ਪੀਐਮ ਮੋਦੀ ਦਾ ਪਾਕਿ 'ਤੇ ਨਿਸ਼ਾਨਾ, ਬੋਲੇ- ਕੁਝ ਲੋਕ ਫੈਲਾ ਰਹੇ ਅਤਿਵਾਦ ਦਾ ਵਾਇਰਸ
Published : May 5, 2020, 7:43 am IST
Updated : May 5, 2020, 7:56 am IST
SHARE ARTICLE
Photo
Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੈਰ-ਸੰਗਠਿਤ ਲਹਿਰ (NAM) ਦੇਸ਼ਾਂ ਦੀ ਵਰਚੁਅਲ ਕਾਨਫਰੰਸ ਵਿਚ ਸ਼ਿਰਕਤ ਕੀਤੀ।

ਨਵੀਂ ਦਿੱਲੀ': ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੈਰ-ਸੰਗਠਿਤ ਲਹਿਰ (NAM) ਦੇਸ਼ਾਂ ਦੀ ਵਰਚੁਅਲ ਕਾਨਫਰੰਸ ਵਿਚ ਸ਼ਿਰਕਤ ਕੀਤੀ। ਇਹ ਕਾਨਫਰੰਸ ਕੋਰੋਨਾ ਵਾਇਰਸ ਦੇ ਵਿਸ਼ਵਵਿਆਪੀ ਸੰਕਰਮਣ ਨਾਲ ਪੈਦਾ ਹੋਏ ਖ਼ਤਰੇ ਬਾਰੇ ਕੀਤੀ ਗਈ।

PhotoPhoto

ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅਸੀਂ ਦੁਨੀਆ ਦੇ 123 ਦੇਸ਼ਾਂ ਵਿਚ ਮੈਡੀਕਲ ਸਪਲਾਈ ਯਕੀਨੀ ਬਣਾਈ ਹੈ, ਜਿਨ੍ਹਾਂ ਵਿਚ 59 ਗੈਰ-ਸੰਗਠਿਤ ਰਾਸ਼ਟਰ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜੇਕਰ ਲੋਕ ਸਧਾਰਣ ਆਯੁਰਵੈਦਿਕ ਘਰੇਲੂ ਨੁਸਖਿਆਂ ਨੂੰ ਅਪਨਾਉਣ ਤਾਂ ਉਹਨਾਂ ਦੀ ਇਮਿਊਨੀਟੀ ਵਧ ਸਕਦੀ ਹੈ।

PhotoPhoto

ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਅਤਿਵਾਦ ਦਾ ਵੀ ਜ਼ਿਕਰ ਕੀਤਾ ਅਤੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਲੋਕ ਜਾਨਲੇਵਾ ਵਾਇਰਸ, ਫਰਜ਼ੀ ਖ਼ਬਰਾਂ ਅਤੇ ਫਰਜ਼ੀ ਵੀ਼ਡੀਓ ਵਾਇਰਲ ਕਰਨ ਵਿਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ ਮੁਸ਼ਕਿਲ ਦੀ ਅਜਿਹੀ ਘੜੀ ਵਿਚ ਲੋਕਾਂ ਦੇ ਕਲਿਆਣ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਆਰਥਕ ਵਿਕਾਸ 'ਤੇ।

PhotoPhoto

ਗੈਰ ਸੰਗਠਿਤ ਦੇਸ਼ਾਂ ਨੂੰ ਵਿਸ਼ਵ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਸਿਹਤ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇ। ਇਹ ਸਮਾਂ ਇਕੱਠੇ ਹੋ ਕੇ ਇਕ-ਦੂਜੇ ਦਾ ਸਾਥ ਦੇ ਕੇ ਕੰਮ ਕਰਨ ਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੂੰ ਦੁਨੀਆ ਦੀ ਫਾਰਮੇਸੀ ਮੰਨਿਆ ਜਾਂਦਾ ਹੈ।

PhotoPhoto

ਸਾਡੀਆਂ ਆਪਣੀਆਂ ਜ਼ਰੂਰਤਾਂ ਵੀ ਹਨ ਪਰ ਇਸ ਦੇ ਬਾਵਜੂਦ ਅਸੀਂ 123 ਦੇਸ਼ਾਂ ਵਿਚ ਦਵਾਈ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੈ। ਇਸ ਵਿਚ 59 ਗੈਰ-ਸੰਗਠਿਤ ਦੇਸ਼ ਵੀ ਸ਼ਾਮਲ ਹਨ। ਗੈਰ-ਸੰਗਠਿਤ ਲਹਿਰ ਦੇ ਮੈਂਬਰ ਦੇਸ਼ ਵੀ ਕੋਰੋਨਾ ਸੰਕਟ ਨਾਲ ਜੂਝ ਰਹੇ ਹਨ।

Department of Home Security reportPhoto

ਕਾਨਫਰੰਸ ਦੌਰਾਨ ਗੈਰ-ਸੰਗਠਿਤ ਲਹਿਰ ਦੇ ਮੈਂਬਰ ਦੇਸ਼ਾਂ ਵਿਚ ਕੋਰੋਨਾ ਸੰਕਟ ਦੌਰਾਨ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਅਤੇ ਇਲਾਜ ਲੱਭਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਗੈਰ-ਸੰਗਠਿਤ ਦੇਸ਼ਾਂ ਦੀ ਇਹ ਕਾਨਫਰੰਸ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਦੇ ਯਤਨਾਂ ਤੋਂ ਬਾਅਦ ਹੋਈ। ਇਲਹਾਮ ਅਲੀਯੇਵ ਗੈਰ-ਸੰਗਠਿਤ ਲਹਿਰ ਦਾ ਮੌਜੂਦਾ ਚੇਅਰਮੈਨ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement