
ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਭਾਰਤੀ ਦਲ ਦੇ ਝੰਡਾ-ਬਰਦਾਰ ਮੈਰੀਕਾਮ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹੋਣਗੇ।
ਨਵੀਂ ਦਿੱਲੀ: ਜਪਾਨ ਦੇ ਟੋਕਿਓ ਸ਼ਹਿਰ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ (Tokyo Olympics Game) ਦੇ ਉਦਘਾਟਨ ਸਮਾਰੋਹ ਵਿਚ ਭਾਰਤੀ ਦਲ ਦੇ ਝੰਡਾ-ਬਰਦਾਰ 6ਵਾਰ ਵਿਸ਼ਵ ਚੈਂਪੀਅਨ ਬਾਕਸਰ ਐਮਸੀ ਮੈਰੀਕਾਮ (MC Mary Kom) ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Hockey Player Manpreet Singh) ਹੋਣਗੇ।
Mc Mary Kom
ਹੋਰ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇੱਕ ਕਾਰਗਾਰ 'ਰੋਡ ਮੈਪ' ਲੈ ਕੇ ਆਵੇਗੀ: ਭਗਵੰਤ ਮਾਨ
ਇਸ ਤੋਂ ਇਲਾਵਾ ਪਹਿਲਵਾਨ ਬਜਰੰਗ ਪੁਨੀਆ (Wrestler Bajrang Punia) ਨੂੰ ਸਮਾਪਤੀ ਸਮਾਰੋਹ ਵਿਚ ਭਾਰਤੀ ਝੰਡਾ-ਬਰਦਾਰ (India's flagbearers at Olympics) ਚੁਣਿਆ ਗਿਆ ਹੈ। ਇਸ ਦੀ ਸੂਚਨਾ ਭਾਰਤੀ ਉਲੰਪਿਕ ਸੰਘ (Indian Olympic Association) ਨੇ ਦਿੱਤੀ ਹੈ। ਦੱਸ ਦਈਏ ਕਿ ਇਸ ਵਾਰ ਟੋਕਿਓ ਓਲੰਪਿਕ ਖੇਡਾਂ ਦਾ ਆਯੋਜਨ ਇਸ ਮਹੀਨੇ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਦਕਿ ਇਸ ਦੀ ਸਮਾਪਤੀ 8 ਅਗਸਤ ਨੂੰ ਹੋਵੇਗੀ।
Manpreet Singh
ਹੋਰ ਪੜ੍ਹੋ: Amazon ਦੇ CEO ਦਾ ਅਹੁਦਾ ਛੱਡਣ ਵਾਲੇ Jeff Bezos ਦੀ ਕਹਾਣੀ, ਜਾਣੋ ਕਿਵੇਂ ਚੜ੍ਹੇ ਸਫਲਤਾ ਦੀ ਪੌੜੀ
ਉਲੰਪਿਕ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਵੱਲੋਂ ਦੋ ਝੰਡਾ-ਬਰਦਾਰ ਹੋਣਗੇ। ਅਜਿਹਾ ਲਿੰਗ ਸਮਾਨਤਾ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ। ਆਈਓਏ ਨੇ ਇਸ ਸਬੰਧੀ ਆਪਣਾ ਫੈਸਲਾ ਖੇਡਾਂ ਦੀ ਪ੍ਰਬੰਧਕ ਕਮੇਟੀ ਨੂੰ ਦੱਸ ਦਿੱਤਾ ਹੈ। ਸਾਲ 2016 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਦੇਸ਼ ਦੇ ਇਕਲੌਤੇ ਵਿਅਕਤੀਗਤ ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਝੰਡਾ-ਬਰਦਾਰ ਸਨ।