8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤੇ 10 ਟੁਕੜੇ, ਸੜਕਾਂ ’ਤੇ ਉਤਰੇ ਲੋਕ, ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ
Published : Apr 5, 2023, 7:20 pm IST
Updated : Apr 5, 2023, 7:22 pm IST
SHARE ARTICLE
Tribal community members protest in Udaipur against rape-murder of 8-year-old girl
Tribal community members protest in Udaipur against rape-murder of 8-year-old girl

ਪ੍ਰਦਰਸ਼ਨਕਾਰੀਆਂ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕਮਲੇਸ਼ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ

 

ਜੈਪੁਰ: ਉਦੈਪੁਰ ਦੇ ਚੋਪੜਾ ਪਿੰਡ 'ਚ ਇਕ ਆਦਿਵਾਸੀ ਮਾਸੂਮ ਦੀ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ 'ਚ ਆਦਿਵਾਸੀ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰ ਆਏ। ਸਮਾਜ ਦੇ ਸੈਂਕੜੇ ਲੋਕਾਂ ਨੇ ਕਲੈਕਟਰੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕਮਲੇਸ਼ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਚੇਤਕ ਸਥਿਤ ਮੋਹਤਾ ਪਾਰਕ ਵਿਖੇ ਆਦਿਵਾਸੀ ਸਮਾਜ ਦੇ ਲੋਕ ਇਕੱਠੇ ਹੋਏ।

ਇਹ ਵੀ ਪੜ੍ਹੋ: PIS ਵਿਖੇ ਖਿਡਾਰੀਆਂ ਦੀ ਖੁਰਾਕ ਵਿਚ ਮੋਟਾ ਅਨਾਜ ਸ਼ਾਮਲ, ਸੂਬੇ ਦੇ ਸਾਰੇ ਖੇਡ ਕੇਂਦਰਾਂ 'ਤੇ ਲਾਗੂ ਹੋਵੇਗੀ ਤਜਵੀਜ਼

ਇਸ ਦੌਰਾਨ ਕਬਾਇਲੀ ਸਮਾਜ ਦੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਘਟਨਾ ਦਾ ਵਿਰੋਧ ਦਰਜ ਕਰਵਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਘਟਨਾ ਵਾਲੇ ਦਿਨ ਮੁਲਜ਼ਮ ਉਸ ਦੇ ਘਰ ਨੇੜੇ ਮੰਦਰ ਵਿਚ ਚੱਲ ਰਹੇ ਭਜਨ-ਕੀਰਤਨ ਵਿਚ ਵੀ ਪਹੁੰਚਿਆ ਸੀ। ਇਸ ਦੌਰਾਨ ਉਹ ਰਾਤ 1 ਵਜੇ ਤੱਕ ਮੰਦਰ ਵਿਚ ਹੀ ਰਿਹਾ ਅਤੇ ਭਜਨ ਮੌਕੇ ਉਹ ਨੱਚ ਰਿਹਾ ਸੀ।  

ਇਹ ਵੀ ਪੜ੍ਹੋ: ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾਈਆਂ - ਹਰਜੋਤ ਬੈਂਸ

ਸਮਾਜ ਦੇ ਲੋਕਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਜਲਦੀ ਜਾਂਚ ਕਰਕੇ ਅਦਾਲਤ 'ਚ ਚਾਰਜਸ਼ੀਟ ਪੇਸ਼ ਕਰਕੇ ਮਾਮਲੇ ਦੀ ਸੁਣਵਾਈ ਫਾਸਟ ਟਰੈਕ 'ਤੇ ਕਰਵਾਉਣ ਦੀ ਮੰਗ ਕੀਤੀ ਹੈ |

ਇਹ ਵੀ ਪੜ੍ਹੋ: ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾਈਆਂ - ਹਰਜੋਤ ਬੈਂਸ

ਦੱਸ ਦੇਈਏ ਕਿ ਚੋਪੜਾ ਪਿੰਡ ਦੀ ਮਾਸੂਮ ਬੱਚੀ 29 ਮਾਰਚ ਨੂੰ ਲਾਪਤਾ ਹੋ ਗਈ ਸੀ। 1 ਅਪ੍ਰੈਲ ਨੂੰ ਉਸ ਦੀ 10 ਟੁਕੜਿਆਂ ਵਿਚ ਕੱਟੀ ਹੋਈ ਲਾਸ਼ ਪਿੰਡ ਦੇ ਹੀ ਇਕ ਖੰਡਰ ਵਿਚੋਂ ਮਿਲੀ ਸੀ। ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਦੇ ਹੀ ਕਮਲੇਸ਼ ਨਾਂਅ ਦੇ ਨੌਜਵਾਨ ਨੂੰ ਬਲਾਤਕਾਰ ਅਤੇ ਬੇਰਹਿਮੀ ਨਾਲ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਨੂੰ ਵੀ ਅਪਰਾਧ ਛੁਪਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਾਜ ਬਾਲ ਸੁਰੱਖਿਆ ਕਮਿਸ਼ਨ ਨੇ ਇਸ ਮਾਮਲੇ ਵਿਚ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ।

Location: India, Rajasthan, Udaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement