ਪੰਜਾਬ ’ਚ ਭਾਜਪਾ ਪ੍ਰਧਾਨ ਬਣਨ ਮਗਰੋਂ ਸੁਨੀਲ ਜਾਖੜ ਦਾ ਦੂਜੇ ਦਿਨ ਵੀ ਵਿਰੋਧ
Published : Jul 5, 2023, 1:29 pm IST
Updated : Jul 5, 2023, 2:43 pm IST
SHARE ARTICLE
BJP leader oppose sunil jakhar after his appintment as state president
BJP leader oppose sunil jakhar after his appintment as state president

ਅਰੁਣ ਨਾਰੰਗ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਮਗਰੋਂ ਅੱਜ ਭਾਜਪਾ ਆਗੂ ਨੇ ਪਾਰਟੀ ਦੇ ਮੁੱਖ ਦਫ਼ਤਰ ਬਾਹਰ ਫਾੜੇ ਅਪਣੇ ਕਪੜੇ

 

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵਲੋਂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਉਪਰੰਤ ਪਾਰਟੀ ਵਿਚ ਅੰਦਰੂਨੀ ਸਿਆਸਤ ਕਾਫੀ ਤੇਜ਼ ਹੋ ਗਈ ਹੈ। ਜਾਖੜ ਦੀ ਨਿਯੁਕਤੀ ਹੁੰਦਿਆਂ ਹੀ ਮੰਗਲਵਾਰ ਨੂੰ ਅਬੋਹਰ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਅਰੁਣ ਨਾਰੰਗ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਬਾਹਰ ਇਕ ਪਾਰਟੀ ਆਗੂ ਨੇ ਅਪਣੇ ਹੀ ਕਪੜੇ ਫਾੜ ਲਏ।

ਇਹ ਵੀ ਪੜ੍ਹੋ: ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲਾ ਮੁਲਜ਼ਮ ਕਾਬੂ, ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ

ਮੁਹਾਲੀ ਤੋਂ ਭਾਜਪਾ ਆਗੂ ਬੌਬੀ ਕੰਬੋਜ ਨੇ ਗੁੱਸੇ ਵਿਚ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਭਾਜਪਾ ਦਾ ਕਾਂਗਰਸੀਕਰਨ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਨੀਲ ਜਾਖੜ ਨੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੂੰ ਚੋਣਾਂ ਵਿਚ ਹਰਾਇਆ ਸੀ, ਉਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਨ੍ਹਾਂ ਦੀ ਦੇਖ-ਰੇਖ ਹੇਠ ਭਾਜਪਾ ਵਿਧਾਇਕ ਨੂੰ ਹਰਾਇਆ ਗਿਆ। ਅਪਣੇ ਕਪੜੇ ਫਾੜਨ ਦਾ ਕਾਰਨ ਦਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਕਿ ਭਵਿੱਖ ਵਿਚ ਭਾਜਪਾ ਵਰਕਰਾਂ ਦੇ ਕਪੜੇ ਨਾ ਫਾੜੇ ਜਾਣ।

ਇਹ ਵੀ ਪੜ੍ਹੋ: ਪੰਜਾਬ ਚ ਮੌਸਮ ਹੋਇਆ ਸੁਹਾਵਣਾ, ਕਈ ਇਲਾਕਿਆਂ ਵਿਚ ਪਿਆ ਮੀਂਹ 

ਅਰੁਣ ਨਾਰੰਗ ਦੇ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਉਹ ਜਾਗਦੀ ਜ਼ਮੀਨ ਵਾਲੇ ਹਨ, ਉਨ੍ਹਾਂ ਨੇ ਇਸੇ ਲਈ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ, “ਸੁਨੀਲ ਜਾਖੜ ਪਹਿਲਾਂ ਅਪਣੀ ਪੁਰਾਣੀ ਪਾਰਟੀ ਨੂੰ ਖੇਰੂੰ-ਖੇਰੂੰ ਕਰ ਕੇ ਆਏ ਸਨ, ਇਹ ਕੋਈ ਵਿਅਕਤੀ ਨਾਲ ਲੈ ਕੇ ਨਹੀਂ ਆਏ ਪਰ ਜਦੋਂ ਜਾਣਗੇ ਤਾਂ ਭਾਜਪਾ ਵਰਕਰਾਂ ਨੂੰ ਲੈ ਕੇ ਜਾਣਗੇ”। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਭਾਜਪਾ ਦਾ ਨੁਕਸਾਨ ਕਰਨਗੇ। ਬੌਬੀ ਕੰਬੋਜ ਨੇ ਦਸਿਆ ਕਿ ਅਸ਼ਵਨੀ ਸ਼ਰਮਾ ਦੇ ਕਾਰਜਕਾਲ ਦੌਰਾਨ ਉਹ ਸੂਬਾ ਕਾਰਜਕਾਰਨੀ ਮੈਂਬਰ ਸਨ ਅਤੇ ਉਹ ਮੁਹਾਲੀ ਦੇ ਕੌਂਸਲਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ ਯੁਵਾ  ਵਿਚ ਵੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਪਹੁੰਚੇ ਵਿਜੀਲੈਂਸ ਦਫਤਰ: ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਤੀਜੀ ਵਾਰ ਹੋਏ ਪੇਸ਼  

ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਲਿਆ ਗਿਆ ਫ਼ੈਸਲਾ :ਅਰੁਣ ਨਾਰੰਗ

ਅਰੁਣ ਨਾਰੰਗ ਦਾ ਕਹਿਣਾ ਸੀ ਕਿ ਪਾਰਟੀ ਨੇ ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਇਹ ਫੈਸਲਾ ਲਿਆ ਗਿਆ ਹੈ ਜਿਸ ਕਾਰਨ ਉਹ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ। ਸਾਬਕਾ ਵਿਧਾਇਕ ਨਾਰੰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਧਾਨ ਜਾਖੜ ਨੂੰ ਹਰਾਇਆ ਸੀ। ਸਾਬਕਾ ਵਿਧਾਇਕ ਨਾਰੰਗ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਅਤੇ ਜ਼ਿਲ੍ਹਾ ਮਾਨਸਾ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਉਹ ਇੱਕ ਆਮ ਵਰਕਰ ਵਾਂਗ ਭਾਜਪਾ ਨਾਲ ਜੁੜੇ ਰਹਿਣਗੇ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਕਾਰ 'ਚ ਬੈਠੇ 2 ਬੱਚਿਆਂ ਸਮੇਤ 5 ਵਿਅਕਤੀ ਵਾਲ-ਵਾਲ ਬਚੇ

ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸੁਨੀਲ ਜਾਖੜ ਨੂੰ ਕਰੀਬ 3500 ਵੋਟਾਂ ਨਾਲ ਹਰਾ ਕੇ ਅਬੋਹਰ ਸੀਟ ਭਾਜਪਾ ਦੇ ਝੋਲੇ 'ਚ ਪਾ ਦਿੱਤੀ ਸੀ। ਸੁਨੀਲ ਜਾਖੜ ਇਸ ਤੋਂ ਪਹਿਲਾਂ ਤਿੰਨ ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਸਾਲ 2022 ਵਿੱਚ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਇੱਥੋਂ ਵਿਧਾਇਕ ਬਣੇ ਸਨ। ਜਦੋਂਕਿ ਭਾਜਪਾ ਤੋਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਾਬਕਾ ਵਿਧਾਇਕ ਨਾਰੰਗ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੱਸ ਦੇਈਏ ਕਿ ਖੇਤੀ ਕਾਨੂੰਨ ਵਿਰੁਧ ਜਾਰੀ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਰੋਸ ਦੇ ਚਲਦਿਆਂ ਮਲੋਟ ਵਿਖੇ ਅਰੁਣ ਨਾਰੰਗ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਆਗੂ ਦੀ ਕੁੱਟਮਾਰ ਕੀਤੀ ਗਈ ਅਤੇ ਕਪੜੇ ਵੀ ਫਾੜ ਦਿਤੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement