
ਕਾਰ 'ਚੋਂ ਉਤਰ ਕੇ ਮੁਲਾਜ਼ਮਾਂ ਨੂੰ ਸਾਰਿਆਂ ਦੇ ਨਾਂ ਲਿਖਣ ਲਈ ਕਿਹਾ
ਪੱਛਮ ਬੰਗਾਲ- ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਭਾਜਪਾ ਵਾਲਿਆਂ ਨਾਲ ਤਕਰਾਰਬਾਜ਼ੀ ਤੋਂ ਹਰ ਕੋਈ ਵਾਕਿਫ਼ ਹੈ। ਭਾਜਪਾ ਵਰਕਰਾਂ 'ਤੇ ਲੋਕ ਸਭਾ ਚੋਣਾਂ ਦੌਰਾਨ ਵੀ ਕਈ ਥਾਵਾਂ 'ਤੇ ਮਮਤਾ ਦਾ ਗੁੱਸਾ ਦੇਖਣ ਨੂੰ ਮਿਲਿਆ ਹੁਣ ਫਿਰ ਮਮਤਾ ਬੈਨਰਜੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਜੈ ਸ੍ਰੀਰਾਮ ਦੇ ਨਾਅਰੇ ਲਗਾਉਣ ਵਾਲਿਆਂ 'ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ।
Mamata scolds the ones chanting Jai Shree Ram
ਜਾਣਕਾਰੀ ਮੁਤਾਬਕ ਮਮਤਾ ਦਾ ਕਾਫਲਾ ਉਤਰੀ 24 ਪਰਗਨਾ ਜ਼ਿਲ੍ਹੇ ਦੇ ਮੁਸ਼ਕਲਾਂ ਭਰੇ ਭਾਟਪਾਰਾ ਇਲਾਕੇ ਤੋਂ ਲੰਘ ਰਿਹਾ ਸੀ ਕਿ ਅਚਾਨਕ ਕੁਝ ਲੋਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹ ਇਕ ਵਾਰ ਆਪਣਾ ਹੋਸ਼ ਖੋ ਬੈਠੀ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਮਮਤਾ ਆਪਣੀ ਕਾਰ ਤੋਂ ਬਾਹਰ ਆਈ ਤੇ ਅਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਉਹਨਾਂ ਵਿਅਕਤੀਆਂ ਦੇ ਨਾਂ ਲਿਖਣ ਨੂੰ ਕਹਿੰਦੀ ਨਜ਼ਰ ਆਈ। ਕਾਰ 'ਚੋਂ ਉਤਰਦਿਆਂ ਹੀ ਮਮਤਾ ਜ਼ੋਰ-ਜ਼ੋਰ ਦੀ ਬੋਲਣ ਲੱਗੀ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਹੋਰਨਾਂ ਸੂਬਿਆਂ ਤੋਂ ਆਓਗੇ, ਇੱਥੇ ਰਹੋਗੇ ਅਤੇ ਸਾਡੇ ਨਾਲ ਮਾੜਾ ਵਤੀਰਾ ਕਰੋਗੇ।
Mamata scolds the ones chanting Jai Shree Ram
ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੀ। ਮੁੱਖ ਮੰਤਰੀ ਨੇ ਆਪਣੀ ਕਾਰ 'ਚ ਵਾਪਸ ਜਾਣ ਮਗਰੋਂ ਉਨ੍ਹਾਂ ਲੋਕਾਂ ਨੇ ਮੁੜ ਨਾਅਰੇ ਲਗਾਏ ਜਿਸ ਕਾਰਨ ਮਮਤਾ ਨੂੰ ਮੁੜ ਤੋਂ ਇਕ ਵਾਰ ਆਪਣੇ ਵਾਹਨ ਤੋਂ ਬਾਹਰ ਉਤਰਨਾ ਪਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਵਰਕਰਾਂ ਨੇ ਮਮਤਾ ਨੂੰ ਦੇਖ ਜੈ ਸ੍ਰੀਰਾਮ ਦੇ ਨਾਅਰੇ ਲਗਾਏ ਸਨ, ਉਦੋਂ ਵੀ ਮਮਤਾ ਨੇ ਉਨ੍ਹਾਂ ਦੀ ਕਾਫ਼ੀ ਝਾੜ ਪਾਈ ਸੀ।