
ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਵੀ ਭਾਰਤ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੇ ਅਪਣੇ ਤੁੱਛ ਏਜੰਡੇ 'ਤੇ ਕੰਮ ਕਰ ਰਿਹਾ ਹੈ।
ਨਵੀਂ ਦਿੱਲੀ, 4 ਮਈ: ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਵੀ ਭਾਰਤ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੇ ਅਪਣੇ ਤੁੱਛ ਏਜੰਡੇ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਤਕ ਗੁਆਂਢੀ ਦੇਸ਼ ਰਾਜ ਦੀ ਸ਼ਹਿ ਪ੍ਰਾਪਤ ਅਤਿਵਾਦ ਦੀ ਅਪਣੀ ਨੀਤੀ ਨਹੀਂ ਛੱਡਦਾ, ਅਸੀਂ ਢੁਕਵਾਂ ਅਤੇ ਸਟੀਕ ਜਵਾਬ ਦੇਣਾ ਜਾਰੀ ਰੱਖਾਂਗੇ।
ਉਨ੍ਹਾਂ ਕਿਹਾ ਕਿ ਭਾਰਤ ਗੋਲੀਬੰਦੀ ਦੀ ਉਲੰਘਣਾ ਅਤੇ ਅਤਿਵਾਦ ਦਾ ਸਮਰਥਨ ਕਰਨ ਵਾਲੀਆਂ ਸਾਰੀਆਂ ਹਰਕਤਾਂ ਦਾ ਜਵਾਬ ਦੇਵੇਗਾ। ਥਲ ਸੈਨਾ ਵਿਚ 13 ਲੱਖ ਜਵਾਨ ਹਨ। ਉਨ੍ਹਾਂ ਹੰਦਵਾੜਾ ਮੁਕਾਬਲੇ ਬਾਰੇ ਕਿਹਾ ਕਿ ਭਾਰਤ ਨੂੰ ਅਪਣੇ ਉਨ੍ਹਾਂ ਪੰਜ ਸੁਰੱਖਿਆ ਮੁਲਾਜ਼ਮਾਂ 'ਤੇ ਮਾਣ ਹੈ ਜਿਨ੍ਹਾਂ ਕਸ਼ਮੀਰ ਵਿਚ ਆਮ ਲੋਕਾਂ ਨੂੰ ਬਚਾਉਂਦਿਆਂ ਅਪਣੀਆਂ ਜਾਨਾਂ ਦਿਤੀਆਂ ਹਨ।
File Photo
ਉਨ੍ਹਾਂ ਕਿਹਾ, 'ਖ਼ਿੱਤੇ ਵਿਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੈ।' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਘੁਸਪੈਠ ਦੇ ਹਾਲੀਆ ਯਤਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦੀ ਦਿਲਚਸਪੀ ਕੋਵਿਡ-19 ਦਾ ਮੁਕਾਬਲਾ ਕਰਨ ਵਿਚ ਨਹੀਂ ਸਗੋਂ ਉਹ ਹੁਣ ਵੀ ਅਤਿਵਾਦੀਆਂ ਨੂੰ ਭਾਰਤ ਵਲ ਧੱਕਣ ਦੇ ਅਪਣੇ ਏਜੰਡੇ 'ਤੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ, 'ਅਪਣੀ ਸਰਕਾਰ ਅਤੇ ਫ਼ੌਜ ਦੁਆਰਾ ਪਾਕਿਸਤਾਨੀ ਨਾਗਰਿਕਾਂ ਨੂੰ ਘੱਟ ਤਰਜੀਹ ਦੇਣ, ਕੋਵਿਡ-19 ਮਾਮਲਿਆਂ ਦੇ ਤੇਜ਼ ਵਾਧੇ ਅਤੇ ਪਾਕਿਸਤਾਨ ਵਿਚ ਇਲਾਜ ਉਪਕਰਨਾਂ ਦੀ ਭਾਰੀ ਕਮੀ ਤੋਂ ਸਪੱਸ਼ਟ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਇਹ ਦੇਸ਼ ਸੰਸਾਰ ਖ਼ਤਰਾ ਹੈ ਅਤੇ ਅਪਣੇ ਹੀ ਨਾਗਰਿਕਾਂ ਨੂੰ ਰਾਹਤ ਦੇਣ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ। ਨਰਵਣੇ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ 'ਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। (ਏਜੰਸੀ)