
ਜਵਾਹਰ ਲਾਲ ਨੇਹਰੂ ਯੂਨੀਵਰਸਿਟੀ ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਨੂੰ ਲੱਭਣ ਲਈ ਦੇਸ਼ ਦੀ ਸੁਪਰੀਮ ਜਾਂਚ ਏਜੰਸੀ ਨਾਕਾਮ ਸਾਬਤ ਹੋਈ ਹੈ। ਕੇਂਦਰੀ ਜਾਂਚ ਬਿਊਰੋ ...
ਨਵੀਂ ਦਿੱਲੀ : ਜਵਾਹਰ ਲਾਲ ਨੇਹਰੂ ਯੂਨੀਵਰਸਿਟੀ ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਨੂੰ ਲੱਭਣ ਲਈ ਦੇਸ਼ ਦੀ ਸੁਪਰੀਮ ਜਾਂਚ ਏਜੰਸੀ ਨਾਕਾਮ ਸਾਬਤ ਹੋਈ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਜਵਾਹਰ ਲਾਲ ਨੇਹਰੂ ਯੂਨੀਵਰਸਿਟੀ ਦੇ ਵਿਦਿਆਰਥੀ ਨਜੀਬ ਅਹਿਮਦ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਹਰ ਇਕ ਪਹਲੂ ਤੋਂ ਜਾਂਚ ਪੂਰੀ ਕਰ ਲਈ ਹੈ। ਏਜੰਸੀ ਨੇ ਅਦਾਲਤ ਤੋਂ ਮਾਮਲੇ ਵਿਚ ਕਲੋਜਰ ਰਿਪੋਰਟ ਦਾਖਲ ਕਰਣ ਦੀ ਮੰਗ ਕੀਤੀ ਹੈ।
ਸੀਬੀਆਈ ਦੇ ਵਕੀਲ ਨੇ ਐਸ. ਮੁਰਲੀਧਰ ਅਤੇ ਵਿਨੋਦ ਗੋਇਲ ਦੀ ਇਕ ਬੈਂਚ ਨੂੰ ਦੱਸਿਆ ਕਿ ਏਜੰਸੀ ਨੇ ਮਾਮਲੇ ਨਾਲ ਸਬੰਧਤ ਹਰ ਇਕ ਚੀਜ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਹੁਣ ਉਹ ਮਾਮਲੇ ਨੂੰ ਬੰਦ ਕਰਣ ਦੀ ਮੰਗ ਕਰਣ ਵਾਲੀ ਕਲੋਜਰ ਰਿਪੋਰਟ ਦਾਖਲ ਕਰਣਾ ਚਾਹੁੰਦੀ ਹੈ। ਅਹਮਦ ਦੀ ਮਾਂ ਫਾਤੀਮਾ ਨਫੀਸ ਵਲੋਂ ਪੇਸ਼ ਹੋਏ ਐਡਵੋਕੇਟ ਕੋਲਿਨ ਗੋਂਸਾਲਵੇਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਫਿਰ ਤੋਂ ਜਾਂਚ ਲਈ ਸੀਬੀਆਈ ਨੂੰ ਨਿਰਦੇਸ਼ ਦੇਣ ਜਾਂ ਹੋਰ ਵਿਸ਼ੇਸ਼ ਜਾਂਚ ਟੀਮ ਦੁਆਰਾ ਅੱਗੇ ਦੀ ਜਾਂਚ ਕਰਾਈ ਜਾਵੇ।
Najeeb Ahmed
ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਟੀਮ ਵਿਚ ਇਸ ਜਾਂਚ ਏਜੰਸੀ ਨਾਲ ਸਬੰਧ ਰੱਖਣ ਵਾਲਾ ਕੋਈ ਅਧਿਕਾਰੀ ਨਹੀਂ ਹੋਣਾ ਚਾਹੀਦਾ ਹੈ। ਗੋਂਸਾਲਵੇਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਏਜੰਸੀ ਦੁਆਰਾ ਦਾਖਲ ਮਾਮਲੇ ਦੀ ਸਟੇਟਸ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਨਹੀਂ ਕੀਤੀ ਅਤੇ ਉਸ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਮੈਬਰਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਨਾ ਕਰ ਸੰਗਠਨ ਦੇ ਮੈਬਰਾਂ ਨੂੰ ਬਚਾਇਆ ਹੈ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਾਮਲੇ ਨੂੰ ਰਾਜਨੀਤਕ ਰੂਪ ਨਾਲ ਪ੍ਰਭਾਵਿਤ ਕੀਤਾ ਗਿਆ ਕਿਓਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਏਬੀਵੀਪੀ ਮੈਬਰਾਂ ਨੂੰ ਬਚਾ ਰਹੀ ਹੈ, ਜਿਨ੍ਹਾਂ ਨੇ ਅਹਿਮਦ ਨੂੰ ਧਮਕਾਇਆ ਸੀ। ਉਨ੍ਹਾਂ ਦਾ ਜਵਾਬ ਦਿੰਦੇ ਹੋਏ ਸੀਬੀਆਈ ਨੇ ਕਿਹਾ ਕਿ ਇਹ ਕੇਵਲ ਅਨੁਮਾਨ ਹੈ। ਆਦਾਲਤ ਨੇ ਕਿਹਾ ਕਿ ਉਹ ਸੀਬੀਆਈ ਨੂੰ ਮਾਮਲੇ ਦੀ ਸਟੇਟਸ ਰਿਪੋਰਟ ਪਟੀਸ਼ਨਰ ਨੂੰ ਸੌਂਪਣ ਦਾ ਨਿਰਦੇਸ਼ ਨਹੀਂ ਦੇ ਸਕਦੀ ਪਰ ਬੈਂਚ ਨੇ ਕਿਹਾ ਕਿ ਪ੍ਰਕਿਰਿਆ ਦੇ ਮੁਤਾਬਕ ਅੰਤਮ ਰਿਪੋਰਟ ਦਾਖਲ ਹੋਣ ਤੋਂ ਬਾਅਦ ਪਟੀਸ਼ਨਰ ਨੂੰ ਜਾਂਚ ਦੀ ਡਿਟੇਲ ਰਿਪੋਰਟ ਮਿਲ ਸਕਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਕ ਬਾਰ ਕਲੋਜਰ ਰਿਪੋਰਟ ਦਾਖਲ ਹੋਣ ਤੋਂ ਬਾਅਦ ਪਟੀਸ਼ਨਰ ਮਾਮਲੇ ਨੂੰ ਕਾਨੂੰਨੀ ਰੂਪ ਨਾਲ ਉਠਾ ਸਕਦਾ।