
ਲੜਕੀ ਵੱਲੋਂ ਵਿਰੋਧ ਕਰਨ 'ਤੇ ਮੁਲਜ਼ਮ ਨੇ ਕੀਤੀ ਕੁੱਟਮਾਰ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ ਨੌਜਵਾਨ ਨਾਬਾਲਗ ਵਿਦਿਆਰਥਣ ਦੇ ਘਰ 'ਚ ਦਾਖਲ ਹੋ ਗਿਆ। ਫਿਰ ਜ਼ਬਰਦਸਤੀ ਬੰਦੂਕ ਦੀ ਨੋਕ 'ਤੇ ਉਸ 'ਤੇ ਸਿੰਦੂਰ ਭਰ ਦਿੱਤਾ ਅਤੇ ਉਸ ਨਾਲ ਬਲਾਤਕਾਰ ਵੀ ਕੀਤਾ। ਜਦੋਂ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਉਕਤ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਸਕੂਲ ਜਾਂਦੇ ਸਮੇਂ ਉਸ ਨਾਲ ਅਸ਼ਲੀਲ ਫੋਟੋਆਂ ਵੀ ਖਿੱਚੀਆਂ ਹਨ। ਜਿਸ ਦੇ ਡਰ ਕਾਰਨ ਵਿਦਿਆਰਥਣ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਪਰ, ਇਸ ਦੌਰਾਨ, ਜਦੋਂ ਵਿਦਿਆਰਥਣ ਸਕੂਲ ਜਾਂਦੇ ਸਮੇਂ ਨਹੀਂ ਮਿਲੀ, ਤਾਂ ਮੁਲਜ਼ਮ ਉਸ ਦੇ ਘਰ ਵਿੱਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ: ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਹੋਇਆ ਦਿਹਾਂਤ
ਇਹ ਘਟਨਾ 29 ਮਾਰਚ ਨੂੰ ਗੁਲਰੀਹਾ ਇਲਾਕੇ ਦੇ ਇੱਕ ਪਿੰਡ ਵਿੱਚ ਵਾਪਰੀ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਮਾਮਲਾ ਦਰਜ ਕਰਨ ਦੀ ਬਜਾਏ ਟਾਲ ਮਟੋਲ ਕਰਦੀ ਰਹੀ। ਸ਼ਨੀਵਾਰ ਨੂੰ ਬੱਚੀ ਦੀ ਮਾਂ ਉਸ ਨੂੰ ਐੱਸਐੱਸਪੀ ਕੋਲ ਲੈ ਕੇ ਗਈ ਅਤੇ ਮਦਦ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਐਸਐਸਪੀ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੁੱਤ ਦੀ ਸ਼ਰਮਨਾਕ ਕਰਤੂਤ, ਪਿਤਾ ਤੋਂ ਧੋਖੇ ਨਾਲ ਚਾਰ ਕਿੱਲੇ ਜ਼ਮੀਨ ਲਗਾਉਣ ਤੋਂ ਬਾਅਦ ਛੱਡ ਗਿਆ ਬਿਰਧ ਆਸ਼ਰਮ
ਗੁਲਰੀਹਾ ਇਲਾਕੇ 'ਚ ਰਹਿਣ ਵਾਲੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਮਾਂ ਅਤੇ ਪਿਤਾ ਬੁੱਧਵਾਰ ਰਾਤ ਕਰੀਬ 11 ਵਜੇ ਖੇਤ ਵੱਲ ਗਏ ਸਨ। ਵਿਦਿਆਰਥਣ ਘਰ ਵਿਚ ਇਕੱਲੀ ਸੀ। ਵਿਦਿਆਰਥਣ ਨੂੰ ਇਕੱਲੀ ਦੇਖ ਕੇ ਉਸੇ ਪਿੰਡ ਦੇ ਹੀ ਰਹਿਣ ਵਾਲੇ ਵਿਜੇ ਨਾਮਕ ਨੌਜਵਾਨ ਨੇ ਉਸ ਦੇ ਘਰ ਦਾਖਲ ਹੋ ਕੇ ਪਿਸਤੌਲ ਤਾਣ ਲਈ। ਵਿਦਿਆਰਥਣ ਡਰ ਗਈ, ਜਿਸ ਤੋਂ ਬਾਅਦ ਉਸ ਨੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਉਸ ਨੇ ਵਿਦਿਆਰਥਣ ਦੀ ਦੇ ਸਿੰਦੂਰ ਵੀ ਭਰ ਦਿੱਤਾ। ਘਟਨਾ ਦੀ ਜਾਣਕਾਰੀ ਕਿਸੇ ਹੋਰ ਨੂੰ ਦੇਣ 'ਤੇ ਉਸ ਨੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫ਼ਰਾਰ ਹੋ ਗਿਆ।