''ਦਲਿਤਾਂ ਨੂੰ ਬਰਾਤ ਕੱਢਣ ਤੋਂ ਤਿੰਨ ਦਿਨ ਪਹਿਲਾਂ ਲੈਣੀ ਹੋਵੇਗੀ ਮਨਜ਼ੂਰੀ''
Published : May 5, 2018, 6:06 pm IST
Updated : May 5, 2018, 6:06 pm IST
SHARE ARTICLE
madhya pradesh sdm order dalit family to get police permission prior marriage
madhya pradesh sdm order dalit family to get police permission prior marriage

ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਮਹਿਦਪੁਰ ਐਸਡੀਐਮ ਨੇ ਦਲਿਤਾਂ ਨੂੰ ਲੈ ਕੇ ਇਕ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਹੈ। ਉਨ੍ਹਾਂ ਤਹਿਸੀਲ ਦੀਆਂ ਸਾਰੀਆਂ...

- ਮੱਧ ਪ੍ਰਦੇਸ਼ 'ਚ ਐਸਡੀਐਮ ਦਾ ਤੁਗ਼ਲਕੀ ਫ਼ਰਮਾਨ

ਭੋਪਾਲ : ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਮਹਿਦਪੁਰ ਐਸਡੀਐਮ ਨੇ ਦਲਿਤਾਂ ਨੂੰ ਲੈ ਕੇ ਇਕ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਹੈ। ਉਨ੍ਹਾਂ ਤਹਿਸੀਲ ਦੀਆਂ ਸਾਰੀਆਂ ਪੰਚਾਇਤਾਂ ਨੂੰ ਆਦੇਸ਼ ਦਿਤਾ ਹੈ ਕਿ ਪਿੰਡ ਵਿਚ ਜੇਕਰ ਕਿਸੇ ਵੀ ਦਲਿਤ ਪਰਵਾਰ ਵਿਚ ਵਿਆਹ ਹੋਵੇ ਜਾਂ ਦਲਿਤ ਬਰਾਤ ਕੱਢਣ ਤਾਂ 3 ਦਿਨ ਪਹਿਲਾਂ ਥਾਣੇ ਵਿਚ ਉਸ ਦੀ ਜਾਣਕਾਰੀ ਦੇਣ ਅਤੇ ਪੁਲਿਸ ਹੈੱਡ ਕਾਂਸਟੇਬਲ ਤੋਂ ਉਸ ਦੀ ਲਿਖਤੀ ਮਨਜ਼ੂਰੀ ਲੈਣ। 

madhya pradesh sdm order dalit family to get police permission prior marriagemadhya pradesh sdm order dalit family to get police permission prior marriage

ਐਸਡੀਐਮ ਦੇ ਇਸ ਆਦੇਸ਼ ਤੋਂ ਬਾਅਦ ਦਲਿਤ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਐਸਡੀਐਮ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਉਜੈਨ ਦੇ ਡੀਸੀ ਨੇ ਇਸ ਆਦੇਸ਼ ਨੂੰ ਬਦਲਣ ਲਈ ਆਖਿਆ ਹੈ।

madhya pradesh sdm order dalit family to get police permission prior marriagemadhya pradesh sdm order dalit family to get police permission prior marriage

ਦਸ ਦਈਏ ਕਿ 30 ਅਪ੍ਰੈਲ ਨੂੰ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿਚ ਗੋਵਰਧਨਪੁਰਾ ਪਿੰਡ ਵਿਚ ਇਕ ਦਲਿਤ ਵਿਅਕਤੀ ਨੂੰ ਅਪਣੀ ਬਰਾਤ ਕੱਢਣ ਦੌਰਾਨ ਘੋੜੇ 'ਤੇ ਸਵਾਰੀ ਕਰਨ ਦੀ ਵਜ੍ਹਾ ਨਾਲ ਕੁੱਟਿਆ ਗਿਆ ਅਤੇ ਉਸੇ ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਘੋੜੇ ਤੋਂ ਉਤਰਨ ਲਈ ਮਜਬੂਰ ਕਰ ਦਿਤਾ ਸੀ। ਪੁਲਿਸ ਨੇ ਇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਅਤੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement