ਸ਼ਰਮਨਾਕ: ਸਹੁਰੇ, ਦਿਓਰ, ਭਾਣਜੇ ਤੇ ਵਿਚੋਲੇ ਨੇ ਵਿਆਹੁਤਾ ਨਾਲ ਕੀਤਾ ਬਲਾਤਕਾਰ

By : GAGANDEEP

Published : Mar 25, 2023, 2:15 pm IST
Updated : Mar 25, 2023, 2:15 pm IST
SHARE ARTICLE
photo
photo

ਪਤੀ ਨੇ ਵੀ ਦਿੱਤਾ ਮੁਲਜ਼ਮਾਂ ਦਾ ਸਾਥ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੀ ਇੱਕ ਲੜਕੀ ਦਾ ਤਿੰਨ ਮਹੀਨੇ ਪਹਿਲਾਂ ਰਾਜਸਥਾਨ ਵਿੱਚ ਵਿਆਹ ਹੋਇਆ ਸੀ। ਇੱਥੇ ਉਸ ਦੇ ਨਾਲ ਉਸ ਦੇ ਸਹੁਰੇ, ਦਿਓਰ, ਭਾਣਜੇ ਅਤੇ ਵਿਚੋਲੇ ਨੇ ਸਮੂਹਿਕ ਬਲਾਤਕਾਰ ਕੀਤਾ। ਲੜਕੀ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ਦੀ ਕੁੱਟਮਾਰ ਕਰਦੇ ਸਨ। ਉਸ ਨੇ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਪਰ ਪਤੀ ਵੀ ਮੁਲਜ਼ਮਾਂ ਨਾਲ ਮਿਲ ਗਿਆ।

ਲੜਕੀ ਨੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਦੇ ਭਾਦਰਾ ਹਨੂੰਮਾਨਗੜ੍ਹ ਥਾਣੇ ਦੇ ਰਹਿਣ ਵਾਲੇ ਹਨ। ਉਸ ਦਾ ਦਿਓਰ ਉਸ 'ਤੇ ਗਲਤ ਨਜ਼ਰ ਰੱਖਦਾ ਸੀ। ਪਹਿਲਾਂ ਦਿਓਰ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਸ ਦੌਰਾਨ ਉਸ ਦੇ ਭਾਣਜੇ ਨੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਸਹੁਰੇ ਨੇ ਵੀ ਉਸ 'ਤੇ ਬੁਰੀ ਨਜ਼ਰ ਰੱਖੀ ਅਤੇ ਰਿਸ਼ਤਾ ਜੋੜਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਦੀ ਪਛਾਣ ਸਹੁਰਾ ਰਾਮ ਸਿੰਘ, ਦਿਓਰ ਰਾਕੇਸ਼ ਸਿੰਘ, ਭਾਣਜੇ ਕਮਲ ਅਤੇ ਵਿਚੋਲੇ ਓਮ ਪ੍ਰਕਾਸ਼ ਵਜੋਂ ਹੋਈ ਹੈ।

ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਦਾ ਕੰਮ ਕਰਦਾ ਹੈ। ਉਹ ਕਾਰ ਲੈ ਕੇ ਚਲਾ ਜਾਂਦਾ ਹੈ। ਦੋਸ਼ੀ ਮਹੀਨੇ 'ਚ ਇਕ ਵਾਰ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਵਾਉਂਦੇ ਸਨ। ਉਹ ਫੋਨ ’ਤੇ ਰਿਕਾਰਡਿੰਗ ਲਗਾ ਕੇ ਧਮਕੀ ਦੇ ਕੇ ਮਾਂ ਨਾਲ ਗੱਲ ਕਰਵਾਉਂਦੇ ਸਨ। ਲੜਕੀ ਅਨੁਸਾਰ ਗੱਲਬਾਤ ਤੋਂ ਬਾਅਦ ਦੋਸ਼ੀ ਉਸ ਰਿਕਾਰਡਿੰਗ ਨੂੰ ਸੁਣਦੇ ਸਨ। ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜ਼ਬਰਦਸਤੀ ਸਮੂਹਿਕ ਬਲਾਤਕਾਰ ਕੀਤਾ।

ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪੈਰਾਂ ਵਿੱਚ ਜ਼ੰਜੀਰਾਂ ਬੰਨ੍ਹਦੇ ਸਨ ਤਾਂ ਜੋ ਉਹ ਭੱਜ ਨਾ ਜਾਵੇ। ਉਸ ਨੂੰ ਦਰਦ ਦੀਆਂ ਗੋਲੀਆਂ ਦੱਸ ਕੇ ਨਸ਼ੀਲੀਆਂ ਗੋਲੀਆਂ ਖੁਆਈਆਂ ਗਈਆਂ। ਲੜਕੀ ਮੁਤਾਬਕ ਗੋਲੀਆਂ ਖਾਣ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਰਹਿੰਦਾ ਸੀ। ਸਾਰਾ ਦਿਨ ਉਹ ਨਸ਼ੇ ਦੀ ਹਾਲਤ ਵਿੱਚ ਸੀ।
ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਨਾਲ ਕੁਝ ਠੀਕ ਨਹੀਂ ਹੈ। ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਮਾਮਲਾ ਖੁੱਲ੍ਹ ਕੇ ਉਸ ਦੇ ਸਾਹਮਣੇ ਆਇਆ। ਇਸ ਤੋਂ ਬਾਅਦ ਧੀ ਨੂੰ ਲੁਧਿਆਣਾ ਲਿਆਂਦਾ ਗਿਆ ਅਤੇ ਸਾਹਨੇਵਾਲ ਥਾਣੇ ਵਿੱਚ ਜ਼ੀਰੋ ਐਫਆਈਆਰ ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement