
ਟਵਿਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M. Venkaiah Naidu) ਦੇ ਟਵਿਟਰ ਅਕਾਊਂਟ ਨੂੰ ਅਨਵੈਰੀਫਾਈਡ (Unverified) ਕਰ ਦਿੱਤਾ ਹੈ।
ਨਵੀਂ ਦਿੱਲੀ: ਟਵਿਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M. Venkaiah Naidu) ਦੇ ਟਵਿਟਰ ਅਕਾਊਂਟ ਨੂੰ ਅਨਵੈਰੀਫਾਈਡ (Unverified) ਕਰ ਦਿੱਤਾ ਹੈ। ਦਰਅਸਲ ਟਵਿਟਰ ਨੇ ਉਪ ਰਾਸ਼ਟਰਪਤੀ ਦੇ ਨਿੱਜੀ ਟਵਿਟਰ ਹੈਂਡਰ ਤੋਂ ਨੀਲਾ ਟਿਕ (Blue Tick) ਹਟਾ ਦਿੱਤਾ ਹੈ।
Twitter removes blue badge from Vice President's personal verified account
ਹਾਲਾਂਕਿ ਉਪ ਰਾਸ਼ਟਰਪਤੀ ਦੇ ਅਧਿਕਾਰਕ ਟਵਿਟਰ ਹੈਂਡਲ (Official Twitter handle) ਉੱਤੇ ਅਜੇ ਵੀ ਨੀਲਾ ਟਿਕ ਹੈ ਅਤੇ ਇਸ ਦੇ 9.3 ਲੱਖ ਫੋਲੋਅਰਜ਼ ਹਨ ਜਦਕਿ ਵੈਂਕਈਆ ਨਾਇਡੂ ਦੇ ਨਿੱਜੀ ਟਵਿਟਰ ਹੈਂਡਲ ਉੱਤੇ 1.3 ਲੱਖ ਫੋਲੋਅਰਜ਼ ਹਨ।
Twitter removes blue badge from Vice President's personal verified account
ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕ ਟਵਿਟਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਭਾਜਪਾ ਨੇਤਾ ਸੁਰੇਸ਼ ਨਾਖੁਆ ਨੇ ਕਿਹਾ ਕਿ, ‘ਟਵਿਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਨੀਲਾ ਟਿਕ ਕਿਉਂ ਹਟਾਇਆ? ਇਹ ਭਾਰਤ ਦੇ ਸੰਵਿਧਾਨ ਉੱਤੇ ਹਮਲਾ ਹੈ’।
Twitter
ਜ਼ਿਕਰਯੋਗ ਹੈ ਕਿ ਟਵਿਟਰ (Twitter) ਦੀਆਂ ਸ਼ਰਤਾਂ ਦੇ ਅਨੁਸਾਰ ਜੇ ਕੋਈ ਅਪਣੇ ਹੈਂਡਲ ਦਾ ਨਾਮ ਬਦਲਦਾ ਹੈ ਜਾਂ ਫਿਰ ਯੂਜ਼ਰ ਆਪਣੇ ਅਕਾਊਂਟ ਨੂੰ ਉਸ ਤਰ੍ਹਾਂ ਨਹੀਂ ਵਰਤ ਰਿਹਾ ਹੁੰਦਾ ਜਿਸ ਅਧਾਰ ’ਤੇ ਉਸ ਨੂੰ ਵੈਰੀਫਾਈ ਕੀਤਾ ਗਿਆ ਸੀ ਤਾਂ ਇਸ ਸਥਿਤੀ ਵਿਚ ਨੀਲਾ ਟਿਕ ਹਟਾ ਦਿੱਤਾ ਜਾਂਦਾ ਹੈ।