
ਉਨ੍ਹਾਂ ਨੇ ਸੋਚ ਲਿਆ ਕਿ ਰਿਟਾਇਰਮੇਂਟ ਦੇ ਬਾਅਦ ਕੀ ਕਰਨਾ ਹੈ ਅਤੇ ਹੁਣ ਉਹ ਸੋਨਾਰਾਮ ਹਾਇਅਰ ਸਕੈਂਡਰੀ ਸਕੂਲ 'ਚ ਗਣਿਤ ਪੜਾ ਰਹੇ ਹਨ
ਬਦਲਾਅ ਦਾ ਨਾਮ ਹੀ ਕ੍ਰਾਂਤੀ ਹੁੰਦਾ ਹੈ ਅਤੇ ਇਤਿਹਾਸ ਗਵਾਹ ਹੈ ਕਿ ਕ੍ਰਾਂਤੀ ਦੇ ਹਰ ਅੰਦੋਲਨ ਦੀ ਸ਼ੁਰੂਆਤ ਕਿਸੇ ਇੱਕ ਨੇ ਹੀ ਕੀਤੀ ਹੈ | ਅਜਿਹੀ ਹੀ ਇੱਕ ਬਦਲਾਅ ਦੀ ਕਹਾਣੀ ਲਿਖੀ ਹੈ ਅਸਮ ਦੇ ਸਾਬਕਾ ਪੁਲਿਸ ਮਹਾਨਿਦੇਸ਼ਕ ਮੁਕੇਸ਼ ਸਹਾਏ ਨੇ । ਉਨ੍ਹਾਂ ਨੇ ਪੁਲਿਸ ਮਹਿਕਮੇ 'ਚ 34 ਸਾਲ ਤਕ ਕੰਮ ਕਰਨ ਦੇ ਬਾਅਦ ਇਕ ਵਾਰ ਫਿਰ ਤੋਂ ਸਕੂਲ ਦਾ ਰੁਖ਼ ਕਰ ਲਿਆ ਹੈ । ਮੁਕੇਸ਼ ਸਹਾਏ ਜੀ ਲੰਬਾ ਸਮਾਂ ਪੁਲਿਸ ਮਹਿਕਮੇ ਵਿਚ ਸੇਵਾ ਨਿਭਾਉਣ ਤੋਂ ਬਾਅਦ ਹੁਣ ਅਸਾਮ ਦੇ ਇੱਕ ਸਕੂਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਮੁਕੇਸ਼ ਸਕੂਲ ਵਿਚ ਬੱਚਿਆਂ ਨੂੰ ਮੈਥਮੈਟਿਕਸ ਪੜਾਉਂਦੇ ਹਨ ।
Mukesh Sahay
ਮੁਕੇਸ਼ ਪੁਲਿਸ ਵਿਭਾਗ ਤੋਂ ਬੇਸ਼ੱਕ ਹੀ ਇਸ ਸਾਲ 30 ਅਪ੍ਰੈਲ ਨੂੰ ਰਟਾਇਰ ਹੋਏ ਹੋਣ ਪਰ ਰਿਟਾਇਰਮੇਂਟ ਦੇ ਬਾਅਦ ਉਹ ਕੀ ਕਰਨਗੇ ਉਹ ਉਨ੍ਹਾਂਨੇ 2016 ਵਿਚ ਹੀ ਸੋਚ ਲਿਆ ਸੀ ਜਦੋਂ ਉਹ ਇੱਕ ਸਕੂਲ ਵਿੱਚ ਮੁਖ ਮਹਿਮਾਨ ਵਜੋਂ ਗਏ ਸਨ | ਸਕੂਲ ਦੇ ਪ੍ਰਿੰਸੀਪਲ ਨੇ ਗੱਲਬਾਤ ਦੌਰਾਨ ਉਨ੍ਹਾਂਨੂੰ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਗਣਿਤ ਦਾ ਇੱਕ ਵੀ ਅਧਿਆਪਕ ਨਹੀਂ ਹੈ | ਅਸਮ ਦੇ ਡੀਜੀਪੀ ਰਹਿੰਦੇ ਹੋਏ ਉਹ ਹਮੇਸ਼ਾ ਤੋਂ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਸਕੂਲ ਵਿੱਚ ਅਧਿਆਪਕ ਦੀ ਕਮੀ ਹੋਣ ਬਾਰੇ ਪਤਾ ਚਲਿਆ ਤਾ ਉਨ੍ਹਾਂ ਨੇ ਸੋਚ ਲਿਆ ਕਿ ਰਿਟਾਇਰਮੇਂਟ ਦੇ ਬਾਅਦ ਕੀ ਕਰਨਾ ਹੈ ਅਤੇ ਹੁਣ ਉਹ ਸੋਨਾਰਾਮ ਹਾਇਅਰ ਸਕੈਂਡਰੀ ਸਕੂਲ 'ਚ ਗਣਿਤ ਪੜਾ ਰਹੇ ਹਨMukesh Sahay
ਸਕੂਲ ਦੇ ਪ੍ਰਿੰਸੀਪਲ ਦਵਿਜਿੰਦਰ ਨਾਥ ਨੇ ਦੱਸਿਆ ਕਿ 2016 ਤੋਂ ਮੈਥਸ ਟੀਚਰ ਲਈ ਸੰਘਰਸ਼ ਚਲ ਰਿਹਾ ਸੀ । ਪ੍ਰਿੰਸੀਪਲ ਖੁਦ ਰਸਾਇਣ ਦੇ ਅਧਿਆਪਕ ਹਨ ਪਰ ਨਾਲ-ਨਾਲ ਗਣਿਤ ਵੀ ਪੜਾਉਂਦੇ ਸੀ ਅਤੇ ਕਿਵੇਂ ਨਾ ਕਿਵੇਂ ਉਨ੍ਹਾਂ ਇਸੇ ਤਰ੍ਹਾਂ ਦੋ ਸਾਲ ਕੱਢੇ । ਉਨ੍ਹਾਂਨੇ ਦੱਸਿਆ ਕਿ ਜਿਵੇਂ ਹੀ ਸਹਾਏ ਨੂੰ ਪਤਾ ਚਲਾ ਕਿ ਸਕੂਲ ਗਣਿਤ ਦੇ ਅਧਿਆਪਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਉਨ੍ਹਾਂਨੇ ਝੱਟ ਹਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਠ ਪੁਸਤਕਾਂ ਭੇਜ ਦਿੱਤੀਆਂ ਜਾਣ | ਮੁਕੇਸ਼ ਸਹਾਏ 30 ਅਪ੍ਰੈਲ ਨੂੰ ਰਟਾਇਰ ਹੋਣ ਦੇ ਬਾਵਜੂਦ 7 ਮਈ ਤੋਂ ਸਕੂਲ ਆਉਣ ਲੱਗ ਗਏ ।
ਸਹਾਏ ਨੇ ਕਿਹਾ ਕਿ ਮੈਂ ਕਦੇ ਕਿਸੇ ਬੱਚੇ ਨੂੰ ਨਹੀਂ ਪੜਾਇਆ ਲੇਕਿਨ ਮੈਂ ਪ੍ਰਮਾਣਿਤ ਪੁਲਿਸ ਅਧਿਆਪਕ ਜਰੂਰ ਰਿਹਾ ਹਾਂ । ਸਹਾਏ ਬਿਹਾਰ ਦੇ ਗਰੀਬ ਪਰਵਾਰ ਵਿੱਚ ਪੈਦਾ ਹੋਏ , ਉਨ੍ਹਾਂਨੇ ਦੱਸਿਆ ਕਿ ਮੈਂ ਆਪਣੇ ਜਵਾਨੀ ਦੇ ਦਿਨਾਂ ਵਿੱਚ ਆਪਣੀ ਜੇਬ ਖਰਚੀ ਲਈ ਟਿਊਸ਼ਨ ਜ਼ਰੂਰ ਪੜਾਉਂਦਾ ਸੀ । ਫਿਲਹਾਲ ਸਹਾਏ ਸਕੂਲ ਵਿੱਚ ਵਿਦਿਆਰਥੀਆਂ ਨੂੰ ਹਰ ਦਿਨ ਕੈਲਕੁਲਸ ਪੜਾ ਰਹੇ ਹਨ । ਇਹ ਸੀ ਮੁਕੇਸ਼ ਸਹਾਏ ਜੀ ਵੱਲੋਂ ਸ਼ੁਰੂ ਕੀਤੀ ਬਦਲਾਅ ਦੀ ਕਹਾਣੀ... ਇਕ ਮੁਕੇਸ਼ ਸਹਾਏ ਹਨ ਜਿਨ੍ਹਾਂ ਨੇ ਪੁਲਿਸ ਦੀ ਨੌਕਰੀ ਤੋਂ ਰਿਟਾਇਰਮੈਂਟ ਲੈਣ ਦੇ ਬਾਅਦ ਵੀ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾਉਣਾ ਜਾਰੀ ਰੱਖਿਆ ਅਤੇ ਸਰਕਾਰੀ ਅਹੁਦਿਆਂ 'ਤੇ ਰਹਿਣ ਵਾਲੇ ਕੁਝ ਕਰਮਚਾਰੀ ਅਜਿਹੇ ਵੀ ਹੁੰਦੇ ਹਨ ਜੋ ਸੇਵਾ ਮੁਕਤ ਹੋਣ ਤੋਂ ਬਾਅਦ ਰਾਜਧਾਨੀ ਵਿਚ ਹਾਈ ਸਿਕਿਉਰਿਟੀ 'ਚ ਰਹਿੰਦੇ ਹਨ ਜਾ ਫਿਰ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੇ ਰੁਤਬੇ ਦਾ ਫਾਇਦਾ ਉਠਾ ਲੋਕਾਂ ਨਾਲ ਧੱਕੇ ਸ਼ਾਹੀ ਕਰਦੇ ਹਨ | ਸਪੋਕੇਸਮੈਨ ਟੀ ਵੀ ਮੁਕੇਸ਼ ਸਹਾਏ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹੈ |