
ਭਾਵੇਂ ਕਿ ਅੱਜ ਦੁਨੀਆਂ ਆਧੁਨਿਕ ਦੌਰ ਵਿਚ ਅੱਗੇ ਵਧਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦੇਸ਼ ਵਿਚ ਅੰਧਵਿਸ਼ਵਾਸ ਇਸ ਕਦਰ ਫੈਲਿਆ ਹੋÎਇਆ ਹੈ ਕਿ ਪੜ੍ਹੇ-ਲਿਖੇ ਲੋਕ ਵੀ ਇਸ...
ਭਾਵੇਂ ਕਿ ਅੱਜ ਦੁਨੀਆਂ ਆਧੁਨਿਕ ਦੌਰ ਵਿਚ ਅੱਗੇ ਵਧਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦੇਸ਼ ਵਿਚ ਅੰਧਵਿਸ਼ਵਾਸ ਇਸ ਕਦਰ ਫੈਲਿਆ ਹੋਇਆ ਹੈ ਕਿ ਪੜ੍ਹੇ-ਲਿਖੇ ਲੋਕ ਵੀ ਇਸ ਦੀ ਗ੍ਰਿਫ਼ਤ ਵਿਚ ਹਨ। ਅੰਧ ਵਿਸ਼ਵਾਸ ਕਿਸੇ ਵਿਅਕਤੀ ਨੂੰ ਕਿਸੇ ਵੀ ਹੱਦ ਤਕ ਮਿਹਨਤ ਕਰਨ ਲਈ ਮਜਬੂਰ ਕਰ ਸਕਦਾ ਹੈ ਅਤੇ ਜਦੋਂ ਤੁਹਾਡੇ ਕੋਲ ਸਹੂਲਤਾਂ ਹੋਣ ਤਾਂ ਇਸ ਨੂੰ ਮੰਨਣਾ ਮੁਸ਼ਕਲ ਵੀ ਨਹੀਂ ਹੁੰਦਾ। ਸ਼ਾਇਦ ਇਹੀ ਵਜ੍ਹਾ ਹੈ ਕਿ ਕਰਨਾਟਕ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਐਚਡੀ ਰੇਵੰਨਾ ਹਰ ਰੋਜ਼ ਅਪਣੇ ਦਫ਼ਤਰ ਆਉਣ-ਜਾਣ ਲਈ 10-20 ਨਹੀਂ ਬਲਕਿ 342 ਕਿਲੋਮੀਟਰ ਦਾ ਰਸਤਾ ਤੈਅ ਕਰਦੇ ਹਨ। ਇਸ ਦੇ ਪਿਛੇ ਕਾਰਨ ਇਹ ਹੈ ਕਿ ਵਾਸਤੂ ਦੇ ਹਿਸਾਬ ਨਾਲ ਰੇਵੰਨਾ ਜਿਸ ਬੰਗਲੇ ਨੂੰ ਅਪਣੇ ਲਈ ਕਿਸਮਤ ਵਾਲਾ ਮੰਨਦੇ ਹਨ, ਉਹ ਖ਼ਾਲੀ ਨਹੀਂ ਹੈ।
Minister home
ਬੰਗਲੁਰੂ ਦੇ ਕੁਮਾਰ ਕ੍ਰਿਪਾ ਪਾਰਕ ਈਸਟ ਸਥਿਤ ਗਾਂਧੀ ਭਵਨ ਦੇ ਕੋਲ ਬਣੇ ਖ਼ੂਬਸੂਰਤ ਬੰਗਲੇ ਵਿਚ ਕਾਂਗਰਸੀ ਨੇਤਾ ਐਚਸੀ ਮਹਾਦੇਵੱਪਾ ਰਹਿੰਦੇ ਹਨ। ਰੇਵੰਨਾ ਇਸੇ ਬੰਗਲੇ ਵਿਚ ਰਹਿਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਰਾਜਨੀਤਕ ਕਰੀਅਰ ਲਈ ਇਹ ਬੰਗਲਾ ਬਿਲਕੁਲ ਸਹੀ ਹੈ ਪਰ ਉਨ੍ਹਾਂ ਨੂੰ ਅਜੇ ਤਕ ਇਹ ਬੰਗਲਾ ਨਹੀਂ ਮਿਲਿਆ ਹੈ। ਇਸ ਲਈ ਉਹ ਹਰ ਰੋਜ਼ ਸਵੇਰੇ 5 ਵਜੇ ਉਠਦੇ ਹਨ ਅਤੇ 8 ਵਜੇ ਬੰਗਲੁਰੂ ਤੋਂ ਲਗਭਗ 170 ਕਿਲੋਮੀਟਰ ਦੂਰ ਹੋਲਨਰਸੀਪੁਰਾ ਜ਼ਿਲ੍ਹੇ ਵਿਚ ਘਰ ਤੋਂ ਨਿਕਲਦੇ ਹਨ। ਰਸਤੇ ਵਿਚ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਉਹ 11 ਵਜੇ ਵਿਧਾਨ ਸਭਾ ਪਹੁੰਚਦੇ ਹਨ।
Karnataka Chief Minister Revaan
ਦਿਨ ਭਰ ਦਾ ਕੰਮ ਅਤੇ ਮੀਟਿੰਗਾਂ ਨਿਪਟਾਉਣ ਤੋਂ ਬਾਅਦ ਰਾਤ ਨੂੰ ਕਰੀਬ 8:30 ਵਜੇ ਉਹ ਫਿਰ 170 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਰਾਤ ਕਰੀਬ 11 ਵਜੇ ਘਰ ਪਹੁੰਚਦੇ ਹਨ। ਦਸ ਦਈਏ ਕਿ ਰੇਵੰਨਾ ਵਾਸਤੂ ਸ਼ਾਸਤਰ ਵਿਚ ਕਾਫ਼ੀ ਵਿਸ਼ਵਾਸ ਰੱਖਦੇ ਹਨ। ਸ਼ਿਵਾਨੰਦ ਸਰਕਲ ਦੇ Îਇਸ ਬੰਗਲੇ ਵਿਚ ਉਹ 2004-2007 ਵਿਚ ਰਹਿ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਸਿਧਰਮਈਆ ਵੀ ਇਸ ਬੰਗਲੇ ਵਿਚ ਉਦੋਂ ਰਹੇ ਸਨ, ਜਦੋਂ ਉਹ ਨੇਤਾ ਵਿਰੋਧੀ ਧਿਰ ਸਨ। ਉਹ ਵੀ ਇਸ ਬੰਗਲੇ ਨੂੰ ਲੱਕੀ ਮੰਨਦੇ ਸਨ ਕਿਉਂਕਿ ਇਸ ਵਿਚ ਰਹਿੰਦੇ ਹੋਏ ਹੀ ਉਹ ਮੁੱਖ ਮੰਤਰੀ ਬਣੇ ਸਨ। ਹਾਲਾਂਕਿ ਰੇਵੰਨਾ ਦਾ ਕਹਿਣਾ ਹੈ ਕ ਿਅਜੇ ਤਕ ਉਨ੍ਹਾਂ ਨੂੰ ਬੰਗਲਾ ਅਲਾਟ ਨਹੀਂ ਹੋਇਆ ਹੈ।
Karnataka Chief Minister Revaan
ਇਸ ਲਈ ਉਹ ਹਰ ਰੋਜ਼ ਇੰਨਾ ਸਫ਼ਰ ਕਰਦੇ ਹਨ। ਉਨ੍ਹਾਂ ਨੇ ਕਿਸੇ ਜੋਤਸ਼ੀ ਦੇ ਕਹਿਣ 'ਤੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਦਸਿਆ ਜਾ ਰਿਹਾ ਹੈ ਕਿ ਰੇਵੰਨਾ ਖ਼ੁਦ ਨੂੰ ਅੰਧਵਿਸ਼ਵਾਸੀ ਕਹਿਣ ਤੋਂ ਹਿਚਕਚਾਉਂਦੇ ਨਹੀਂ ਹਨ। ਉਹ ਕੋਈ ਕੰਮ ਜੋਤਸ਼ੀ ਤੋਂ ਪੁੱਛੇ ਬਿਨਾਂ ਜਾਂ ਸਮਾਂ ਦੇਖੇ ਬਿਨਾ ਨਹੀਂ ਕਰਦੇ ਹਨ। ਉਹ ਹੋਲਨਰਸੀਪੁਰਾ ਵੀ ਜੋਤਸ਼ੀ ਦੇ ਕਹਿਣ 'ਤੇ ਹੀ ਗਏ ਸਨ। ਐਚਡੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ, ਕੈਬਨਿਟ ਵਿਸਤਾਰ, ਵਿਧਾਨ ਸਭਾ ਸ਼ੈਸਨ, ਬਜਟ ਦਾ ਣਿਨ ਅਤੇ ਸਮਾਂ ਵੀ ਉਨ੍ਹਾਂ ਨੇ ਤੈਅ ਕੀਤਾ ਸੀ।ਕੁਮਾਰਸਵਾਮੀ ਉਨ੍ਹਾਂ ਦੇ ਕਹਿਣ 'ਤੇ ਸਹੁੰ ਚੁੱਕ ਸਮਾਗਮ ਲਈ ਨੰਗੇ ਪੈਰ ਪਹੁੰਚੇ ਸਨ।
Karnataka Chief Minister Revaan
ਇੱਥੋਂ ਤਕ ਸਦਨ ਦੇ ਦੂਜੇ ਦਿਨ ਵੀ ਸਰਕਾਰ ਦੀ ਸਥਿਰਤਾ ਲਈ ਰੇਵੰਨਾ ਤੋਂ ਸਮਾਂ ਪੁੱਛ ਕੇ ਹੀ ਕੋਈ ਕੰਮ ਕਰਨ ਦੀ ਸਲਾਹ ਦੇਣ ਲੱਗੇ ਹਨ। ਦਸਿਆ ਜਾਂਦਾ ਹੈ ਕਿ ਵੋਟ ਦਿੰਦੇ ਹੋਏ ਰੇਵੰਨਾ ਈਵੀਐਮ ਦੀ ਦਿਸ਼ਾ ਬਦਲ ਦਿੰਦੇ ਹਨ। ਜਨਤਾ ਦਲ ਸੈਕੁਲਰ ਦੇ ਮੁੱਖ ਦਫ਼ਤਰ ਦੇ ਨਿਰਮਾਣ ਦੌਰਾਨ ਉਨ੍ਹਾਂ ਨੇ ਪੌੜੀਆਂ ਦੇ ਵਾਸਤੂ ਦੇ ਅਨੁਸਾਰ ਨਾ ਬਣਨ 'ਤੇ ਉਨ੍ਹਾਂ ਨੂੰ ਗਿਰਾ ਦਿਤਾ ਸੀ। ਰੇਵੰਨਾ ਸਿਰਫ਼ ਦਿਨ ਅਤੇ ਸਮਾਂ ਨਹੀਂ ਬਲਕਿ ਪੂਜਾ ਵਿਚ ਵੀ ਕਾਫ਼ੀ ਵਿਸ਼ਵਾਸ ਰੱਖਦੇ ਹਨ। ਜਦੋਂ ਵੀ ਉਹ ਬੰਗਲੁਰੂ ਵਿਚ ਹੁੰਦੇ ਹਨ, ਸਵੇਰੇ 19 ਵਜੇ ਤੋਂ ਪਹਿਲਾਂ ਘੱਟ ਤੋਂ ਘੱਟ 6 ਮੰਦਰਾਂ ਵਿਚ ਦਰਸ਼ਨ ਕਰਦੇ ਹਨ। ਐਚਡੀ ਦੇਵਗੌੜਾ ਦੇ ਬਿਮਾਰ ਪੈਣ 'ਤੇ ਉਹ ਇਨ੍ਹਾਂ ਮੰਦਰਾਂ ਤੋਂ ਪ੍ਰਸਾਦ, ਭਭੂਤੀ ਅਤੇ ਟਿੱਕਾ ਲਿਆ ਕੇ ਦਿੰਦੇ ਹਨ।
Karnataka Chief Minister Revaan
ਹਾਲਾਂਕਿ ਸਿਰਫ਼ ਰੇਵੰਨਾ ਹੀ ਨਹੀਂ, ਦੇਵਗੌੜਾ ਪਰਵਾਰ ਵੀ ਸ਼ਿਰੰਗੇਰੀ ਸ਼ਾਰਦਾ ਪੀਠ ਵਿਚ ਵਿਸ਼ਵਾਸ ਰੱਖਦਾ ਹੈ। ਚੋਣਾਂ ਤੋਂ ਪਹਿਲਾਂ ਦੇਵਗੌੜਾ ਨੇ ਕੁਮਾਰਸਵਾਮੀ ਦੇ ਮੁੱਖ ਮੰਤਰੀ ਬਣਨ ਲਈ 15 ਦਿਨ ਤਕ ਲਗਾਤਾਰ ਯੱਗ ਕੀਤਾ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਯੱਗ ਦੇ ਆਖ਼ਰੀ ਦਿਨ ਕੁਮਾਰਸਵਾਮੀ ਨੇ ਪਤਨੀ ਅਨੀਤਾ, ਮਾਤਾ-ਪਿਤਾ, ਰੇਵੰਨਾ ਅਤੇ ਪਰਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਪੂਜਾ ਵਿਚ ਹਿੱਸਾ ਲਿਆ ਸੀ।