Amazon ਦੇ CEO ਦਾ ਅਹੁਦਾ ਛੱਡਣ ਵਾਲੇ Jeff Bezos ਦੀ ਕਹਾਣੀ, ਜਾਣੋ ਕਿਵੇਂ ਚੜ੍ਹੇ ਸਫਲਤਾ ਦੀ ਪੌੜੀ
Published : Jul 5, 2021, 5:44 pm IST
Updated : Jul 5, 2021, 6:51 pm IST
SHARE ARTICLE
 Jeff Bezos
Jeff Bezos

ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜ਼ੋਸ ਅੱਜ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ।

ਚੰਡੀਗੜ੍ਹ: ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜ਼ੋਸ ਅੱਜ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਉਹਨਾਂ ਤੋਂ ਬਾਅਦ ਐਂਡੀ ਜੇਸੀ ਸੀਈਓ ਦਾ ਅਹੁਦਾ ਸੰਭਾਲਣਗੇ। ਹੁਣ ਜੈਫ ਬੇਜ਼ੋਸ (Jeff Bezos Amazon) ਕੰਪਨੀ ਦੇ ਕਾਰਜਕਾਰੀ ਚੇਅਰਮੈਨ ਬਣ ਗਏ ਹਨ। ਐਮਾਜ਼ੋਨ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਸਬੰਧੀ ਕੰਪਨੀ ਕਰਮਚਾਰੀਆਂ ਨੂੰ ਇਕ ਚਿੱਠੀ ਜ਼ਰੀਏ ਜਾਣਕਾਰੀ ਮਿਲੀ।

 Jeff BezosJeff Bezos

ਹੋਰ ਪੜ੍ਹੋ: Tokyo Olympics: ਉਦਘਾਟਨ ਸਮਾਰੋਹ ਵਿਚ ਮੈਰੀਕਾਮ ਤੇ ਮਨਪ੍ਰੀਤ ਸਿੰਘ ਹੋਣਗੇ ਭਾਰਤੀ ਝੰਡਾ-ਬਰਦਾਰ

ਚਿੱਠੀ ਵਿਚ ਜੈਫ ਬੇਜ਼ੋਸ (Jeff Bezos is stepping down) ਨੇ ਲਿਖਿਆ ਸੀ, ‘ਐਮਾਜ਼ੋਨ ਦੇ ਸੀਈਓ ਦੇ ਅਹੁਦੇ ’ਤੇ ਹੋਣਾ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਵਿਚ ਬਹੁਤ ਸਮਾਂ ਲਗਾਉਣਾ ਪੈਂਦਾ ਹੈ। ਅਜਿਹੇ ਵਿਚ ਹੋਰ ਕੰਮ ਵਿਚ ਧਿਆਨ ਲਗਾਉਣਾ ਮੁਸ਼ਕਿਲ ਹੁੰਦਾ ਹੈ। ਕਾਰਜਕਾਰੀ ਚੇਅਰਮੈਨ ਬਣਨ ਤੋਂ ਬਾਅਦ ਮੈਂ ਕੰਪਨੀ ਦੇ ਹੋਰ ਕੰਮਾਂ ਨੂੰ ਵੀ ਦੇਖ ਸਕਾਂਗਾ’। ਜੈਫ ਦਾ ਜਨਮ 1964 ਵਿਚ ਹਇਆ ਤੇ ਉਹਨਾਂ ਦੇ ਜਨਮ ਤੋਂ ਇਕ ਸਾਲ ਬਾਅਦ ਹੀ ਉਹਨਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ।

 Jeff BezosJeff Bezos

ਜਦੋਂ ਜੈਫ ਚਾਰ ਸਾਲ ਦੇ ਸਨ ਤਾਂ ਉਹਨਾਂ ਦੀ ਮਾਂ ਨੇ ਮਾਈਕ ਬੇਜ਼ੋਸ ਨਾਲ ਵਿਆਹ ਕਰਵਾਇਆ। ਜੈਫ ਨੂੰ ਬੇਜ਼ੋਸ ਨਾਂਅ ਮਾਈਕ ਬੇਜ਼ੋਸ ਤੋਂ ਹੀ ਮਿਲਿਆ। ਜੈਫ ਬੇਜ਼ੋਸ ਨੇ 1986 ਵਿਚ ਪ੍ਰਿੰਸਨ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਨਾਲ ਗ੍ਰੈਜੂਏਸ਼ਨ ਕੀਤੀ। ਕਈ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਆਨਲਾਈਨ ਬੁੱਕ ਸਟੋਰ (Jeff bezos Online bookstore) ਖੋਲ੍ਹਿਆ।

ਹੋਰ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇੱਕ ਕਾਰਗਾਰ 'ਰੋਡ ਮੈਪ' ਲੈ ਕੇ ਆਵੇਗੀ: ਭਗਵੰਤ ਮਾਨ

ਕਿਵੇਂ ਹੋਈ ਸੀ ਐਮਾਜ਼ੋਨ ਦੀ ਸ਼ੁਰੂਆਤ

ਸਾਲ 1994 ਵਿਚ ਜੈਫ ਬੇਜੌਸ ਨੇ ਇਕ ਗੈਰਾਜ ਤੋਂ ਐਮਾਜ਼ੋਨ (Amazon Garage) ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਪੁਰਾਣੀਆਂ ਕਿਤਾਬਾਂ ਦੀ ਵਿਕਰੀ ਕਰਦੇ ਸਨ। ਐਮਾਜ਼ੋਨ ਨੇ 30 ਦਿਨਾਂ ਵਿਚ ਅਮਰੀਕਾ ਸਮੇਤ 45 ਦੇਸ਼ਾਂ ਵਿਚ ਕਿਤਾਬਾਂ ਵੇਚੀਆਂ। ਦੋ ਮਹੀਨੇ ਵਿਚ ਵਿਕਰੀ 20 ਹਜ਼ਾਰ ਲਾਡਰ ਪ੍ਰਤੀ ਹਫ਼ਤਾ ਤੱਕ ਪਹੁੰਚ ਗਈ। ਇਸ ਤੋਂ ਬਾਅਦ ਜੁਲਾਈ 1995 ਵਿਚ ਕੰਪਨੀ ਦੀ ਵੈੱਬਸਾਈਟ ਆਈ। ਐਮਾਜ਼ੋਨ ਦੀ ਇਕ ਰਿਪੋਰਟ ਅਨੁਸਾਰ ਇਸ ਤੋਂ ਕਰੀਬ ਦੋ ਸਾਲ ਬਾਅਦ 1997 ਦੇ ਅਖੀਰ ਤੱਕ ਕੰਪਨੀ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿਚ 15 ਲੱਖ ਤੋਂ ਜ਼ਿਆਦਾ ਗ੍ਰਾਹਕ ਸਨ।

 Jeff BezosJeff Bezos

ਤਲਾਕ ਤੋਂ ਬਾਅਦ ਪਤਨੀ ਬਣੀ ਸੀ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਮਹਿਲਾ

3 ਸਤੰਬਰ 1993 ਵਿਚ ਜੈਫ ਬੇਜ਼ੋਸ ਦਾ ਵਿਆਹ ਮੈਕੇਂਜੀ ਬੇਜ਼ੋਸ (Jeff Bezos Wife) ਨਾਲ ਹੋਇਆ। ਐਮਾਜ਼ੋਨ ਦੀ ਸ਼ੁਰੂਆਤ ਵਿਚ ਮੈਕੇਂਜੀ ਦੀ ਅਹਿਮ ਭੂਮਿਕਾ ਰਹੀ। ਵਿਆਹ ਤੋਂ 25 ਸਾਲ ਬਾਅਦ ਉਹਨਾਂ ਦਾ ਤਲਾਕ ਹੋਇਆ। ਤਲਾਕ ਤੋਂ ਬਾਅਦ ਬੇਜ਼ੋਸ ਦੀ ਪਤਨੀ ਨੂੰ ਤਲਾਕ ਦੇ 38 ਅਰਬ ਡਾਲਰ ਯਾਨੀ ਕਰੀਬ 2.6 ਲੱਖ ਕਰੋੜ ਰੁਪਏ ਮਿਲੇ। ਤਲਾਕ ਤੋਂ ਬਾਅਦ ਮੈਕੇਂਜੀ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਮਹਿਲਾ ਬਣ ਗਈ ਸੀ।

Jeff Bezos and MacKenzie ScottJeff Bezos and MacKenzie Scott

ਜੈਫ ਬੇਜ਼ੋਸ ਨੂੰ ਮਿਲੇ ਦੋ ਪੁਰਸਕਾਰ

1999 ਵਿਚ ਜੈਫ ਬੇਜ਼ੋਸ ਨੂੰ ਟਾਈਮ ਮੈਗਜ਼ੀਨ ਨੇ 'ਪਰਸਨ ਆਫ਼ ਦਿ ਈਅਰ' (Person of the Year Award) ਅਤੇ 'ਦਿ ਕਿੰਗ ਆਫ਼ ਸਾਈਬਰ ਕਾਮਰਸ' 'The King of Cyber ​​Commerce Award' ਸਨਮਾਨ ਨਾਲ ਨਿਵਾਜਿਆ ਸੀ। ਖਾਸ ਗੱਲ ਇਹ ਹੈ ਕਿ ਬੇਜ਼ੋਸ 35 ਸਾਲ ਦੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਚੌਥੇ ਨੌਜਵਾਨ ਸਨ।

ਹੋਰ ਪੜ੍ਹੋ:  RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’

ਅਪਣੇ ਭਰਾ ਨਾਲ ਪੁਲਾੜ ਦੀ ਯਾਤਰਾ ਕਰਨਗੇ ਜੈਫ ਬੇਜ਼ੋਸ

ਜੈਫ ਬੇਜ਼ੋਸ 20 ਜੁਲਾਈ ਨੂੰ ਪੁਲਾੜ ਦੀ ਯਾਤਰਾ ਕਰਨ ਜਾ ਰਹੇ ਹਨ। ਉਹਨਾਂ ਨੇ ਇਕ ਪੋਸਟ ਵਿਚ ਕਿਹਾ, ‘ਜਦੋਂ ਮੈਂ ਪੰਜ ਸਾਲ ਦਾ ਸੀ, ਉਦੋਂ ਮੈਂ ਪੁਲਾੜ ਦੀ ਯਾਤਰਾ ਕਰਨ ਦਾ ਸੁਪਨਾ ਦੇਖਿਆ ਸੀ। ਹੁਣ 20 ਜੁਲਾਈ ਨੂੰ ਮੈਂ ਅਪਣੇ ਭਰਾ ਨਾਲ ਇਹ ਸਫਰ ਤੈਅ ਕਰਾਂਗਾ’। ਜੈਫ ਬੇਜ਼ੋਸ ਦੀ ਨੈੱਟ ਵਰਥ (Jeff Bezos Net worth) 20,180 ਕਰੋੜ ਅਮਰੀਕੀ ਡਾਲਰ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਜੈਫ ਬੇਜ਼ੋਸ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ। ਫੋਰਬਸ ਮੈਗਜ਼ੀਨ ਅਨੁਸਾਰ 1998 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਾਇਦਾਦ 196 ਅਰਬ ਡਾਲਰ ਵਧੀ ਹੈ।

Jeff BezosJeff Bezos

ਹੋਰ ਪੜ੍ਹੋ: PSPCL ਨੇ ਐਤਵਾਰ ਨੂੰ ਸੂਬੇ 'ਚ ਕਿਸਾਨਾਂ ਲਈ ਔਸਤ 10.3 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ

ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ ਉਹ ਅਪਣਾ ਸਮਾਂ ਪੁਲਾੜ ਨਾਲ ਜੁੜੀ ਕੰਪਨੀ ਬਲੂ ਓਰਿਜਿਨ (Aerospace company Blue Origin), ਬੇਜ਼ੋਸ ਅਰਥ ਫੰਡ. ਐਮਾਜ਼ਨ ਡੇ ਵਨ ਫੰਡ ਅਤੇ ਅਖਬਾਰ ਦ ਵਾਸ਼ਿੰਗਟਨ ਪੋਸਟ ਨੂੰ ਦੇਣਗੇ।  ਕੰਪਨੀ ਬਲੂ ਓਰਿਜਿਨ ਅਜਿਹੀ ਕੰਪਨੀ ਹੈ, ਜਿਸ ਦੇ ਜ਼ਰੀਏ ਉਹ ਚੰਨ ’ਤੇ ਕਲੋਨੀ ਵਸਾਉਣਾ ਚਾਹੁੰਦੇ ਹਨ। ਇਸ ਖੇਤਰ ਵਿਚ ਉਹਨਾਂ ਦਾ ਮੁਕਾਬਲਾ ਏਲਨ ਮਸਕ ਦੀ ਕੰਪਨੀ ਸਪੇਸ ਐਕਸ (Aerospace company SpaceX) ਦੇ ਨਾਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement