
ਲੋਕ ਸਭਾ ਚੋਣਾਂ ਦੇ ਸਮੇਂ ਸ਼ੁਰੂ ਹੋਈ ਭਾਜਪਾ ਅਤੇ ਟੀਐਮਸੀ ਦੀ ਲੜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਸਮੇਂ ਸ਼ੁਰੂ ਹੋਈ ਭਾਜਪਾ ਅਤੇ ਟੀਐਮਸੀ ਦੀ ਲੜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ। ਜਿੱਥੇ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਦੇ ਸਮਰਥਕਾਂ ਵਿਚ ਹਿੰਸਾ ਦੇਖੀ ਗਈ ਤਾਂ ਉਥੇ ਹੀ ਹੁਣ ਇਕ ਦੂਜੇ ਦੇ ਦਫਤਰਾਂ ‘ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਜਾਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਤਰ 24 ਪਰਗਨਾ ਪਹੁੰਚ ਕੇ ਭਾਜਪਾ ਦੇ ਦਫ਼ਤਰ ਦਾ ਤਾਲਾ ਤੋੜ ਕੇ ਦੀਵਾਰ ‘ਤੇ ਟੀਐਮਸੀ ਦਾ ਨਾਂਅ ਲਿਖ ਦਿੱਤਾ।
Mamta
ਮਮਤਾ ਬੈਨਰਜੀ ਟੀਐਮਸੀ ਵਿਰੁੱਧ ਮੋਰਚੇ ਕਰ ਰਹੀ ਹੈ। ਭਾਜਪਾ ਦੇ ਦਫ਼ਤਰ ਦਾ ਤਾਲਾ ਤੋੜਨ ਪਹੁੰਚੀ ਮਮਤਾ ਅਤੇ ਉਹਨਾਂ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਇਹ ਦਫ਼ਤਰ ਟੀਐਮਸੀ ਦਾ ਹੀ ਸੀ। ਜਿਸ ‘ਤੇ ਭਾਜਪਾ ਆਗੂਆਂ ਨੇ ਕਬਜ਼ਾ ਕਰ ਲਿਆ ਹੈ। ਭਾਜਪਾ ਦੇ ਦਫ਼ਤਰ ਵਿਚ ਜਾ ਕੇ ਮਮਤਾ ਸਮੇਤ ਟੀਐਮਸੀ ਦੇ ਸਮਰਥਕਾਂ ਨੇ ਭਾਜਪਾ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਨੂੰ ਉਥੋਂ ਹਟਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕਮਲ ਦੇ ਨਿਸ਼ਾਨ ਵੀ ਸਾਫ਼ ਕਰ ਦਿੱਤੇ।
TMC-BJP
ਹਾਲ ਹੀ ਵਿਚ ਮਮਤਾ ਬੈਨਰਜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ। ਜਿਸ ਵਿਚ ਉਹ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਫਟਕਾਰ ਲਗਾਉਂਦੀ ਦਿਖ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਮਤਾ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਕਿਸੇ ਪਾਰਟੀ ਦੇ ਨਾਅਰੇ ਨਾਲ ਕੋਈ ਇਤਰਾਜ਼ ਨਹੀਂ ਹੈ। ਪਰ ਕਿਸੇ ਧਾਰਮਿਕ ਅਤੇ ਸਮਾਜਿਕ ਨਾਅਰਿਆਂ ਦੇ ਸਿਆਸੀਕਰਨ ਨਾਲ ਇਤਰਾਜ਼ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਬਾਬਲ ਸੁਪਰੀਓ ਨੇ ਮਮਤਾ ਨੂੰ ਲੈ ਕੇ ਕਿਹਾ ਸੀ ਕਿ ਉਹ ਇਕ ਅਨੁਭਵੀ ਨੇਤਾ ਹਨ ਪਰ ਉਹਨਾਂ ਦਾ ਵਿਵਹਾਰ ਅਜੀਬ ਹੈ।