
ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੂੰ ਤੀਜੀ ਵਾਰ ਓਲੰਪਿਕ ਵਿੱਚ ਭਾਰਤ ਲਈ ਖੇਡਣ ਦਾ ਮੌਕਾ ਮਿਲਣ ਜਾ ਰਿਹਾ ਹੈ।
ਜਲੰਧਰ - ਮਿਡਫੀਲਡਰ ਮਨਪ੍ਰੀਤ ਸਿੰਘ ਟੋਕਿਓ ਓਲੰਪਿਕਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਹੋਵੇਗਾ। ਜਦੋਂ ਕਿ ਦਿੱਗਜ ਡਿਫੈਂਡਰ ਬਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਨੇ ਪਿਛਲੇ ਹਫ਼ਤੇ 16 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਕਪਤਾਨ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। ਕਪਤਾਨ ਬਣਨ 'ਤੇ ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੂੰ ਤੀਜੀ ਵਾਰ ਓਲੰਪਿਕ ਵਿੱਚ ਭਾਰਤ ਲਈ ਖੇਡਣ ਦਾ ਮੌਕਾ ਮਿਲਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਰਜ਼ੀ ਦਸਤਾਵੇਜ਼ ’ਤੇ ਨੌਕਰੀ ਕਰਨ ਵਾਲੀ ਮਹਿਲਾ ਅਧਿਆਪਕ ਗ੍ਰਿਫ਼ਤਾਰ
Manpreet Singh
ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿਚ ਮਨਪ੍ਰੀਤ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਮੈਨੂੰ ਓਲੰਪਿਕ ਵਿਚ ਤੀਜੀ ਵਾਰ ਅਤੇ ਕਪਤਾਨ ਦੇ ਰੂਪ ਵਿਚ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, “ਪਿਛਲੇ ਕੁੱਝ ਸਾਲਾਂ ਵਿਚ ਅਸੀਂ ਇੱਕ ਮਜ਼ਬੂਤ ਲੀਡਰਸ਼ਿਪ ਬਣਾਈ ਹੈ ਅਤੇ ਮਹਾਂਮਾਰੀ ਦੀਆਂ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ। ਅਸੀਂ ਫਾਰਮ ਅਤੇ ਤੰਦਰੁਸਤੀ ਨੂੰ ਬਣਾਏ ਰੱਖਦੇ ਹੋਏ ਓਲੰਪਿਕ ਨੂੰ ਧਿਆਨ ਵਿਚ ਰੱਖਦਿਆਂ ਤਿਆਰੀ ਕੀਤੀ ਹੈ।
Manpreet Singh to lead the Indian Men's Hockey Team's #Tokyo2020 campaign, alongside Birendra Lakra and Harmanpreet Singh who will shoulder Vice-Captain duties.
— Hockey India (@TheHockeyIndia) June 22, 2021
Read ???? https://t.co/bloAKjJ2wX#IndiaKaGame #HaiTayyar #StrongerTogether #HockeyInvites #WeAreTeamIndia #Hockey
ਭਾਰਤ ਨੇ ਮਨਪ੍ਰੀਤ ਦੀ ਕਪਤਾਨੀ ਹੇਠ ਏਸ਼ੀਆ ਕੱਪ 2017, ਏਸ਼ੀਅਨ ਚੈਂਪੀਅਨਸ ਟਰਾਫੀ 2018 ਅਤੇ ਐਫਆਈਐਚ ਸੀਰੀਜ਼ ਫਾਈਨਲਜ਼ 2019 ਜਿੱਤੀ ਹੈ। ਭਾਰਤੀ ਟੀਮ ਭੁਵਨੇਸ਼ਵਰ ਵਿਚ 2018 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਵੀ ਪਹੁੰਚੀ ਸੀ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, “ਇਹ ਤਿੰਨੇ ਖਿਡਾਰੀ ਟੀਮ ਦੀ ਲੀਡਰਸ਼ਿਪ ਦਾ ਅਟੁੱਟ ਅੰਗ ਹਨ। ਉਹਨਾਂ ਨੇ ਮੁਸ਼ਕਿਲ ਸਮੇਂ ਵਿਚ ਨੌਜਵਾਨਾਂ ਦੀ ਹਿੰਮਤ ਬਣਾਏ ਰੱਖਣ ਵਿਚ ਕਾਫ਼ੀ ਫੁਰਤੀ ਦਿਖਾਈ।
Manpreet Singh
ਇਹ ਵੀ ਪੜ੍ਹੋ : ਬੰਦ ਪਏ ਘਰ 'ਚੋਂ ਚੋਰਾਂ ਨੇ ਕੀਤਾ ਹੱਥ ਸਾਫ਼, ਕੁੱਲ 17 ਲੱਖ ਦਾ ਸਮਾਨ ਚੋਰੀ
ਉਨ੍ਹਾਂ ਕਿਹਾ, “ਇਸ ਚੁਣੌਤੀਪੂਰਨ ਟੂਰਨਾਮੈਂਟ ਵਿਚ ਦੋ ਉਪ-ਕਪਤਾਨ ਹੋਣ ਨਾਲ ਸਾਡੀ ਲੀਡਰਸ਼ਿਪ ਟੀਮ ਮਜ਼ਬੂਤ ਹੋਵੇਗੀ। ਬੀਰੇਂਦਰ ਲੰਡਨ ਓਲੰਪਿਕ 2012 ਖੇਡ ਚੁੱਕਾ ਹੈ ਪਰ ਸੱਟ ਲੱਗਣ ਕਾਰਨ ਰੀਓ ਓਲੰਪਿਕ ਨਹੀਂ ਖੇਡ ਸਕਿਆ। ਉਸ ਦੀ ਵਾਪਸੀ ਤੋਂ ਬਾਅਦ ਹੀ ਉਸ ਦੀ ਕਾਰਗੁਜ਼ਾਰੀ ਵਿਚ ਸੁਧਾਰ ਹੋਇਆ ਹੈ।
ਹਰਮਨਪ੍ਰੀਤ ਨੇ ਟੋਕਿਓ ਵਿਖੇ ਸਾਲ 2019 ਦੇ ਓਲੰਪਿਕ ਟੈਸਟ ਟੂਰਨਾਮੈਂਟ ਵਿਚ ਮਨਪ੍ਰੀਤ ਦੀ ਗੈਰਹਾਜ਼ਰੀ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਭਾਰਤੀ ਟੀਮ 24 ਜੁਲਾਈ ਨੂੰ ਟੋਕਿਓ ਓਲੰਪਿਕ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ।