ਜੇਕਰ 2019 'ਚ ਬੀਜੇਪੀ ਮੁੜ ਸੱਤਾ ਵਿਚ ਆਈ ਤਾਂ ਭਾਰਤ ਹਿੰਦੂ ਪਾਕਿਸਤਾਨ ਬਣ ਜਾਵੇਗਾ: ਸ਼ਸ਼ੀ ਥਰੂਰ
Published : Jul 12, 2018, 10:43 am IST
Updated : Jul 12, 2018, 10:43 am IST
SHARE ARTICLE
Shashi Tharoor
Shashi Tharoor

ਜੇਕਰ 2019 'ਚ ਬੀਜੇਪੀ ਮੁੜ ਸੱਤਾ ਵਿਚ ਆਈ ਤਾਂ ਭਾਰਤ ਹਿੰਦੂ ਪਾਕਿਸਤਾਨ ਬਣ ਜਾਵੇਗਾ: ਸ਼ਸ਼ੀ ਥਰੂਰ

ਤੀਰੁਵਨੰਤਪੁਰਮ, ਕਾਂਗਰਸ ਨੇਤਾ ਸ਼ਸ਼ਿ ਥਰੂਰ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਉਹ ਹਿੰਦੂ ਪਾਕਿਸਤਾਨ ਬਣਾਉਣ ਵਰਗੇ ਹਾਲਾਤ ਪੈਦਾ ਕਰੇਗੀ। ਦੱਸ ਦਈਏ ਕਿ ਤੀਰੁਵਨੰਤਪੁਰਮ ਵਿਚ ਇੱਕ ਸਮਾਰੋਹ ਵਿਚ ਉਨ੍ਹਾਂ ਨੇ ਇਹ ਗੱਲ ਕਹੀ। ਥਰੂਰ ਨੇ ਅੱਗੇ ਕਿਹਾ ਕਿ ਬੀਜੇਪੀ ਨਵਾਂ ਸੰਵਿਧਾਨ ਲਿਖੇਗੀ ਜੋ ਭਾਰਤ ਨੂੰ ਪਾਕਿਸਤਾਨ ਵਰਗੇ ਮੁਲਕ ਵਿਚ ਤਬਦੀਲ ਕਰਨ ਦਾ ਰਸਤਾ ਬਣਾਵੇਗੀ, ਜਿਥੇ ਘੱਟ ਗਿਣਤੀ ਦੇ ਅਧਿਕਾਰਾਂ ਦਾ ਕੋਈ ਸਨਮਾਨ ਨਹੀਂ ਹੋਵੇਗਾ।

Narendra Modi Prime Minister of IndiaNarendra Modi Prime Minister of Indiaਥਰੂਰ ਨੇ ਕਿਹਾ, ਜੇਕਰ ਉਹ (ਬੀਜੇਪੀ) ਦੁਬਾਰਾ ਲੋਕ ਸਭਾ ਚੋਣ ਜਿੱਤਦੇ ਹਨ ਤਾਂ ਸਾਡਾ ਲੋਕਤੰਤਰ ਸੰਵਿਧਾਨ ਖ਼ਤਮ ਹੋ ਜਾਵੇਗਾ ਕਿਉਂਕਿ ਉਨ੍ਹਾਂ ਦੇ ਕੋਲ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਅਤੇ ਇੱਕ ਨਵਾਂ ਸੰਵਿਧਾਨ ਲਿਖਣ ਵਾਲੇ ਸਾਰੇ ਤੱਤ ਹਨ। ਥਰੂਰ ਨੇ ਕਿਹਾ ਕਿ ਉਨ੍ਹਾਂ ਦਾ ਲਿਖਿਆ ਨਵਾਂ ਸੰਵਿਧਾਨ ਹਿੰਦੂ ਰਾਸ਼ਟਰ ਦੇ ਸਿਧਾਂਤਾਂ ਉੱਤੇ ਆਧਾਰਿਤ ਹੋਵੇਗਾ ਜੋ ਘੱਟ ਗਿਣਤੀ ਦੇ ਸਮਾਨਤਾ ਦੇ ਅਧਿਕਾਰ ਨੂੰ ਖਤਮ ਕਰ ਦੇਵੇਗਾ ਅਤੇ ਦੇਸ਼ ਨੂੰ ਹਿੰਦੂ ਪਾਕਿਸਤਾਨ ਬਣਾ ਦੇਵੇਗਾ।

Sambit Patra TweetSambit Patra Tweet ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਅਤੇ ਆਜ਼ਾਦੀ ਦੀ ਲੜਾਈ ਦੇ ਮਹਾਨ ਸੈਨਿਕਾਂ ਨੇ ਅਜਿਹੇ ਮੁਲਕ ਲਈ ਲੜਾਈ ਨਹੀਂ ਲੜੀ ਸੀ। ਥਰੂਰ ਦੇ ਇਸ ਬਿਆਨ ਉੱਤੇ ਬੀਜੇਪੀ ਨੇ ਤਿੱਖੀ ਪ੍ਰਤੀਕਿਰਆ ਜ਼ਾਹਰ ਕੀਤੀ ਹੈ। ਬੀਜੇਪੀ ਨੇ ਇਸਦੇ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ਸ਼ਸ਼ੀ ਥਰੂਰ ਨੇ ਜੋ ਕੁੱਝ ਵੀ ਕਿਹਾ ਹੈ, ਉਸ ਦੇ ਲਈ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ।

 BJPBJPਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਉਸਾਰੀ ਲਈ ਕਾਂਗਰਸ ਜ਼ਿੰਮੇਂਵਾਰ ਸੀ ਅਤੇ ਇੱਕ ਵਾਰ ਫਿਰ ਉਹ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਦੇਸ਼ ਦੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਬੀਜੇਪੀ ਬੁਲਾਰੇ ਨੇ ਟਵਿਟਰ ਉੱਤੇ ਵੀ ਕਾਂਗਰਸ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਪਾਤਰਾ ਨੇ ਟਵੀਟ ਕੀਤਾ ਕਿ ਕਾਂਗਰਸ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੀ ਹੈ।

bjp flagBJPਪਾਤਰਾ ਨੇ ਲਿਖਿਆ ਕਿ ਥਰੂਰ ਕਹਿੰਦੇ ਹਨ ਕਿ ਜੇਕਰ ਬੀਜੇਪੀ 2019 ਵਿਚ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਭਾਰਤ ਹਿੰਦੂ - ਪਾਕਿਸਤਾਨ ਬਣ ਜਾਵੇਗਾ! ਬੇਸ਼ਰਮ ਕਾਂਗਰਸ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਹਿੰਦੂਆਂ ਨੂੰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਰਹਿੰਦੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਹਿੰਦੂ ਅਤਿਵਾਦੀਆਂ ਤੋਂ ਲੈ ਕੇ ਹਿੰਦੂ - ਪਾਕਿਸਤਾਨ ਤੱਕ ਕਾਂਗਰਸ ਦੀ ਪਾਕਿਸਤਾਨ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਦਾ ਕੋਈ ਜਵਾਬ ਨਹੀਂ ਹੈ। 

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement