
ਕਾਂਗਰਸ ਦਾ ਸੋਨੀਆ ਅਤੇ ਰਾਹੁਲ ਅਧੀਨ ਪਤਨ ਹੋਇਆ
ਨਵੀਂ ਦਿੱਲੀ- ਰਾਸ਼ਟਰੀ ਸਵੈਸੇਵਕ ਸੰਘ ਦੇ ਸਾਬਕਾ ਵਿਚਾਰਕ ਕੇ ਐਨ ਗੋਵਿੰਦਾਚਾਰਿਯਾ ਨੇ ਕਿਹਾ ਹੈ ਕਿ ਭਾਰਤੀ ਰਾਜਨੀਤੀ ਦਾ 'ਮੁੱਖ ਰੰਗ ਹੁਣ ਹਿੰਦੂਤਵ' ਹੋ ਗਿਆ ਹੈ ਅਤੇ 'ਸਮਾਜਵਾਦ' ਤੇ 'ਧਰਮਨਿਰਪੱਖਤਾ' ਰਾਜਨੀਤੀ ਦੇ ਕੇਂਦਰ ਬਿੰਦੂ ਨਹੀਂ ਰਹੇ। ਅਯੋਧਿਆ ਵਿਚ ਰਾਮ ਮੰਦਰ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੇ ਇਕ ਦਿਨ ਪਹਿਲਾਂ ਗੋਵਿੰਦਾਚਾਰਿਯਾ ਨੇ ਇਸ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੌਮੀ ਰਾਜਨੀਤੀ ਦੇ 'ਹਿੰਦੂਤਵ ਦੀਆਂ ਜੜ੍ਹਾਂ ਵਲ ਮੁੜਨ' ਦਾ ਪ੍ਰਤੀਕ ਹੈ ਜੋ 2010 ਮਗਰੋਂ ਮਜ਼ਬੂਤ ਹੋਣ ਤੋਂ ਪਹਿਲਾਂ ਦਹਾਕਿਆਂ ਤਕ ਹਾਸ਼ੀਏ 'ਤੇ ਪਈ ਸੀ।
KN Govindacharya
ਸਾਲ 1988-91 ਵਿਚ ਭਾਜਪਾ ਦੇ ਵੇਲੇ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦੇ 'ਵਿਸ਼ੇਸ਼ ਸਹਾਇਕ' ਰਹੇ ਗੋਵਿੰਦਾਚਾਰਿਯਾ 1980 ਵਿਚ ਅਡਵਾਣੀ ਦੁਆਰਾ ਕੱਢੀ ਗਈ ਰਥ ਯਾਤਰਾ ਦੇ ਮੁੱਖ ਯੋਜਨਾਕਾਰ ਮੰਨੇ ਜਾਂਦੇ ਹਨ। ਇਸ ਰੱਥ ਯਾਤਰਾ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਗਤੀ ਦਿਤੀ ਅਤੇ ਬਾਅਦ ਵਿਚ ਭਗਵਾਂ ਪਾਰਟੀ ਭਾਰਤੀ ਰਾਜਨੀਤੀ ਦੇ ਮੁੱਖ ਕੇਂਦਰ ਵਿਚ ਆ ਗਈ। ਗੋਵਿੰਦਾਚਾਰਿਯਾ ਨੇ ਕਿਹਾ ਕਿ ਦਿਗਵਿਜੇ ਸਿੰਘ ਅਤੇ ਕਮਲਨਾਥ ਜਿਹੇ ਕਾਂਗਰਸ ਦੇ ਆਗੂਆਂ ਨੇ ਰਾਮ ਮੰਦਰ ਨਿਰਮਾਣ ਦੇ ਹੱਕ ਵਿਚ ਬੋਲਿਆ ਹੈ
Ram Temple
ਜੋ ਇਹ ਸੰਕੇਤ ਦਿੰਦਾ ਹੈ ਕਿ ਵਿਰੋਧੀ ਧਿਰ ਦੇ ਕਈ ਆਗੂ ਇਸ ਮੁੱਦੇ ਦੇ ਲੋਕਾਂ ਵਿਚ ਵਿਚਾਰਕ ਅਤੇ ਭਾਵਨਾਤਮਕ ਮਹੱਤਵ ਨੂੰ ਸਮਝਦੇ ਹਨ। ਕਦੇ ਭਾਜਪਾ ਦੇ ਜਨਰਲ ਸਕੱਤਰ ਰਹੇ ਗੋਵਿੰਦਾਚਾਰਿਯਾ ਨੇ ਸਵਾਲ ਦੇ ਜਵਾਬ ਵਿਚ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂਤਵ ਨੂੰ ਅਪਣਾਇਆ ਅਤੇ ਇਸ ਦੇ ਬਦਲੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਵਾਨ ਕੀਤਾ।' ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤਹਿਤ ਪਤਨ ਹੋਇਆ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਨਾਪਸੰਦ ਕੀਤਾ।
Ram Temple
ਉਨ੍ਹਾਂ ਕਿਹਾ ਕਿ ਭਾਜਪਾ ਦੇ ਅੱਗੇ ਵਧਣ ਦਾ ਬਹੁਤ ਹੱਦ ਤਕ ਸਿਹਰਾ ਵਿਰੋਧੀ ਪਾਰਟੀਆਂ ਨੂੰ ਜਾਂਦਾ ਹੈ। 77 ਸਾਲਾ ਗੋਵਿੰਦਾਚਾਰਿਯਾ ਨੇ ਕਿਹਾ ਕਿ ਕਾਂਗਰਸ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਵਲ ਪਰਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1977 ਵਿਚ ਅਪਣੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਮਗਰੋਂ 1980 ਵਿਚ ਸੱਤਾ ਵਿਚ ਮੁੜਨ 'ਤੇ ਹਿੰਦੂਤਵ ਭਾਵਨਾਵਾਂ ਪ੍ਰਤੀ ਕਿਤੇ ਜ਼ਿਆਦਾ ਸਮਝ ਰਖਦੀ ਸੀ।
Ram Temple
ਰਾਮ ਮੰਦਰ ਨੀਂਹ ਪੱਥਰ ਸਮਾਗਮ ਅੱਜ, ਪ੍ਰਧਾਨ ਮੰਤਰੀ ਮੋਦੀ ਹੋਣਗੇ ਸ਼ਾਮਲ- ਅਯੋਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਦਾ ਸਮਾਗਮ ਪੰਜ ਅਗੱਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਰਾਹੀਂ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਯੋਧਿਆ ਵਿਚ 'ਸ੍ਰੀ ਰਾਮ ਜਨਮ ਭੂਮੀ ਮੰਦਰ' ਦੇ ਨੀਂਹ ਪੱਥਰ ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਹਨੂਮਾਨਗੜ੍ਹੀ ਵਿਚ ਪੂਜਾ ਅਤੇ ਦਰਸ਼ਨ ਕਰਨਗੇ।
Ram Temple
ਮੰਦਰ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਮੋਦੀ ਅਯੋਧਿਆ ਦਾ ਦੌਰਾ ਕਰਨਗੇ ਜਿਸ ਦਾ ਅੱਜ ਰਸਮੀ ਐਲਾਨ ਕਰ ਦਿਤਾ ਗਿਆ। ਉਹ 'ਸ੍ਰੀ ਰਾਮ ਜਨਮਭੁਮੀ ਮੰਦਰ' ਬਾਰੇ ਯਾਦਗਾਰੀ ਟਿਕਟ ਵੀ ਜਾਰੀ ਕਰਨਗੇ। ਪ੍ਰਧਾਨ ਮੰਤਰੀ ਅਯੋਧਿਆ ਵਿਚ ਤਿੰੰਨ ਘੰਟੇ ਬਿਤਾਉਣਗੇ। ਪ੍ਰਧਾਨ ਮੰਤਰੀ 11.30 ਵਜੇ ਅਯੋਧਿਆ ਪਹੁੰਚ ਜਾਣਗੇ। ਨੀਂਹ ਪੱਥਰ ਦਾ ਸਮਾਗਮ 12.40 ਵਜੇ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।