
ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕੀਤਾ ਹੈ। ਦਰਅਸਲ ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਲਾਗੂ ਕੀਤੇ ਗਏ ਲੌਕਡਾਊਨ ਨੂੰ ਲੈ ਕੇ ਇਮਰਾਨ ਖ਼ਾਨ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।
PM Narendra Modi
ਇਸਲਾਮਾਬਾਦ ਦੇ ਇਕ ਸਮਾਰੋਹ ਵਿਚ ਇਮਰਾਨ ਖ਼ਾਨ ਨੇ ਕਿਹਾ, 'ਉਹ ਜੋ ਉਹਨਾਂ ਦਾ ਸਟ੍ਰਾਂਗਮੈਨ ਨਰਿੰਦਰ ਮੋਦੀ ਹੈ, ਕਹਿੰਦੇ ਹਨ ਉਹਨਾਂ ਦਾ 50 ਇੰਚ ਦਾ ਚੈਸਟ ਹੈ। ਉਹ ਇੰਨਾ ਡਰਪੋਕ ਨਿਕਲਿਆ ਕਿ ਇਕਦਮ ਸਾਰਾ ਕੁਝ ਬੰਦ ਕਰ ਦਿੱਤਾ। ਸੋਚਿਆ ਹੀ ਨਹੀਂ ਕਿ ਆਮ ਆਦਮੀ ਦੀ ਜ਼ਿੰਦਗੀ ਕੀ ਹੋਵੇਗੀ'।
Photo
ਦੱਸ ਦਈਏ ਕਿ ਪਾਕਿਸਤਾਨ ਦੀ ਅਰਥਵਿਵਸਥਾ ਕੋਰੋਨਾ ਦੇ ਜਾਲ ਵਿਚ ਫਸ ਗਈ ਹੈ। ਉੱਥੇ ਗਰੀਬੀ ਵਧਦੀ ਜਾ ਰਹੀ ਹੈ। ਪਹਿਲਾਂ ਤੋਂ ਹੀ ਘਾਟੇ ਵਿਚ ਚੱਲ ਰਹੇ ਪਾਕਿਸਤਾਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਪਰ ਇਮਰਾਨ ਖ਼ਾਨ ਕੋਰੋਨਾ ਵਾਇਰਸ ਨੂੰ ਵੱਡਾ ਖਤਰਾ ਨਹੀਂ ਮੰਨਦੇ।
file photo
ਉਹਨਾਂ ਨੇ ਅਪਣੇ ਬਿਆਨ ਵਿਚ ਕਿਹਾ, 'ਲੌਕਡਾਊਨ ਨੇ ਇਹ ਦਿਖਾਇਆ ਹੈ ਕਿ ਜੇਕਰ ਅਸੀਂ ਗਰੀਬਾਂ 'ਤੇ ਧਿਆਨ ਦਾ ਦੇਈਏ ਤਾਂ ਵਾਇਰਸ ਪੋਸ਼ ਕਲੋਨੀਆ ਵਿਚ ਵੀ ਪਹੁੰਚ ਜਾਵੇਗਾ'। ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਡੇ ਪੱਧਰ 'ਤੇ ਜਾਰੀ ਹੈ। ਮਾਹਰ ਮੰਨਦੇ ਹਨ ਕਿ ਮਈ ਅਤੇ ਜੂਨ ਵਿਚਕਾਰ ਉੱਥੇ ਕੋਰੋਨਾ ਸਿਖਰ 'ਤੇ ਪਹੁੰਚ ਜਾਵੇਗਾ।
Photo
ਗਰੀਬੀ ਦੀ ਦਰ ਦੁੱਗਣੀ ਹੋ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਜੁਲਾਈ ਤੱਕ ਪਾਕਿਸਤਾਨ ਵਿਚ ਦੋ ਲੱਖ ਤੋਂ ਵੀ ਜ਼ਿਆਦਾ ਕੋਰੋਨਾ ਮਾਮਲੇ ਹੋ ਸਕਦੇ ਹਨ। ਇਮਰਾਨ ਖ਼ਾਨ ਲੌਕਡਾਊਨ ਦਾ ਵਿਰੋਧ ਕਰਦੇ ਰਹੇ ਹਨ। ਇਸ ਦਾ ਕਾਰਨ ਹੈ ਕਿ ਪਾਕਿਸਤਾਨ ਦੇ ਜ਼ਿਆਦਾਤਰ ਪਰਿਵਾਰ ਦਿਹਾੜੀ 'ਤੇ ਨਿਰਭਰ ਹਨ, ਅਜਿਹੇ ਵਿਚ ਲੌਕਡਾਊਨ ਨਾਲ ਭੁੱਖਮਰੀ ਦੀ ਨੌਬਤ ਆ ਸਕਦੀ ਹੈ।