
ਜ਼ਿਲ੍ਹਾ ਲੁਧਿਆਣਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪ੍ਰਾਈਵੇਟ ਹਸਪਤਾਲ ਦੇ ਵਾਰਡ ਵਿਚ ਇਕ 13 ਸਾਲਾ ...
ਲੁਧਿਆਣਾ, ਜ਼ਿਲ੍ਹਾ ਲੁਧਿਆਣਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪ੍ਰਾਈਵੇਟ ਹਸਪਤਾਲ ਦੇ ਵਾਰਡ ਵਿਚ ਇਕ 13 ਸਾਲਾ ਨਾਬਾਲਿਗ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਇਹ ਬੱਚੀ ਅਪਣੇ ਮਾਤਾ ਪਿਤਾ ਨਾਲ ਅਪਣੇ ਪੇਟ ਦਰਦ ਦੀ ਦਵਾਈ ਲੈਣ ਆਈ ਸੀ। ਦੱਸ ਦਈਏ ਕਿ ਲੜਕੀ ਦੇ ਮਾਤਾ ਪਿਤਾ ਨੇ ਬੱਚੀ ਦੇ ਗਰਭਵਤੀ ਹੋਣ ਦੀ ਗੱਲ ਤੋਂ ਅਪਣੇ ਆਪ ਨੂੰ ਅਜਾਣੁ ਦੱਸਿਆ ਹੈ। ਦੱਸਣਯੋਗ ਹੈ ਕੇ ਬੱਚੀ ਦੀ ਇਸ ਹਾਲਤ ਤੋਂ ਅਣਜਾਣ ਮਾਤਾ ਪਿਤਾ ਨੇ ਨਵਜੰਮੇ ਬੱਚੇ ਨੂੰ ਵੀ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
Rape
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕੇ ਬੱਚੀ ਇਕ ਸਬਜ਼ੀ ਵੇਚਣ ਵਾਲੇ ਦੇ ਸੰਪਰਕ ਵਿਚ ਆ ਗਈ ਸੀ, ਜੋ ਕਿ ਇੱਕ ਸਾਲ ਤੋਂ ਰਘੁਨਾਥ ਐਂਕਲੇਵ ਇਲਾਕੇ ਵਿਚ ਘਰ ਦੇ ਨੇੜੇ ਰਹਿੰਦਾ ਸੀ ਅਤੇ ਜਿਸ ਵੱਲੋਂ ਬੱਚੀ ਨਾਲ ਕਥਿਤ ਤੌਰ 'ਤੇ ਵਾਰ ਵਾਰ ਬਲਾਤਕਾਰ ਕੀਤਾ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸਟੇਸ਼ਨ ਹਾਊਸ ਅਧਿਕਾਰੀ ਦਵਿੰਦਰ ਸ਼ਰਮਾ ਨੇ ਕਿਹਾ ਕਿ ਸੋਮਵਾਰ ਨੂੰ ਸੈਕਸ਼ਨ 376 (ਬਲਾਤਕਾਰ) ਅਤੇ 6 (ਸੈਕੂਲਰ ਦੋਸ਼ਾਂ ਤੋਂ ਬੱਚਿਆਂ ਦੀ ਸੁਰੱਖਿਆ) ਤਹਿਤ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ।
Rape
ਦੱਸ ਦਈਏ ਕੇ ਪੁਲਿਸ ਨੇ ਗ੍ਰਿਫਤਾਰੀ ਲਈ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੱਚੀ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਬੱਚੀ ਨੇ ਪੇਟ ਦੇ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਸਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉਸ ਤੋਂ ਬਾਅਦ ਪਰਿਵਾਰ ਨੂੰ ਉਸ ਦੇ ਪਿਸ਼ਾਬ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ ਅਤੇ ਜਦੋਂ ਉਸ ਨਾਬਾਲਗ ਨੂੰ ਆਰਾਮਘਰ ਭੇਜਿਆ ਗਿਆ ਤਾਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ, ਬੱਚੀ ਨੂੰ ਐਤਵਾਰ ਸ਼ਾਮ ਨੂੰ ਮਦਰ ਐਂਡ ਚਾਈਲਡ ਹਸਪਤਾਲ ਵਿਚ ਰੈਫਰ ਕੀਤਾ ਗਿਆ।
Rape
ਬੱਚੀ ਨੂੰ ਹਸਪਤਾਲ ਦੇ ਮੈਟਰਿਨਟੀ ਵਾਰਡ ਦੇ ਇਕ ਵੱਖਰੇ ਕਮਰੇ ਵਿਚ ਰੱਖਿਆ ਗਿਆ ਹੈ ਜਿੱਥੇ ਪੁਲਿਸ ਕਾਂਸਟੇਬਲ ਵੀ ਨਿਗਰਾਨੀ ਵੱਜੋਂ ਤੈਨਾਤ ਸਨ। ਪੀੜਤਾ ਦੀ ਮਾਂ ਨੇ ਦੱਸਿਆ ਘਰੇਲੂ ਮਦਦ ਲਈ ਇਕ ਸਾਲ ਪਹਿਲਾਂ ਕਿ ਪੀੜਤ ਬੱਚੀ ਆਪਣੀ ਛੋਟੀ ਭੈਣ ਦੀ ਦੇਖਭਾਲ ਕਰਨ ਲਈ ਘਰ ਵਿਚ ਹੀ ਰਹਿੰਦੀ ਸੀ ਜੋ ਉਸ ਵੇਲੇ ਸਿਰਫ਼ ਦੋ ਸਾਲਾਂ ਦੀ ਸੀ। ਪੀੜਤਾ ਨੇ ਹਾਲ ਹੀ ਵਿਚ ਬੀ ਆਰ ਐਸ ਨਗਰ ਵਿਖੇ ਘਰੇਲੂ ਨੌਕਰੀ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੱਚੀ ਦੀ ਮਾਂ ਦਾ ਕਹਿਣਾ ਹੈ ਕੇ ਉਨ੍ਹਾਂ ਨਾਲ਼ ਇਸ ਵਾਰਦਾਤ ਤੋਂ ਬਾਅਦ ਬਹੁਤ ਪਰੇਸ਼ਾਨੀ ਹੋਣ ਵਾਲੀ ਹੈ ਉਨ੍ਹਾਂ ਕਿਹਾ ਕੇ ਉਹ ਅਪਣਾ ਸਾਰਾ ਮਾਨ ਸਨਮਾਨ ਗਵਾ ਚੁੱਕੇ ਹਨ।
Rape
ਉਨ੍ਹਾਂ ਨਾਲ ਹੀ ਕਿਹਾ ਕੇ ਕੁਝ ਵੀ ਹੋ ਜਾਵੇ ਉਹ ਇਸ ਨਵਜੰਮੇ ਬਚੇ ਨੂੰ ਸਵੀਕਾਰ ਨਹੀਂ ਕਰਨਗੇ। ਸਿਵਲ ਹਸਪਤਾਲ ਦੀ ਡਾ. ਮਨਦੀਪ ਖੰਗੂੜਾ ਨੇ ਕਿਹਾ ਕਿ ਇਹ ਬੱਚਾ ਸਮੇਂ ਤੋਂ ਪਹਿਲਾਂ ਜੰਮਿਆ ਹੈ ਪਰ ਖ਼ਤਰੇ ਤੋਂ ਬਾਹਰ ਹੈ। ਉਸ ਨੇ ਕਿਹਾ ਕਿ ਪੀੜਤਾ ਦਾ ਬੁੱਧਵਾਰ ਨੂੰ ਉਮਰ ਨਿਰਧਾਰਣ ਦਾ ਟੈਸਟ ਕਰਵਾਇਆ ਜਾਵੇਗਾ। ਦੱਸ ਦਈਏ ਕੇ ਮਾਤਾ ਪਿਤਾ ਨੇ ਨਵਜੰਮੇ ਬੱਚੇ ਦੇ ਨਾਲ ਨਾਲ ਅਪਣੀ ਬੱਚੀ ਨੂੰ ਵੀ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਚੀ ਨੇ ਇਕ ਅਣਪਛਾਤੇ ਵਿਅਕਤੀ ਨਾਲ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਨਾਲ ਹੁਣ ਕੋਈ ਸਰੋਕਾਰ ਨਹੀਂ ਹੈ।