
ਇਸ ਕਾਨੂੰਨੀ ਤਜਵੀਜ਼ ਨੂੰ ਤੁਰਤ ਪ੍ਰਭਾਵ ਨਾਲ ਲਾਗੂ ਕਰਨ ਦੀ ਅਪੀਲ
ਨਵੀਂ ਦਿੱਲੀ : ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਕਾਨੂੰਨ ਅਨੁਸਾਰ ਆਪਣੀ ਰੇਡੀਉ ਸੇਵਾ ਆਲ ਇੰਡੀਆ ਰੇਡੀਉ ਦਾ ਨਾਂਅ ਬਦਲ ਕੇ 'ਆਕਾਸ਼ਵਾਣੀ' ਕਰਨ ਦਾ ਫ਼ੈਸਲਾ ਕੀਤਾ ਹੈ। ਆਲ ਇੰਡੀਆ ਰੇਡਿਉ ਦੀ ਡਾਇਰੈਕਟਰ ਜਨਰਲ ਵਸੁਧਾ ਗੁਪਤਾ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਅੰਦਰੂਨੀ ਹੁਕਮ ’ਚ ਤੁਰਤ ਪ੍ਰਭਾਵ ਨਾਲ ਕਾਨੂੰਨੀ ਵਿਵਸਥਾ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ, ਜਿਸ ਦੇ ਅਨੁਸਾਰ ਆਲ ਇੰਡੀਆ ਰੇਡਿਉ ਦਾ ਨਾਂਅ ਬਦਲ ਕੇ ਆਲ ਇੰਡੀਆ ਰੇਡਿਉ ਰਖਿਆ ਗਿਆ ਸੀ। ਉਨ੍ਹਾਂ ਕਿਹਾ, 'ਇਹ ਸਰਕਾਰ ਦਾ ਬਹੁਤ ਪੁਰਾਣਾ ਫ਼ੈਸਲਾ ਹੈ ਜਿਸ ਨੂੰ ਪਹਿਲਾਂ ਲਾਗੂ ਨਹੀਂ ਕੀਤਾ ਗਿਆ ਸੀ। ਪ੍ਰਸਾਰ ਭਾਰਤੀ ਦੇ ਸੀ.ਈ.ਓ. ਗੌਰਵ ਦਿਵੇਦੀ ਨੇ ਕਿਹਾ, “ਅਸੀਂ ਹੁਣ ਇਸ ਨੂੰ ਲਾਗੂ ਕਰ ਰਹੇ ਹਾਂ।
ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਮਾਮਲਾ : ਸ਼ਕਤੀ ਭੋਗ ਫ਼ੂਡਜ਼ ਲਿਮਟਡ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੇਵਲ ਕ੍ਰਿਸ਼ਨ ਕੁਮਾਰ ਗ੍ਰਿਫ਼ਤਾਰ
ਪ੍ਰਸਾਰ ਭਾਰਤੀ (ਬ੍ਰਾਡਕਾਸਟਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਬੀ.ਸੀ.ਆਈ.) ਐਕਟ, 1990 ਵਿਚ ਜ਼ਿਕਰ ਕੀਤਾ ਗਿਆ ਹੈ ਕਿ 'ਆਲ ਇੰਡੀਆ ਰੇਡੀਉ' ਦਾ ਮਤਲਬ ਉਹ ਦਫ਼ਤਰ, ਸਟੇਸ਼ਨ ਅਤੇ ਹੋਰ ਅਦਾਰੇ ਹਨ ਜੋ ਇਸ ਦੇ ਸ਼ੁਰੂ ਹੋਣ ਦੇ ਦਿਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਆਲ ਇੰਡੀਆ ਰੇਡੀਉ ਦੇ ਡਾਇਰੈਕਟੋਰੇਟ ਜਨਰਲ ਦਾ ਹਿੱਸਾ ਸਨ ਜਾਂ ਇਸ ਦੇ ਅਧੀਨ ਸਨ। ਪ੍ਰਸਾਰ ਭਾਰਤੀ ਐਕਟ 15 ਨਵੰਬਰ 1990 ਨੂੰ ਲਾਗੂ ਹੋਇਆ ਸੀ। ਅੰਦਰੂਨੀ ਆਦੇਸ਼ ਵਿਚ ਕਿਹਾ ਗਿਆ ਸੀ, 'ਉਪਰੋਕਤ ਸੰਵਿਧਾਨਕ ਵਿਵਸਥਾ, ਜਿਸ ਤਹਿਤ ਆਲ ਇੰਡੀਆ ਰੇਡੀਉ ਦਾ ਨਾਮ ਬਦਲ ਕੇ 'ਆਕਾਸ਼ਵਾਣੀ' ਰਖਿਆ ਗਿਆ ਸੀ, ਨੂੰ ਸਾਰਿਆਂ ਦੇ ਧਿਆਨ ਵਿਚ ਲਿਆਂਦਾ ਜਾ ਸਕਦਾ ਹੈ ਤਾਂ ਜੋ ਨਾਂਅ ਅਤੇ ਸਿਰਲੇਖ ਪ੍ਰਸਾਰ ਭਾਰਤੀ ਐਕਟ 1997 ਦੇ ਉਪਬੰਦਾਂ ਅਨੁਕੂਲ ਹੋ ਸਕਣ।
ਪ੍ਰਸਿਧ ਕਵੀ ਰਬਿੰਦਰਨਾਥ ਟੈਗੋਰ ਨੇ 1939 ਵਿਚ ਕਲਕੱਤਾ ਸ਼ਾਰਟਵੇਵ ਸੇਵਾ ਦੇ ਉਦਘਾਟਨ ਲਈ ਲਿਖੀ ਇਕ ਕਵਿਤਾ ਵਿਚ ਆਲ ਇੰਡੀਆ ਰੇਡੀਉ ਦਾ ਨਾਮ 'ਆਕਾਸ਼ਵਾਣੀ' ਰਖਿਆ। ਪ੍ਰਸਾਰ ਭਾਰਤੀ ਵੈਬਸਾਈਟ ਦੇ ਅਨੁਸਾਰ, ਆਕਾਸ਼ਵਾਣੀ ਮੈਸੂਰ ਨਾਂਅ ਦਾ ਇਕ ਨਿੱਜੀ ਰੇਡੀਉਸਟੇਸ਼ਨ 10 ਸਤੰਬਰ 1939 ਨੂੰ ਸਥਾਪਿਤ ਕੀਤਾ ਗਿਆ ਸੀ। ਆਲ ਇੰਡੀਆ ਰੇਡੀਉਦੀ ਹੋਮ ਸਰਵਿਸ ਵਿਚ ਦੇਸ਼ ਭਰ ’ਚ ਸਥਿਤ 470 ਪ੍ਰਸਾਰਣ ਸਟੇਸ਼ਨ ਸ਼ਾਮਲ ਹਨ ਜਿਥੋਂ ਇਹ 23 ਭਾਸ਼ਾਵਾਂ ਅਤੇ 179 ਉਪਭਾਸ਼ਾਵਾਂ ਵਿਚ ਪ੍ਰਸਾਰਣ ਕਰਦਾ ਹੈ। ਇਹ ਦੇਸ਼ ਦੇ ਕੁੱਲ ਖੇਤਰਫ਼ਲ ਦਾ 92 ਫ਼ੀ ਸਦੀ ਅਤੇ ਆਬਾਦੀ ਦਾ 99.19 ਫ਼ੀ ਸਦੀ ਹਿੱਸਾ ਕਵਰ ਕਰਦਾ ਹੈ।