ਮਮਤਾ ਦੇ ਬੋਲ : ਜਿਹੜਾ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ
Published : Jun 5, 2019, 8:34 pm IST
Updated : Jun 5, 2019, 8:34 pm IST
SHARE ARTICLE
Mamta Benerjee
Mamta Benerjee

ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ-ਜਿੰਨੀ ਤੇਜ਼ੀ ਨਾਲ ਉਨ੍ਹਾਂ ਮਸ਼ੀਨਾਂ 'ਤੇ ਕਬਜ਼ਾ ਕੀਤਾ, ਓਨੀ ਤੇਜ਼ੀ ਨਾਲ ਭਜਣਗੇ

ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਦ ਉਲ ਫ਼ਿਤਰ ਮੌਕੇ ਗੁੱਸੇ ਵਿਚ ਅਪਣੇ ਵਿਰੋਧੀਆਂ ਨੂੰ ਰਗੜੇ ਲਾਏ ਅਤੇ ਕਿਹਾ ਕਿ ਜਿਹੜਾ ਉਨ੍ਹਾਂ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਬੈਨਰਜੀ ਨੇ ਇਥੇ ਰੇਡ ਰੋਡ ਵਿਖੇ ਸਮਾਗਮ ਵਿਚ ਲੋਕਾਂ ਨੂੰ ਵਧਾਈ ਦਿਤੀ। ਰੇਡ ਰੋਡ 'ਤੇ ਨਮਾਜ਼ ਅਦਾ ਕਰਨ ਲਈ ਬੇਸ਼ੁਮਾਰ ਲੋਕ ਆਏ ਹੋਏ ਸਨ। ਉਨ੍ਹਾਂ ਭਾਜਪਾ ਵਲ ਇਸ਼ਾਰਾ ਕਰਦਿਆਂ ਕਿਹਾ, 'ਸਾਡਾ ਇਹ ਨਾਹਰਾ ਹੈ-ਜਿਹੜਾ ਸਾਡਾ ਨਾਲ ਟਕਰਾਏਗਾ, ਚੂਰ ਚੂਰ ਹੋ ਜਾਏਗਾ।' ਬੈਨਰਜੀ ਨੇ ਨਮਾਜ਼ੀਆਂ ਨੂੰ ਸੰਬੋਧਤ ਕਰਦਿਆਂ ਕਿਹਾ, 'ਤਿਆਗ ਦਾ ਨਾਮ ਹਿੰਦੀ ਅਤੇ ਈਮਾਨ ਦਾ ਨਾਮ ਮੁਸਲਮਾਨ।

Mamta Benerjee on ProtestMamta Benerjee

ਪਿਆਰ ਦਾ ਨਾਮ ਈਸਾਈ ਅਤੇ ਕੁਰਬਾਨੀ ਦਾ ਨਾਮ ਸਿੱਖ ਹੈ। ਇਹ ਸਾਡਾ ਪਿਆਰਾ ਹਿੰਦੁਸਤਾਨ ਹੈ। ਅਸੀਂ ਇਸ ਦੀ ਰਾਖੀ ਕਰਾਂਗੇ।' ਉਨ੍ਹਾਂ ਕਿਹਾ, 'ਡਰਨ ਦੀ ਕੋਈ ਗੱਲ ਨਹੀਂ, ਕਦੇ ਕਦੇ ਸੂਰਜ ਉਗਦਾ ਹੈ ਤਾਂ ਇਸ ਦੀਆਂ ਕਿਰਨਾਂ ਬਹੁਤ ਤਿੱਖੀਆਂ ਹੁੰਦੀਆਂ ਹਨ ਪਰ ਬਾਅਦ ਵਿਚ ਫਿੱਕੀਆਂ ਪੈ ਜਾਂਦੀਆਂ ਹਨ। ਜਿੰਨੀ ਤੇਜ਼ੀ ਨਾਲ ਉਨ੍ਹਾਂ ਈਵੀਐਮ 'ਤੇ ਕਬਜ਼ਾ ਕੀਤਾ ਸੀ, ਓਨੀ ਤੇਜ਼ੀ ਨਾਲ ਭੱਜ ਜਾਣਗੇ।'

Mamta BenerjeeMamta Benerjee

ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਭਾਜਪਾ ਹੱਥੋਂ ਤਗੜਾ ਝਟਕਾ ਲੱਗਾ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਰਾਜ ਦੀਆਂ 42 ਸੀਟਾਂ ਵਿਚੋਂ 18 'ਤੇ ਜਿੱਤ ਦਰਜ ਕੀਤੀ ਹੈ। ਬੈਨਰਜੀ ਭਾਜਪਾ ਕਾਰਕੁਨਾਂ ਦੁਆਰਾ ਲਾਏ ਜਾਣ ਵਾਲੇ 'ਜੈ ਸ੍ਰੀ ਰਾਮ' ਦੇ ਨਾਹਰੇ ਦੀ ਵੀ ਵਿਰੋਧੀ ਰਹੀ ਹੈ। ਉਸ ਦਾ ਦੋਸ਼ ਹੈ ਕਿ ਭਗਵਾਂ ਪਾਰਟੀ ਇਸ ਨਾਹਰੇ ਜ਼ਰੀਏ ਧਰਮ ਨੂੰ ਰਾਜਨੀਤੀ ਨਾਲ ਰਲਗੱਡ ਕਰ ਰਹੀ ਹੈ। ਪਿਛਲੇ ਕੁੱਝ ਹਫ਼ਤਿਆਂ ਦੌਰਾਨ ਮੁੱਖ ਮੰਤਰੀ ਦੋ ਵਾਰ ਤਦ ਆਪਾ ਖੋ ਬੈਠੀ ਜਦ ਰਾਜ ਵਿਚ ਕੁੱਝ ਥਾਵਾਂ 'ਤੇ ਉਸ ਦਾ ਕਾਫ਼ਲਾ ਲੰਘਣ 'ਤੇ ਜੈ ਸ੍ਰੀ ਰਾਮ ਦਾ ਨਾਹਰਾ ਲਾਇਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement