ਮੁੱਖ ਮੰਤਰੀ ਵਲੋਂ ਰੀਪੋਰਟ 'ਤੇ ਛੇਤੀ ਫ਼ੈਸਲਾ ਕਰਨ ਦੀ ਆਸ : ਮਾਨ
Published : Jul 5, 2018, 12:02 am IST
Updated : Jul 5, 2018, 12:02 am IST
SHARE ARTICLE
Simranjit Singh Mann
Simranjit Singh Mann

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਨੇ ਅਪਣੀ ਰੀਪੋਰਟ ਮੁੱਖ ਮੰਤਰੀ ਨੂੰ ਸੌਂਪ ਦਿਤੀ ਹੈ.........

ਕੋਟਕਪੂਰਾ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਨੇ ਅਪਣੀ ਰੀਪੋਰਟ ਮੁੱਖ ਮੰਤਰੀ ਨੂੰ ਸੌਂਪ ਦਿਤੀ ਹੈ ਅਤੇ ਉਮੀਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਫ਼ੈਸਲਾ ਜਲਦ ਕਰਨਗੇ ਪਰ ਸਾਨੂੰ ਇਕ ਡਰ ਹੈ ਕਿ ਜੋ ਪੁਲਿਸ ਦਾ ਨਿਜ਼ਾਮ ਹੈ, ਉਹ ਉਹੀ ਹੈ, ਜਿਹੜਾ ਬਾਦਲ ਸਰਕਾਰ ਦਾ ਸੀ, ਇਹ ਸਾਰਾ ਕੁਝ ਬਾਦਲ ਸਰਕਾਰ ਨੇ ਕੀਤਾ ਹੈ, ਜਿਨ੍ਹਾਂ ਚਿਰ ਕੈਪਟਨ ਅਮਰਿੰਦਰ ਸਿੰਘ ਤਕੜੇ ਹੋ ਕੇ ਇਸ ਪੁਲਿਸ ਦੇ ਨਿਜ਼ਾਮ ਨੂੰ ਤੋੜਦੇ ਨਹੀਂ, ਉਨ੍ਹਾਂ ਚਿਰ ਪੁਲਿਸ ਦਾ ਪ੍ਰਬੰਧ ਅਸਫ਼ਲ ਰਹੇਗਾ।

ਨੇੜਲੇ ਪਿੰਡ ਬਰਗਾੜੀ ਦੀ ਧਰਤੀ 'ਤੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਹੇ 'ਇਨਸਾਫ਼ ਮੋਰਚੇ' ਤੋਂ ਹਾਜ਼ਰੀ ਲਵਾ ਕੇ ਪਰਤਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਬਰਗਾੜੀ ਮੋਰਚੇ 'ਚ ਕਾਫ਼ਲਿਆਂ ਸਮੇਤ ਪਹੁੰਚ ਚੁੱਕੇ ਹਨ ਅਤੇ ਕਾਫ਼ਲਿਆਂ ਸਮੇਤ ਲਗਾਤਾਰ ਪਹੁੰਚ ਰਹੇ ਹਨ ਅਤੇ ਜਦ ਤਕ ਬਰਗਾੜੀ ਮੋਰਚਾ ਜਾਰੀ ਹੈ।

ਉਦੋਂ ਤਕ ਉਹ ਵੱਡੇ ਕਾਫ਼ਲਿਆਂ ਸਮੇਤ ਇਥੇ ਪਹੁੰਚਦੇ ਰਹਿਣਗੇ ਅਤੇ ਇਹ ਮੋਰਚਾ ਉਸ ਸਮੇਂ ਤਕ ਜਾਰੀ ਰਹੇਗਾ ਜਦ ਤਕ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ, ਜਾਪ ਕਰਦੀਆਂ ਸੰਗਤਾਂ 'ਤੇ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰਾਂ 'ਤੇ ਕਾਰਵਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਨਹੀ ਕਰਦੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement