦੇਸ਼ੀ ਦਰਸ਼ਕਾਂ ਵਿਚ ਉੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ: 8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤੇ 10 ਟੁਕੜੇ, ਸੜਕਾਂ ’ਤੇ ਉਤਰੇ ਲੋਕ, ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ
ਐਮਾਜ਼ਾਨ ਨਾਲ ਭਾਈਵਾਲੀ ਬਾਰੇ ਬੋਲਦੇ ਹੋਏ ਠਾਕੁਰ ਨੇ ਕਿਹਾ ਕਿ ਐਮਾਜ਼ਾਨ ਇੰਡੀਆ ਨਾਲ ਸਾਂਝੇਦਾਰੀ ਕਈ ਮਾਮਲਿਆਂ ਵਿਚ ਵਿਲੱਖਣ ਹੈ। ਇਹ ਸਾਂਝੇਦਾਰੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਅਤੇ ਸਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ, ਇੰਟਰਨਸ਼ਿਪ, ਮਾਸਟਰ ਕਲਾਸਾਂ ਅਤੇ ਹੋਰ ਮੌਕਿਆਂ ਲਈ ਪ੍ਰਬੰਧਾਂ ਰਾਹੀਂ ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗੀ। ਉਹਨਾਂ ਕਿਹਾ ਕਿ ਇਹ ਪਹਿਲਕਦਮੀ ਭਾਰਤ ਦੇ ਵੱਕਾਰੀ ਫਿਲਮ ਸੰਸਥਾਵਾਂ ਤੋਂ ਬਾਹਰ ਆਉਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਸੰਘਰਸ਼ ਦੇ ਦੌਰ ਨੂੰ ਘਟਾਉਣ ਵਿਚ ਮਦਦ ਕਰੇਗੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀ.ਐਲ.ਐਮ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੰਡੀਆਂ ਡਿਗਰੀਆਂ
ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਕੰਮਕਾਜੀ ਮਾਹੌਲ ਪ੍ਰਦਾਨ ਕਰੇਗਾ, ਤਾਂ ਜੋ ਉਹ ਉਦਯੋਗ ਦੀਆਂ ਉਮੀਦਾਂ ਅਨੁਸਾਰ ਆਪਣੇ ਆਪ ਨੂੰ ਤਿਆਰ ਕਰ ਸਕਣ। ਇਸ ਦੇ ਨਾਲ ਹੀ ਵੱਖ-ਵੱਖ ਫਿਲਮ ਅਤੇ ਟੀਵੀ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਹੁਨਰ ਵਿਕਾਸ ਮਾਸਟਰ ਕਲਾਸਾਂ ਦਾ ਆਯੋਜਨ ਕੀਤਾ ਜਾਵੇਗਾ। ਹਰ ਸਾਲ IFFI ਦੇ ਸਹਿਯੋਗ ਨਾਲ ਦੇਸ਼ ਭਰ ਦੇ 75 ਰਚਨਾਤਮਕ ਨੌਜਵਾਨਾਂ ਦੀ ਖੋਜ ਕੀਤੀ ਜਾਵੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਸਿਖਲਾਈ ਦਿੱਤੀ ਜਾਵੇਗੀ। ਇਸ ਸਮਝੌਤੇ ਤਹਿਤ amazon.in 'ਤੇ ਇਕ ਸਟੋਰ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ MIB ਦੇ ਪ੍ਰਕਾਸ਼ਨ ਵਿਭਾਗ ਦੀਆਂ ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਮੇਜ਼ਨ ਮਿਊਜ਼ਿਕ ਅਤੇ ਅਲੈਕਸਾ 'ਤੇ ਭਾਰਤੀ ਸੰਗੀਤ ਸਮੱਗਰੀ ਦਾ ਪ੍ਰਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Fact Check: CNG ਗੈਸ ਭਰਦੇ ਸਮੇਂ ਵਾਪਰਿਆ ਸੀ ਇਹ ਹਾਦਸਾ, ਵੀਡੀਓ ਕਿਸੇ ਇਲੈਕਟ੍ਰਿਕ ਕਾਰ ਦਾ ਨਹੀਂ ਹੈ
ਮੰਤਰੀ ਨੇ ਓਟੀਟੀ ਪਲੇਟਫਾਰਮਾਂ 'ਤੇ ਸਮੱਗਰੀ ਦੀ ਗੁਣਵੱਤਾ ਲਈ ਆਪਣੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਅਤੇ ਕਿਹਾ ਕਿ ਓਟੀਟੀ ਪਲੇਟਫਾਰਮਾਂ ਦੀ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਹੈ ਕਿ ਉਹਨਾਂ ਦੇ ਪਲੇਟਫਾਰਮ ਅਸ਼ਲੀਲਤਾ ਅਤੇ ਦੁਰਵਿਵਹਾਰ ਨੂੰ ਉਤਸ਼ਾਹਿਤ ਨਾ ਕਰਨ। ਪ੍ਰਾਈਮ ਵੀਡੀਓ ਦੇ ਪ੍ਰਮੁੱਖ ਵਿਗਿਆਪਨ ਭਾਗੀਦਾਰ ਅਦਾਕਾਰ ਵਰੁਣ ਧਵਨ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਐਮਾਜ਼ਾਨ ਵਿਚਕਾਰ ਇਸ ਇਤਿਹਾਸਕ ਕਰਾਰ ਬਾਰੇ ਜਾਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਇਕ ਕਲਾਕਾਰ ਦਾ ਇਕ ਹੀ ਸੁਪਨਾ ਹੁੰਦਾ ਹੈ ਕਿ ਉਸ ਦੇ ਕੰਮ ਨੂੰ ਮਾਨਤਾ ਮਿਲੇ। ਹੁਣ ਇਹ ਸੁਪਨਾ ਇਸ ਸਾਂਝੇਦਾਰੀ ਜ਼ਰੀਏ ਪੂਰਾ ਹੋਵੇਗਾ।