ਆਟੋ ਚਲਾਉਂਦੇ ਚਲਾਉਂਦੇ ਬਣੇ ਮੇਅਰ
Published : Aug 5, 2018, 11:57 am IST
Updated : Aug 5, 2018, 11:57 am IST
SHARE ARTICLE
Ex-auto driver is new mayor of Maharashtra city
Ex-auto driver is new mayor of Maharashtra city

ਕਦੇ ਕਦੇ ਰੱਬ ਦੇ ਰੰਗਾਂ ਦਾ ਪਤਾ ਨੀ ਲੱਗਦਾ ਕਿਸੇ ਨੂੰ ਕੀ ਦੇ ਦੇਵੇ ਤੇ ਕਿ ਖੋਹ ਲਵੇ

ਪੂਣੇ, ਕਦੇ ਕਦੇ ਰੱਬ ਦੇ ਰੰਗਾਂ ਦਾ ਪਤਾ ਨੀ ਲੱਗਦਾ ਕਿਸੇ ਨੂੰ ਕੀ ਦੇ ਦੇਵੇ ਤੇ ਕਿ ਖੋਹ ਲਵੇ। ਕਦੇ ਜਿਸ ਸ਼ਹਿਰ ਦੀਆਂ ਗਲੀਆਂ ਵਿਚ ਇਹ ਸਾਬ ਆਟੋ ਚਲਾਉਂਦੇ ਸਨ, ਅੱਜ ਉਸੀ ਸ਼ਹਿਰ ਦੇ ਮੇਅਰ ਬਣ ਗਏ ਹਨ। ਇਹ ਕੋਈ ਫਿਲਮੀ ਕਹਾਣੀ ਨਹੀਂ ਸਗੋਂ ਹਕੀਕਤ ਹੈ। ਇਹ ਕਹਾਣੀ ਹੈ ਮਹਾਰਾਸ਼ਟਰ ਦੇ ਪਿੰਪਰੀ ਚਿੰਚਵਡ ਦੇ ਬੀਜੇਪੀ ਨੇਤਾ ਰਾਹੁਲ ਯਾਦਵ ਦੀ। ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿਚ ਆਪਣੇ ਵਿਰੋਧੀ ਨੂੰ ਵੱਡੇ ਅੰਤਰ ਨਾਲ ਹਰਾਕੇ ਯਾਦਵ ਮੇਅਰ ਚੁਣੇ ਗਏ। ਬੀਜੇਪੀ ਨੇਤਾ ਰਾਹੁਲ ਯਾਦਵ ਅੱਜ ਭਲੇ ਹੀ ਇਸ ਮੁਕਾਮ ਉੱਤੇ ਪਹੁਂਚ ਗਏ ਹੋਣ, ਪਰ ਉਨ੍ਹਾਂ ਦਾ ਇਹ ਸਫਰ ਅਸਾਨ ਨਹੀਂ ਰਿਹਾ ਹੈ।

Ex-auto driver is new mayor of Maharashtra city Ex-auto driver is new mayor of Maharashtra cityਚਿਖਲੀ ਪਿੰਡ ਦੇ ਯਾਦਵਵਾੜੀ ਖੇਤਰ ਵਿਚ 36 ਸਾਲ ਪਹਿਲਾਂ ਇੱਕ ਕਿਸਾਨ ਪਰਿਵਾਰ ਵਿਚ ਜੰਮੇ ਯਾਦਵ ਦਾ ਬਚਪਨ ਮੁਸ਼ਕਲਾਂ ਅਤੇ ਸੰਘਰਸ਼ਾਂ ਨਾਲ ਭਰਿਆ ਰਿਹਾ। ਯਾਦਵ ਨੇ ਸਿਰਫ 10ਵੀ ਤੱਕ ਪੜਾਈ ਕੀਤੀ ਹੈ। ਬਾਅਦ ਵਿਚ ਪਰਿਵਾਰ ਨੂੰ ਆਰਥਕ ਮਦਦ ਕਰਨ ਲਈ ਉਹ ਆਟੋ ਚਲਾਉਣ ਲੱਗੇ। 1996 - 2003 ਦੇ ਵਿਚ ਯਾਦਵ ਆਟੋ ਡਰਾਇਵਰ ਦੇ ਰੂਪ ਵਿਚ ਕੰਮ ਕਰਦੇ ਰਹੇ ਅਤੇ ਪਰਿਵਾਰ ਦੀ ਮਦਦ ਕਰਦੇ ਰਹੇ। 2006 ਵਿਚ ਰਾਹੁਲ ਨੇ ਤੁਰਤ ਬੀਜੇਪੀ ਸੇਵਾਦਾਰ ਮੌਲੀ ਯਾਦਵ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਇੱਥੇ ਤੋਂ ਉਨ੍ਹਾਂ ਦਾ ਰਾਜਨੀਤਿਕ ਸਫ਼ਰ ਸ਼ੁਰੂ ਹੋਇਆ।

Ex-auto driver is new mayor of Maharashtra city Ex-auto driver is new mayor of Maharashtra cityਇਸ ਤੋਂ ਬਾਅਦ ਯਾਦਵ ਕਦੇ ਪਿੱਛੇ ਨਹੀਂ ਮੁੜੇ। ਰਾਜਨੀਤੀ ਵਿਚ ਉਹ ਲਗਾਤਾਰ ਅੱਗੇ ਵੱਧਦੇ ਰਹੇ। 2017 ਵਿਚ ਬੀਜੇਪੀ ਵੱਲੋਂ ਮੇਅਰ ਦੀ ਦੌੜ ਵਿਚ ਰਾਹੁਲ ਯਾਦਵ ਵੀ ਸ਼ਾਮਿਲ ਸਨ। ਹਾਲਾਂਕਿ ਉਸ ਸਮੇਂ ਨਿਤੀਨ ਕਾਲਜੇ ਮੇਅਰ ਬਣੇ ਸਨ। ਇਸ ਵਾਰ ਮੇਅਰ ਦੀ ਕੁਰਸੀ ਯਾਦਵ ਦੇ ਹੱਥ ਲੱਗੀ ਹੈ। ਸ਼ਨੀਵਾਰ ਨੂੰ ਮੇਅਰ ਦੇ ਅਹੁਦੇ ਉੱਤੇ ਹੋਈ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਨਾਲ ਹੀ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਆਮ ਆਦਮੀ ਤੱਕ ਹਰ ਸਹੂਲਤ ਪੁੱਜੇ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement