ਮੇਰੇ ਤੇ 9 ਵਾਰ ਹੋਏ ਹਮਲਿਆਂ ਦੇ ਲਈ ਭਾਜਪਾ ਜ਼ਿੰਮੇਵਾਰ- ਕੇਜਰੀਵਾਲ
Published : May 5, 2019, 3:49 pm IST
Updated : May 5, 2019, 3:49 pm IST
SHARE ARTICLE
Arvind Kejriwal
Arvind Kejriwal

ਕੇਜਰੀਵਾਲ ਨੇ ਪ੍ਰੈਸ ਕਾਂਨਫਰੰਸ ਕਰਕੇ ਕਿਹਾ ਕਿ ਬੀਜੇਪੀ ਦੇ ਕਹਿਣ ਉੱਤੇ ਹੀ ਮੇਰੇ ਤੇ ਇਹ ਹਮਲਾ ਹੋਇਆ ਹੈ

ਨਵੀਂ ਦਿੱਲੀ: ਚੋਣਾਂ ਦੇ ਮਾਹੌਲ ਵਿਚ ਗਹਮਾ ਗਹਮੀ ਦੇਖਣ ਨੂੰ ਮਿਲ ਰਹੀ ਹੈ। ਲੋਕ ਸਭਾ ਚੋਣਾਂ ਦੇ ਚਲਦੇ ਜਿੱਥੇ ਪਾਰਟੀਆਂ ਚੋਣ ਪ੍ਰਚਾਰ ਵਿਚ ਰੁੱਝੀਆਂ ਹੋਈਆ ਹਨ,  ਉਥੇ ਹੀ ਪਾਰਟੀਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।  ਅਜਿਹਾ ਹੀ ਕੁੱਝ ਪਿਛਲੇ ਦਿਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਹੋਇਆ, ਜਦੋਂ ਰੋਡ ਸ਼ੋਅ ਕਰਦੇ ਸਮੇਂ ਇੱਕ ਵਿਅਕਤੀ ਨੇ ਉਨ੍ਹਾਂ ਦੀ ਗੱਲ ਉੱਤੇ ਥੱਪੜ ਮਾਰ ਦਿੱਤਾ।  ਹੁਣ ਇਸ ਮਾਮਲੇ ਉੱਤੇ ਦਿੱਲੀ ਦੇ ਕੇਜਰੀਵਾਲ ਨੇ ਸਿੱਧਾ ਇਲਜ਼ਾਮ ਬੀਜੇਪੀ ਉੱਤੇ ਲਗਾਇਆ ਹੈ।  

Attack On KejriwalAttack On Kejriwal

ਕੇਜਰੀਵਾਲ ਨੇ ਅੱਜ ਪ੍ਰੈਸ ਕਾਂਨਫਰੰਸ ਕਰਕੇ ਕਿਹਾ ਕਿ ਬੀਜੇਪੀ ਦੇ ਕਹਿਣ ਉੱਤੇ ਹੀ ਮੇਰੇ ਤੇ ਇਹ ਹਮਲਾ ਹੋਇਆ ਹੈ।  ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਪਿਛਲੇ 5 ਸਾਲਾਂ ਵਿਚ ਮੇਰੇ ਤੇ 9 ਵਾਰ ਹਮਲਾ ਹੋ ਚੁੱਕਿਆ ਹੈ ਅਤੇ ਉਨ੍ਹਾਂ ਹਮਲਿਆਂ ਵਿਚ 33 ਕੇਸ ਦਰਜ ਹਨ।  ਸੀਐਮ ਨੇ ਕਿਹਾ ਕਿ ਇਹ ਹਮਲਾ ਮੇਰੇ ਤੇ ਨਹੀਂ ਸਗੋਂ ਦਿੱਲੀ ਦੀ ਜਨਤਾ ਉੱਤੇ ਹੈ ਅਤੇ ਮੇਰੇ ਤੇ ਹੋਏ ਹਮਲਿਆਂ ਲਈ ਬੀਜੇਪੀ ਹੀ ਜ਼ਿੰਮੇਵਾਰ ਹੈ। ਕੇਜਰੀਵਾਲ ਨੇ ਕਿਹਾ ਕਿ ਹਮਲਾਵਰ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਮੋਦੀ ਜੀ ਦੇ ਖਿਲਾਫ਼ ਕੁੱਝ ਸੁਣ ਨਹੀਂ ਸਕਦਾ।

BJP written under lotus symbol on ballot papers on EVM oppositionBJP 

ਇਸ ਲਈ ਇਹ ਹਮਲਾ ਕਰਵਾਇਆ ਗਿਆ ਹੈ ਜਿਸ ਦੌਰਾਨ ਮੋਦੀ ਦੇ ਖਿਲਾਫ਼ ਬੋਲਣ ਵਾਲੇ ਡਰ ਜਾਣ ਪਰ ਮੈਂ ਡਰਨ ਵਾਲਾ ਨਹੀਂ ਹਾਂ।  ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਲੋਕ ਵੀ ਅਵਾਜ ਉਠਾ ਰਹੇ ਹਨ।  ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਈ ਨੇਤਾਵਾਂ ਨੇ ਇਸ ਹਮਲੇ ਦੇ ਖਿਲਾਫ਼ ਵਿਰੋਧ ਕੀਤਾ ਹੈ।  ਦੇਸ਼ ਦੇ ਪੀਐਮ ਮੋਦੀ ਦੀ ਤਾਨਾਸ਼ਾਹੀ  ਦੇ ਖਿਲਾਫ਼ ਅਵਾਜ ਉਠਾ ਰਹੇ ਹਨ।  ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਦੋਸ਼ੀ ਸੁਰੇਸ਼ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਅਤੇ ਕਈ ਵਾਰ 'ਆਪ' ਦੀਆਂ ਰੈਲੀਆਂ ਵਿੱਚ ਬਤੌਰ ਕਰਮਚਾਰੀ ਕੰਮ ਕਰ ਚੁੱਕਿਆ ਹੈ ਪਰ ਉਹ ਪੀਐਮ ਮੋਦੀ   ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ।

KejriwalKejriwal

 ਇਸ ਗੱਲ ਦਾ ਜ਼ਿਕਰ ਦੋਸ਼ੀ ਦੀ ਪਤਨੀ ਨੇ ਕੀਤਾ।  ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਕਬਾੜੀ ਦਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਨਵੀਂ ਦਿੱਲੀ ਲੋਕ ਸਭਾ ਖੇਤਰ ਤੋਂ 'ਆਪ' ਦੇ ਉਮੀਦਵਾਰ ਬ੍ਰਜੇਸ਼ ਗੋਇਲ ਦੇ ਪ੍ਰਚਾਰ ਅਭਿਆਨ ਦੇ ਦੌਰਾਨ ਮੋਤੀ ਨਗਰ ਇਲਾਕੇ ਵਿਚ ਆਯੋਜਿਤ ਰੋਡ ਸ਼ੋਅ ਕਰ ਰਹੇ ਸਨ, ਉਦੋਂ ਲਾਲ ਰੰਗ ਦੀ ਟੀ-ਸ਼ਰਟ ਪਾ ਕੇ ਇੱਕ ਜਵਾਨ ਨੇ ਕੇਜਰੀਵਾਲ ਦੀ ਜੀਪ ਉੱਤੇ ਚੜ੍ਹਕੇ ਉਨ੍ਹਾਂ ਨੂੰ ਥੱਪਡ਼ ਮਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਨੇ ਇਸਨੂੰ ਸਾਜਿਸ਼ ਕਰਾਰ ਦਿੱਤਾ ਹੈ ਤਾਂ ਉਥੇ ਹੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਸੁਰੇਸ਼ ਦੇ ਅਨੁਸਾਰ ਉਹ ਪਾਰਟੀ  ਦੇ ਨੇਤਾਵਾਂ ਦੇ ਸੁਭਾਅ ਤੋਂ ਪਰੇਸ਼ਾਨ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement