Haryana News: ਇਕ ਮਹੀਨੇ ਦੇ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ, ਮਾਰਨ ਤੋਂ ਬਾਅਦ ਗਠੜੀ ਵਿਚ ਬੰਨੀ ਲਾਸ਼
Published : Apr 5, 2024, 5:43 pm IST
Updated : Apr 5, 2024, 5:43 pm IST
SHARE ARTICLE
A month old baby was killed by slitting his throat Haryana News
A month old baby was killed by slitting his throat Haryana News

Haryana News: ਪਤੀ ਨੇ ਪਤਨੀ 'ਤੇ ਬੱਚੇ ਨੂੰ ਮਾਰਨ ਦਾ ਲਗਾਇਆ ਦੋਸ਼

A month old baby was killed by slitting his throat Haryana News: ਹਰਿਆਣਾ ਦੇ ਯਮੁਨਾਨਗਰ ਵਿਚ ਇਕ ਮਹੀਨੇ ਦੇ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿਤਾ ਗਿਆ। ਬੱਚੇ ਦੀ ਲਾਸ਼ ਕੱਪੜਿਆਂ ਦੀ ਗਠੜੀ 'ਚੋਂ ਮਿਲੀ। ਉਸ ਦੇ ਮੂੰਹ, ਨੱਕ ਅਤੇ ਕੰਨਾਂ ਵਿੱਚ ਰੂੰ ਪਾਈ ਹੋਈ ਸੀ। ਬੱਚੇ ਦੇ ਪਿਤਾ ਨੇ ਆਪਣੀ ਪਤਨੀ 'ਤੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਪਤਨੀ ਨੇ ਆਪਣੀ ਦਾਦੀ ਸੱਸ ਅਤੇ ਸਹੁਰੇ 'ਤੇ ਸ਼ੱਕ ਜ਼ਾਹਰ ਕੀਤਾ ਹੈ। ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ 2 ਅਪ੍ਰੈਲ ਨੂੰ ਯਮੁਨਾਨਗਰ ਦੀ ਸ਼ਿਵਪੁਰੀ ਕਾਲੋਨੀ 'ਚ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ: Gang Rape Victim : ਗੈਂਗਰੇਪ ਪੀੜਤਾ ਦਾ ਸਕੂਲ ਨੇ ਕੱਟਿਆ ਨਾਂਅ ,ਨਹੀਂ ਦੇ ਸਕੀ ਬੋਰਡ ਦੀ ਪ੍ਰੀਖਿਆ

ਮ੍ਰਿਤਕ ਬੱਚੇ ਦੇ ਪਿਤਾ ਸੁਮਿਤ ਨੇ ਦੱਸਿਆ ਕਿ ਬੱਚੇ ਨੂੰ ਇਨਫੈਕਸ਼ਨ ਸੀ। ਪਤਨੀ ਨੇ ਕਿਹਾ ਕਿ ਉਹ ਉਸ ਨੂੰ ਅਗਲੇ ਦਿਨ ਹਸਪਤਾਲ ਵਿੱਚ ਦਿਖਾ ਕੇ ਆਉਣਗੇ। ਇਸ 'ਤੇ ਉਸ ਨੇ ਕਿਹਾ ਕਿ ਠੀਕ ਹੈ। ਰਾਤ ਨੂੰ ਦੋਵੇਂ ਬੱਚੇ ਕੋਲ ਹੀ ਸੌਂ ਗਏ। ਰਾਤ ਕਰੀਬ 2 ਵਜੇ ਪਤਨੀ ਨੇ ਬੱਚੇ ਨੂੰ ਦੁੱਧ ਪਿਲਾਇਆ ਅਤੇ ਫਿਰ ਸੌਂ ਗਈ।
ਸੁਮਿਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਦੇਖਿਆ ਕਿ ਬੱਚਾ ਗਾਇਬ ਸੀ। ਜਦੋਂ ਮੈਂ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬੱਚਾ ਅੰਦਰ ਹੋਵੇਗਾ, ਪਰ ਬੱਚਾ ਉੱਥੇ ਨਹੀਂ ਸੀ। ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: Chhattisgarh News : ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਮੁੱਠਭੇੜ ਦੌਰਾਨ ਇੱਕ ਨਕਸਲੀ ਢੇਰ, ਹਥਿਆਰ ਬਰਾਮਦ

ਇਸ ਦੌਰਾਨ ਉਸ ਦੀ ਨਜ਼ਰ ਕੱਪੜਿਆਂ ਦੇ ਬੰਡਲ 'ਤੇ ਪਈ। ਬੰਡਲ ਬਾਹਰ ਲੈ ਆਇਆ। ਜਦੋਂ ਤਾਈ ਨੇ ਉਸ ਨੂੰ ਖੋਲ੍ਹਿਆ ਤਾਂ ਅੰਦਰ ਬੱਚਾ ਮਿਲਿਆ। ਉਸ ਦੇ ਨੱਕ, ਮੂੰਹ ਅਤੇ ਕੰਨਾਂ ਵਿੱਚ ਰੂੰ ਭਰੀ ਹੋਈ ਸੀ। ਸੁਮਿਤ ਨੇ ਦੱਸਿਆ ਕਿ ਪਤਨੀ ਨੇ ਬੱਚੇ ਨੂੰ ਮਾਰ ਦਿਤਾ ਹੈ। ਪਤਨੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਕਈ ਵਾਰ ਉਹ ਗੁੱਸੇ 'ਚ ਆ ਕੇ ਖ਼ੁਦਕੁਸ਼ੀ ਕਰਨ ਲੱਗ ਜਾਂਦੀ। ਉਸ ਦਾ ਇਕ ਹੋਰ ਪੁੱਤਰ ਵੀ ਹੈ।

ਗੁਆਂਢੀ ਰੋਹਿਤ ਨੇ ਦੱਸਿਆ ਕਿ ਜਦੋਂ ਉਹ ਬੱਚੇ ਨੂੰ ਦਫ਼ਨਾਉਣ ਲਈ ਸ਼ਮਸ਼ਾਨਘਾਟ ਲੈ ਕੇ ਗਿਆ ਤਾਂ ਦਫ਼ਨਾਉਣ ਤੋਂ ਪਹਿਲਾਂ ਜਦੋਂ ਉਸ ਨੇ ਮੂੰਹ ਖੋਲ੍ਹਿਆ ਤਾਂ ਦੇਖਿਆ ਕਿ ਬੱਚੇ ਦਾ ਗਲਾ ਵੱਢਿਆ ਹੋਇਆ ਸੀ। ਇਹ ਦੇਖ ਕੇ ਉਥੇ ਖੜ੍ਹੇ ਲੋਕ ਹੈਰਾਨ ਰਹਿ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ ਕਿ ਇਹ ਕਲਯੁਗ ਹੈ, ਪਰ ਕਿਸੇ ਨੇ ਵੀ ਇਨਸਾਨੀਅਤ ਨਹੀਂ ਦਿਖਾਈ ਤਾਂ ਕਿ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਚੇ ਦੀ ਮਾਂ ਕੋਮਲ ਨੇ ਦੱਸਿਆ ਕਿ ਮੈਂ ਉਸ ਨੂੰ ਸਵੇਰੇ 3 ਵਜੇ ਦੁੱਧ ਪਿਆਇਆ ਸੀ। ਇਸ ਤੋਂ ਬਾਅਦ ਉਹ ਪਾਣੀ ਪੀ ਕੇ ਸੌਂ ਗਈ। ਮੈਨੂੰ ਨਹੀਂ ਪਤਾ ਕਿ ਬੱਚਾ ਉਥੋਂ ਕਿਵੇਂ ਗਾਇਬ ਹੋ ਗਿਆ। ਇਸ ਸਬੰਧੀ ਮੈਨੂੰ ਆਪਣੀ ਦਾਦੀ ਸੱਸ ਅਤੇ ਸਹੁਰੇ 'ਤੇ ਸ਼ੱਕ ਹੈ ਕਿਉਂਕਿ ਉਹ ਦੋਵੇਂ ਮੇਰੇ ਨਾਲ ਲੜਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮੈਂ ਉੁਨ੍ਹਾਂ ਦੇ ਘਰ ਰਹਾਂ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਬੱਚੇ ਦੀ ਲਾਸ਼ ਨੂੰ ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਬਾਹਰ ਕੱਢਿਆ ਜਾਵੇਗਾ। ਇਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਸਾਹਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

(For more Punjabi news apart from A month old baby was killed by slitting his throat Haryana News stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement