
ਨਸ਼ਾ ਐਸੀ ਚੀਜ਼ ਹੈ ਜਿਹੜਾ ਵਸਦੇ ਵਸਾਉਂਦੇ ਘਰ ਪੁੱਟ ਦਿੰਦਾ ਹੈ ਤੇ ਕਈ ਵਾਰ ਨਸ਼ਾ ਕਰਨ ਵਾਲੇ ਲੋਕ ਅਪਣੇ ਬੱਚਿਆਂ ਤੇ ਪਤਨੀਆਂ....
ਬਲੀਆ : ਨਸ਼ਾ ਐਸੀ ਚੀਜ਼ ਹੈ ਜਿਹੜਾ ਵਸਦੇ ਵਸਾਉਂਦੇ ਘਰ ਪੁੱਟ ਦਿੰਦਾ ਹੈ ਤੇ ਕਈ ਵਾਰ ਨਸ਼ਾ ਕਰਨ ਵਾਲੇ ਲੋਕ ਅਪਣੇ ਬੱਚਿਆਂ ਤੇ ਪਤਨੀਆਂ ਨੂੰ ਵੀ ਦਾਅ 'ਤੇ ਲਾ ਦਿੰਦੇ ਹਨ। ਅਕਸਰ ਸੁਣਿਆ ਜਾਂਦਾ ਹੈ ਕਿ ਮੁੰਡੇ ਵਾਲਿਆਂ ਨੇ ਡੋਲੀ ਤੁਰਨ ਤੋਂ ਪਹਿਲਾਂ ਦਾਜ ਦੀ ਮੰਗ ਕੀਤੀ ਤੇ ਦੋਹਾਂ ਪਰਵਾਰਾਂ ਵਿਚ ਝਗੜਾ ਹੋ ਜਿਸ ਕਾਰਨ ਬਰਾਤ ਵਾਪਸ ਚਲੀ ਗਈ ਪਰ ਬਲੀਆ ਵਿਚ ਇਹ ਅਜਿਹੀ ਘਟਨਾ ਵਾਪਰੀ ਹੈ ਜੋ ਸਾਰੇ ਨਸ਼ੇੜੀਆਂ ਲਈ ਸਬਕ ਹੈ। ਇਹ ਘਟਨਾ ਕੁਆਰੇ ਨਸ਼ੇੜੀਆਂ ਨੂੰ ਚਿਤਾਵਨੀ ਦਿੰਦੀ ਹੈ ਕਿ ਸੁਧਰ ਜਾਉ, ਨਹੀਂ ਤਾਂ ਦੁਲਹਨ ਦੀ ਆਸ ਨਾ ਕਰੋ।
varmala ਇਹ ਘਟਨਾ ਜ਼ਿਲ੍ਹੇ ਦੇ ਮਨਿਆਰ ਇਲਾਕੇ 'ਚ ਪਾਵਰੀ ਜਿਥੇ ਦੁਲਹਨ ਨੇ ਇਸ ਲਈ ਬਰਾਤ ਬਰੰਗ ਮੋੜ ਦਿਤੀ ਕਿਉਂਕਿ ਲਾੜਾ ਜੈ ਮਾਲਾ ਦੀ ਰਸਮ ਤੋਂ ਪਹਿਲਾਂ ਹੀ ਦਾਰੂ ਦੇ ਨਸ਼ੇ 'ਚ ਇੰਨਾ ਟੁਨ ਹੋ ਗਿਆ ਸੀ ਕਿ ਉਸ ਤੋਂ ਅਪਣਾ ਆਪਾ ਵੀ ਸੰਭਾਲਿਆ ਨਹੀਂ ਜਾ ਰਿਹਾ ਸੀ। ਮਨਿਆਰ ਥਾਣਾ ਖੇਤਰ ਦੇ ਪਿੰਡ ਭਾਗੀਪੁਰ ਦੇ ਦਵਿੰਦਰ ਕੁਮਾਰ ਦੀ ਪੁੱਤਰੀ ਕੁਸ਼ਮ ਦੀ ਸ਼ਾਦੀ ਸ਼ਾਹਜਹਾਂਪੁਰਾ ਦੇ ਨੰਦਨੋਪੁਰਾ ਥਾਣਾ ਖੇਤਰ ਦੇ ਨਬਾਦਾ ਰੁਦਰਪੁਰ ਪਿੰਡ ਦੇ ਨਿਵਾਸੀ ਦੋਦਰਾਮ ਗੌਤਮ ਦੇ ਪੁੱਤਰ ਅਮਿਤ ਕੁਮਾਰ ਨਾਲ ਤੈਅ ਹੋਈ ਸੀ। ਪੂਰੀ ਧੂਮ ਧਾਮ ਨਾਲ ਬਰਾਤ ਬੂਹੇ 'ਤੇ ਆਈ ਤੇ ਬਰਾਤੀਆਂ ਦਾ ਸਵਾਗਤ ਵੀ ਕੀਤਾ ਗਿਆ। ਇਸੇ ਦੌਰਾਨ ਜੈ ਮਾਲਾ ਦੀ ਰਸਮ ਹੋਦ ਲੱਗੀ ਤਾਂ ਦੇਖਿਆ ਕਿ ਲਾੜਾ ਲੜਖੜਾ ਰਿਹਾ ਹੈ ਤੇ ਉਸ ਨੇ ਇਹ ਰਸਮ ਕਰਨ ਤੋਂ ਹੀ ਮਨ੍ਹਾ ਕਰ ਦਿਤਾ।
police stationਜਦੋਂ ਲਾੜੀ ਨੂੰ ਪਤਾ ਲੱਗਾ ਕਿ ਉਸ ਦਾ ਹੋਣ ਵਾਲਾ ਪਤੀ ਤਾਂ ਸਿਰੇ ਦਾ ਨਸ਼ੇੜੀ ਹੈ ਤਾਂ ਉਸ ਨੇ ਸਟੇਜ ਤੋਂ ਹੀ ਐਲਾਨ ਕਰ ਦਿਤਾ ਕਿ ਉਹ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਏਗੀ। ਲੜਕੀ ਦੇ ਅਜਿਹਾ ਕਰਨ ਤੋਂ ਬਾਅਦ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ ਤੇ ਮਾਮਲਾ ਮਨਿਆਰ ਥਾਣੇ 'ਚ ਪਹੁੰਚ ਗਿਆ। ਇਥੇ ਵਿਚ ਪਈ ਪੰਚਾਇਤ ਨੇ ਦੋਹਾਂ ਪੱਖਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਨਾ ਸੁਲਝਿਆ ਇਸ ਤਰ੍ਹਾਂ ਬਰਾਤ ਬਰੰਗ ਪਰਤ ਗਈ।
ਮਨਿਆਰ ਵਿਚ ਵਾਪਰੀ ਇਹ ਘਟਨਾ ਕੋਈ ਸਧਾਰਨ ਘਟਨਾ ਨਹੀਂ ਹੈ। ਸਾਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਕਿਧਰ ਨੂੰ ਜਾ ਰਹੀ ਹੈ ਤੇ ਉਨ੍ਹਾਂ ਨੂੰ ਸਹੀ ਸੇਧ ਦੇਣਾ ਸਾਡੀ ਮੁਢਲੀ ਜ਼ਿੰਮੇਵਾਰੀ ਹੈ। (ਏਜੰਸੀ)