
ਨਰਿੰਦਰ ਮੋਦੀ 30 ਮਈ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਰਾਸ਼ਟਰਪਤੀ ਭਵਨ ‘ਚ ਸਹੁੰ ਚੁੱਕਣਗੇ
ਨਵੀਂ ਦਿੱਲੀ : ਲੋਕ ਸਭਾ ਚੋਣਾਂ ‘ਚ ਜ਼ਬਰਦਸਤ ਜਿੱਤ ਹਾਸਲ ਕਰਨ ਮਗਰੋਂ ਭਾਜਪਾ ਇੱਕ ਵਾਰ ਫਿਰ ਤੋਂ ਦੇਸ਼ ਦੀ ਕਮਾਨ ਸੰਭਾਲਣ ਦੀ ਤਿਆਰੀ ‘ਚ ਹੈ। ਨਰਿੰਦਰ ਮੋਦੀ 30 ਮਈ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਗਮ ਵਿਚ ਇਸ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਨਹੀਂ ਹੋਵੇਗੀ।
Narendra Modi
ਜਾਣਕਾਰੀ ਅਨੁਸਾਰ 30 ਮਈ ਨੂੰ ਹੋਣ ਵਾਲੇ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਾ ਹੋਣ ਦਾ ਐਲਾਨ ਮਮਤਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਨੂੰ ਸ਼ੇਅਰ ਕਰ ਕੇ ਕੀਤਾ ਹੈ। ਮਮਤਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਨਾ ਕਰਨ ਦਾ ਕਾਰਨ ਦੱਸਿਆ ਹੈ। ਮਮਤਾ ਨੇ ਲਿਖਿਆ, "ਨਵੇਂ ਪ੍ਰਧਾਨ ਮੰਤਰੀ ਬਣਨ 'ਤੇ ਨਰੇਂਦਰ ਮੋਦੀ ਨੂੰ ਵਧਾਈ। ਮੇਰਾ ਪਲਾਨ ਪਹਿਲਾਂ ਇਸ ਸੱਦੇ ਨੂੰ ਮਨਜ਼ੂਰ ਕਰ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਦਾ ਸੀ ਪਰ ਮੈਂ ਪਿਛਲੇ ਇੱਕ ਘੰਟੇ ਤੋਂ ਮੀਡੀਆ 'ਚ ਦੇਖ ਰਹੀ ਹਾਂ ਕਿ ਬੀਜੇਪੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਬੰਗਾਲ 'ਚ 54 ਲੋਕਾਂ ਦੀ ਜਾਨ ਰਾਜਨੀਤਕ ਹਿੰਸਾ ਕਰਕੇ ਗਈ ਹੈ। ਇਹ ਬਿਲਕੁਲ ਝੂਠ ਹੈ।"
The oath-taking ceremony is an august occasion to celebrate democracy, not one that should be devalued by any political party pic.twitter.com/Mznq0xN11Q
— Mamata Banerjee (@MamataOfficial) 29 May 2019
ਮਮਤਾ ਬੈਨਰਜੀ ਨੇ ਕਿਹਾ, “ਨਰਿੰਦਰ ਮੋਦੀ ਜੀ, ਮਾਫ ਕਰਨਾ, ਇਹੀ ਕਾਰਨ ਹੈ ਕਿ ਮੈਂ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕਦੀ। ਇਹ ਸਮਾਗਮ ਲੋਕਤੰਤਰ ਦਾ ਜਸ਼ਨ ਹੁੰਦਾ ਹੈ। ਕਿਸੇ ਇੱਕ ਰਾਜਨੀਤਕ ਪਾਰਟੀ ਨੂੰ ਨੀਵਾਂ ਦਿਖਾਉਣ ਵਾਲਾ ਨਹੀਂ। ਕ੍ਰਿਪਾ ਮੈਨੂੰ ਮਾਫ਼ ਕਰਨਾ।” ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੀ ਹੈ ਤੇ ਉਨ੍ਹਾਂ ਨੇ ਪੱਛਮੀ ਬੰਗਾਲ ਚ ਆਏ ਫਾਨੀ ਤੂਫਾਨ ਦੌਰਾਨ ਮੋਦੀ ਵਲੋਂ ਕੀਤੇ ਗਏ 2 ਵਾਰ ਟੈਲੀਫ਼ੋਨ ਨੂੰ ਵੀ ਨਹੀਂ ਚੁੱਕਿਆ ਸੀ।