
ਰਾਤ ਦੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਕੰਪਨੀ 'ਚ ਹੀ ਸੁੱਤੇ ਸਨ ਮਜ਼ਦੂਰ
ਦੇਵਾਸ: ਮੱਧ ਪ੍ਰਦੇਸ਼ ਦੇ ਦੇਵਾਸ 'ਚ ਡਿਸਪੋਜ਼ਲ ਕੰਪਨੀ 'ਚ ਭਿਆਨਕ ਅੱਗ ਲੱਗ ਗਈ। ਦਮ ਘੁੱਟਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਝੁਲਸ ਗਏ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਉਦਯੋਗਿਕ ਖੇਤਰ 'ਚ ਸਥਿਤ ਆਰਾਧਿਆ ਡਿਸਪੋਜ਼ਲ ਪ੍ਰਾਈਵੇਟ ਕੰਪਨੀ 'ਚ ਵਾਪਰਿਆ।
ਇਹ ਵੀ ਪੜ੍ਹੋ: ਦਿੱਲੀ 'ਚ ਹਸਪਤਾਲ 'ਚ ਮਹਿਲਾ ਮੁਲਾਜ਼ਮ ਦੇ ਦੰਦ ਤੋੜ ਕੇ ਕੀਤਾ ਬਲਾਤਕਾਰ
ਜੇਸੀਬੀ ਨਾਲ ਕੰਧ ਤੋੜ ਕੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। 7 ਫਾਇਰ ਟੈਂਡਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਬਾਅਦ LIVE ਹੋਈ ਸੰਦੀਪ ਦੀ ਪਤਨੀ, ਸਰਕਾਰ ਦਾ ਕੀਤਾ ਧੰਨਵਾਦ
ਰਾਤ ਦੀ ਡਿਊਟੀ ਤੋਂ ਪਰਤ ਕੇ ਮਜ਼ਦੂਰ ਸੌਂ ਰਹੇ ਸਨ। ਇਸ ਦੌਰਾਨ ਅੱਗ ਲੱਗ ਗਈ। ਇਸ ਵਿਚ ਰਮੇਸ਼ (24) ਅਤੇ ਪੱਪੂ ਪਰਮਾਰ (30) ਦੀ ਮੌਤ ਹੋ ਗਈ। ਜਦਕਿ ਅੱਗ ਦੀ ਲਪੇਟ 'ਚ ਆਏ ਉਸ ਦੇ ਦੋ ਸਾਥੀ ਮਹੇਸ਼ ਵਰਮਾ ਅਤੇ ਬਹਾਦਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੋਵਾਂ ਨੂੰ ਇੰਦੌਰ ਰੈਫ਼ਰ ਕਰ ਦਿਤਾ ਗਿਆ ਹੈ। ਇਹ ਚਾਰੇ ਮਜ਼ਦੂਰ ਪੰਖੇੜੀ ਦੇ ਵਸਨੀਕ ਹਨ।