
ਹੈਦਰਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਕੁੱਝ ਲੋਕਾਂ ਦੀ ਭੀੜ ਨੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਨਾਲ...
ਹੈਦਰਾਬਾਦ : ਹੈਦਰਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਕੁੱਝ ਲੋਕਾਂ ਦੀ ਭੀੜ ਨੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿਤਾ। ਹਮਲੇ ਦੌਰਾਨ ਪੀੜਤ ਨੂੰ 16 ਵਾਰ ਚਾਕੂ ਮਾਰੇ ਗਏ। ਪੀੜਤ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਇਕ ਹਿੰਦੂ ਹੁੰਦੇ ਹੋਏ ਇਕ ਮੁਸਲਿਮ ਬੱਚੀ ਨੂੰ ਪਾਲਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 16 ਵਾਰ ਚਾਕੂ ਲੱਗਣ ਤੋਂ ਬਾਅਦ ਵੀ ਪੀੜਤ ਵਿਅਕਤੀ ਦੀ ਜਾਨ ਬਚ ਗਈ ਹੈ
knife attackਫਿਲਹਾਲ ਹੈਦਰਾਬਾਦ ਦੇ ਓਸਮਾਨੀਆ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ 1 ਜੂਨ ਦੀ ਦੱਸੀ ਜਾ ਰਹੀ ਹੈ ਜੋ ਕਿ ਹੁਣ ਮੀਡੀਆ ਦੇ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਪਾਪਾਲਾਲ ਰਵੀਕਾਂਤ ਨਾਮ ਦੇ ਵਿਅਕਤੀ ਨੂੰ ਸਾਲ 2007 ਵਿਚ ਹੋਏ ਹੈਦਰਾਬਾਦ ਧਮਾਕੇ ਦੌਰਾਨ ਗੋਕੁਲ ਚਾਟ ਸੈਂਟਰ 'ਤੇ ਇਕ ਛੋਟੀ ਜਿਹੀ ਬੱਚੀ ਲਾਵਾਰਿਸ ਹਾਲਤ ਵਿਚ ਮਿਲੀ ਸੀ। ਜਦੋਂ ਬੱਚੀ ਨੂੰ ਲੈਣ ਲਈ ਕੋਈ ਨਹੀਂ ਆਇਆ ਤਾਂ ਪਾਪਾਲਾਲ ਅਤੇ ਉਸ ਦੀ ਪਤਨੀ ਜਯਸ੍ਰੀ ਬੱਚੀ ਨੂੰ ਅਪਣੇ ਘਰ ਲੈ ਆਏ ਸਨ। ਉਸ ਦੇ ਬਾਅਦ ਤੋਂ ਬੱਚੀ ਪਾਪਾਲਾਲ ਦੇ ਪਰਵਾਰ ਦੇ ਨਾਲ ਹੀ ਰਹਿ ਰਹੀ ਹੈ।
knife attackਪਾਪਾਲਾਲ ਦਾ ਕਹਿਣਾ ਹੈ ਕਿ ਬੱਚੀ ਨੂੰ ਅਪਣੇ ਘਰ ਲਿਆਉਣ ਦੇ ਬਾਅਦ ਤੋਂ ਹੀ ਉਸ ਦੇ ਪਰਵਾਰ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਬੱਚੀ ਦਾ ਨਾਮ ਸਾਨੀਆ ਹੈ ਅਤੇ ਫਿਲਹਾਲ ਉਹ 8ਵੀਂ ਕਲਾਸ ਦੀ ਵਿਦਿਆਰਥਣ ਹੈ। ਇਕ ਹਿੰਦੂ ਦੁਆਰਾ ਮੁਸਲਿਮ ਬੱਚੀ ਨੂੰ ਗੋਦ ਲੈਣ 'ਤੇ ਮੁਸਲਿਮ ਅਤੇ ਹਿੰਦੂ ਸਮੇਤ ਦੋਵੇਂ ਪੱਖ ਪਾਪਾਲਾਲ ਦਾ ਵਿਰੋਧ ਕਰ ਰਹੇ ਹਨ। ਇਸੇ ਦੇ ਚਲਦੇ ਬੀਤੇ ਇਕ ਜੂਨ ਨੂੰ ਕੁੱਝ ਲੋਕਾਂ ਦੀ ਭੀੜ ਨੇ ਪਾਪਾਲਾਲ 'ਤੇ ਹਮਲਾ ਕਰ ਦਿਤਾ ਅਤੇ ਉਸ ਨੂੰ ਚਾਕੂਆਂ ਨਾਲ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਸੀ।
hydrabadਉਸ ਨੇ ਦਸਿਆ ਕਿ ਸਾਨੀਆ ਨੇ 2008 ਵਿਚ ਬੰਬ ਧਮਾਕਿਆਂ ਵਿਚ ਅਪਣਾ ਪਰਵਾਰ ਖੋ ਦਿਤਾ ਸੀ, ਜਦੋਂ ਕੋਈ ਉਸ ਨੂੰ ਲੈਣ ਨਹੀਂ ਆਇਆ ਤਾਂ ਅਸੀਂ ਉਸ ਨੂੰ ਘਰ ਲੈ ਆਏ। ਸਾਨੀਆ ਦੇ ਆਉਣ ਨਾਲ ਸਾਡੇ ਘਰ ਵਿਚ ਖ਼ੁਸ਼ੀਆਂ ਆ ਗਈਆਂ ਹਨ। ਅਸੀਂ ਹਿੰਦੂ-ਮੁਸਲਿਮ ਵਿਚ ਯਕੀਨ ਨਹੀਂ ਰੱਖਦੇ, ਅਸੀਂ ਮਨੁੱਖਤਾ ਵਿਚ ਵਿਸ਼ਵਾਸ ਰੱਖਦੇ ਹਾਂ। ਸਾਨੀਆ ਹੁਣ ਮੇਰੀ ਵੱਡੀ ਬੇਟੀ ਹੈ ਅਤੇ ਹੁਣ ਮੈਂ ਉਸ ਨੂੰ ਨਹੀਂ ਛੱਡਾਂਗਾ, ਚਾਹੇ ਜੋ ਮਰਜ਼ੀ ਹੋ ਜਾਵੇ। ਪਾਪਾਲਾਲ ਦਾ ਕਹਿਣਾ ਹੈ ਕਿ ਕੁੱਝ ਲੋਕ ਉਸ ਦੇ ਮੱਥੇ 'ਤੇ ਤਿਲਕ ਲਗਾਉਣ ਤੋਂ ਮਨ੍ਹਾਂ ਕਰਦੇ ਹਨ, ਉਥੇ ਕੁੱਝ ਲੋਕ ਉਸ ਦਾ ਨਾਮ ਬਦਲ ਕੇ ਅੰਜ਼ਲੀ ਜਾਂ ਸੋਨੀਆ ਕਰਨ ਲਈ ਆਖਦੇ ਹਨ।
papa lal ravikant with familyਉਸ ਨੇ ਕਿਹਾ ਕਿ ਸਾਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਕਿ ਉਹ ਇਸਲਾਮ ਦਾ ਪਾਲਣ ਕਰੇ। ਉਨ੍ਹਾਂ ਕਿਹਾ ਕਿ ਅਸੀਂ ਏਕਤਾ ਅਤੇ ਭਾਈਚਾਰੇ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਰੇ ਲੋਕ ਸ਼ਾਂਤੀ ਨਾਲ ਰਹਿਣ। ਪਾਪਾਲਾਲ ਦੀ ਪਤਨੀ ਜਯਸ੍ਰੀ ਦਾ ਕਹਿਣਾ ਹੈ ਕਿ ਸਾਡੇ ਧਰਮ ਨੂੰ ਲੈ ਕੇ ਅਜੇ ਵੀ ਸਾਡੇ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਲੜਕੀ ਨੂੰ ਵੀ ਕਾਫ਼ੀ ਸੋਸ਼ਣ ਸਹਿਣਾ ਪੈ ਰਿਹਾ ਹੈ। ਜਦੋਂ ਅਸੀਂ ਸਾਰੇ ਖ਼ੁਸ਼ ਹਾਂ ਤਾਂ ਸਮਾਜ ਨੂੰ ਇਸ ਵਿਚ ਕੀ ਦਿੱਕਤ ਹੈ? ਪਾਪਾਲਾਲ ਅਤੇ ਉਨ੍ਹਾਂ ਦੀ ਪਤਨੀ ਦਾ ਦੋਸ਼ ਹੈ ਕਿ ਨਾ ਤਾਂ ਪੁਲਿਸ ਅਤੇ ਨਾ ਹੀ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ।