
40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਆਜ਼ਾਦ ਜੈਨ ਉਰਫ ‘ਪਿੱਪਲ ਬਾਬਾ’ ਨੇ ਕੁਦਰਤ ਪ੍ਰੇਮ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ।
ਨਵੀਂ ਦਿੱਲੀ: 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਆਜ਼ਾਦ ਜੈਨ ਉਰਫ ‘ਪਿੱਪਲ ਬਾਬਾ’ ਨੇ ਕੁਦਰਤ ਪ੍ਰੇਮ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਆਜ਼ਾਦ ਜੈਨ ਅਪਣੇ ਵਲੰਟੀਅਰਜ਼ ਨਾਲ ਮਿਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਹਨ। ਹੁਣ ਤੱਕ ਉਹਨਾਂ ਨੇ ਲੱਖਾਂ ਰੁੱਖ ਲਗਾਏ ਹਨ ਤੇ ਇਹਨਾਂ ਵਿਚ ਜ਼ਿਆਦਾਤਰ ਰੁੱਖ ਪਿੱਪਲ ਦੇ ਹਨ, ਕਿਉਂਕਿ ਇਸ ਨੂੰ ਆਕਸੀਜਨ ਦਾ ਸਰੋਤ ਮੰਨਿਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿੱਪਲ ਦਾ ਦਰੱਖਤ ਬਹੁਤ ਵਿਸ਼ਾਲ ਤੇ ਲਾਭਦਾਇਕ ਹੁੰਦਾ ਹੈ। ਇਹ 22 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਆਕਸੀਜਨ ਦਿੰਦਾ ਹੈ।
Peepal Baba
ਨਾਨੀ ਦੀ ਸਿੱਖਿਆ ਤੋਂ ਮਿਲੀ ਸੇਧ
ਆਜ਼ਾਦ ਜੈਨ ਦਾ ਕਹਿਣਾ ਹੈ ਕਿ ਬਚਪਨ ਵਿਚ ਉਹਨਾਂ ਦੇ ਨਾਨੀ ਨੇ ਕਿਹਾ ਸੀ ਕਿ ਕੋਈ ਅਜਿਹਾ ਕੰਮ ਕਰੋ ਜਿਸ ਦਾ ਅਸਰ ਹਜ਼ਾਰਾਂ ਸਾਲਾਂ ਤੱਕ ਰਹੇ। ਇਸ ਗੱਲ ’ਤੇ ਅਮਲ ਕਰਦਿਆਂ ਉਹਨਾਂ ਨੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਆਜ਼ਾਦ ਜੈਨ ਦੇ ਪਿਤਾ ਫੌਜ ਵਿਚ ਡਾਕਟਰ ਸਨ। ਉਹਨਾਂ ਦੀ ਨੌਕਰੀ ਦੌਰਾਨ ਆਜ਼ਾਦ ਜੈਨ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਘੁੰਮਣ ਦਾ ਮੌਕਾ ਮਿਲਿਆ।
Peepal Baba
26 ਜਨਵਰੀ 1977 ਨੂੰ ਕੀਤੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਅਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਜ਼ਾਦ ਨੇ ਵਾਤਾਵਰਨ ਦੇ ਖੇਤਰ ਵਿਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਇਸ ਲਈ ਉਹਨਾਂ ਨੇ 26 ਜਨਵਰੀ 1977 ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਇਹ ਸ਼ੁਰੂਆਤ ਰਾਜਸਥਾਨ ਤੋਂ ਕੀਤੀ। ਇਸ ਦੌਰਾਨ ਉਹਨਾਂ ਨੇ ਪਿੱਪਲ ਦੇ ਦਰੱਖਤ ਲਗਾਉਣੇ ਸ਼ੁਰੂ ਕੀਤੀ, ਇਕ ਪ੍ਰੋਗਰਾਮ ਦੌਰਾਨ ਕਿਸੇ ਨੇ ਉਹਨਾਂ ਨੂੰ ‘ਪਿੱਪਲ ਬਾਬਾ’ ਕਹਿ ਕੇ ਪੁਕਾਰਿਆ ਇੱਥੋਂ ਹੀ ਉਹਨਾਂ ਦਾ ਨਾਂਅ ‘ਪਿੱਪਲ ਬਾਬਾ’ ਪੈ ਗਿਆ।
Peepal Baba
ਮੁਹਿੰਮ ਦੌਰਾਨ ਉਹਨਾਂ ਨਾਲ ਕਈ ਲੋਕ ਜੁੜੇ। ਉਹਨਾਂ ਨੇ ਇਸ ਦੀ ਸ਼ੁਰੂਆਤ ਜੰਗਤਾਂ ਵਿਚ ਵੀ ਕੀਤੀ ਤੇ ਉਹਨਾਂ ਦਾ ਕੰਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਪਸੰਦ ਆਇਆ। ਇਸ ਤੋਂ ਬਾਅਦ ਕਾਰਪੋਰੇਟ ਹਾਊਸ ਉਹਨਾਂ ਨੂੰ ਪਲਾਂਟੇਸ਼ਨ ਦਾ ਕੰਮ ਸੌਂਪਣ ਲੱਗੇ। ਆਜ਼ਾਦ ਜੈਨ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਨੇ 100 ਤੋਂ ਵੱਧ ਪੌਦੇ ਲਗਾਉਣ ਵਾਲੀਆਂ ਥਾਵਾਂ ਵਿਕਸਤ ਕੀਤੀਆਂ ਹਨ। ਉਹਨਾਂ ਨੇ ਦਿੱਲੀ ਵਿਚ ਅਰਨਿਆ ਜੰਗਲਾਤ ਪ੍ਰਾਜੈਕਟ ’ਚ 16,000 ਰੁੱਖ, ਨੋਇਡਾ ਵਿਚ ਅਟਲ ਉਦੈ ਉਪਵਨ ਦੇ ਨਾਮ ’ਤੇ 62200 ਪੌਦੇ, ਜੰਗਲ ਦੇ ਗ੍ਰੇਟਰ ਨੋਇਡਾ ਵਿਚ 2 ਲੱਖ ਪੌਦਿਆਂ ਦਾ ਜੰਗਲ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ 3.5 ਲੱਖ ਪੌਦਿਆਂ ਦਾ ਜੰਗਲ ਤਿਆਰ ਕਰ ਰਹੇ ਹਨ।
Peepal Baba
ਵਾਤਾਵਰਨ ਦਿਵਸ ਮੌਕੇ ਹਰਿਆਣਾ ਵਿਚ 40 ਹਜ਼ਾਰ ਰੁੱਖ ਲਗਾਉਣਗੇ ‘ਪਿੱਪਲ ਬਾਬਾ’
ਆਜ਼ਾਦ ਜੈਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੁੱਖ ਲਗਾਉਣ ਲਈ ਟ੍ਰੇਨਿੰਗ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਸਿਖਲਾਈ ਲਈ ਉਹਨਾਂ ਕੋਲ ਵਿਦੇਸ਼ੀ ਵਿਦਿਆਰਥੀ ਵੀ ਆਉਂਦੇ ਹਨ। 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਆਜ਼ਾਦ ਜੈਨ ਦੇਸ਼ ਦੇ ਸਭ ਤੋਂ ਘੱਟ ਰੁੱਖਾਂ ਵਾਲੇ ਸੂਬੇ ਹਰਿਆਣਾ ਵਿਚ 40 ਹਜ਼ਾਰ ਰੁੱਖ ਲਗਾਉਣਗੇ।
Peepal Baba
ਆਜ਼ਾਦ ਜੈਨ ਅਨੁਸਾਰ ਦੇਸ਼ ਦੀਆਂ ਫਾਈਲਾਂ ਵਿਚ 20% ਤੱਕ ਟ੍ਰੀ-ਕਵਰ ਦੱਸਿਆ ਜਂਦਾ ਹੈ ਪਰ ਗੂਗਲ ਦੇ ਸੈਟੇਲਾਈਨ ਵਿਊ ਤੋਂ ਪਤਾ ਚੱਲਦਾ ਹੈ ਕਿ ਇਹ 8% ਤੱਕ ਡਿੱਗ ਚੁੱਕਾ ਹੈ। ਜੇਕਰ ਅਸੀਂ ਇਸ ਨੂੰ 50% ਤੱਕ ਨਹੀਂ ਪਹੁੰਚਾਇਆ ਤਾਂ ਮਹਾਂਮਾਰੀਆਂ ਦਾ ਸਾਹਮਣਾ ਕਰਦੇ ਰਹਾਂਗੇ। ਆਜ਼ਾਦ ਜੈਨ ਦਾ ਕਹਿਣਾ ਹੈ ਕਿ ਕਿ ਮਹਾਂਮਾਰੀ ਦੇ ਦੌਰ ਵਿਚ ਆਕਸੀਜਨ ਦੀ ਸਮੱਸਿਆ ਸਿੱਧੇ ਤੌਰ ’ਤੇ ਖਤਮ ਨਹੀਂ ਹੋਵੇਗੀ ਪਰ ਇਸ ਦਾ ਸਥਾਈ ਇਲਾਜ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।