
ਲੜਕੀ ਨੇ ਕੋਬਰਾ ਦੇ ਕਾਰਨ ਸਕੂਲ ਵੀ ਛੱਡ ਦਿੱਤਾ
ਹਮੀਰਪੁਰ- ਬੁੰਦੇਲਖੰਡ ਦੇ ਹਮੀਰਪੁਰ ਤੋਂ ਕੁਝ ਕਲੋਮੀਟਰ ਅੱਗੇ ਘਾਤਮਪੁਰ ਪਿੰਡ ਵਿਚ ਇਕ ਅਜਿਹੀ ਲੜਕੀ ਹੈ ਜਿਸ ਨੂੰ 'ਵਿਸ਼ ਕੰਨਿਆ' ਕਿਹਾ ਗਿਆ ਹੈ। ਫਿਲਮਾਂ ਵਿਚ ਦਿਖਾਇਆ ਜਾਂਦਾ ਹੈ ਕਿ ਵਿਸ਼ ਕੰਨਿਆਂ ਲੋਕਾਂ ਨੂੰ ਮਾਰ ਦਿੰਦੀ ਹੈ ਅਤੇ ਇਨਸਾਨ ਦਾ ਰੂਪ ਲੈ ਕੇ ਪਿਛਲੇ ਜਨਮ ਦਾ ਬਦਲਾ ਲੈਂਦੀ ਹੈ। ਪਰ ਇਸ ਕੁੜੀ ਦੀ ਕਹਾਣੀ ਵੱਖਰੀ ਹੈ। ਇਸ ਲੜਕੀ ਨੂੰ ਵਿਸ਼ ਕੰਨਿਆ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਜ਼ਹਿਰੀਲੇ ਕਿੰਗ ਕੋਬਰਾ ਨੂੰ ਆਪਣਾ ਦੋਸਤ ਮੰਨਦੀ ਹੈ। ਇਥੇ ਤੱਕ ਕਿ ਉਹ ਕੋਬਰਾ ਦੇ ਨਾਲ ਹੀ ਖਾਣਾ ਖਾਂਦੀ ਹੈ ਅਤੇ ਉਸ ਦੇ ਨਾਲ ਹੀ ਉਸ ਨੂੰ ਨੀਂਦ ਆਉਂਦੀ ਹੈ।
This Girl is Called Vishya Kanya
ਲੜਕੀ ਨੇ ਕੋਬਰਾ ਦੇ ਕਾਰਨ ਸਕੂਲ ਵੀ ਛੱਡ ਦਿੱਤਾ। ਇਸ 8 ਸਾਲਾਂ ਦੀ ਬੱਚੀ ਦਾ ਨਾਮ ਕਾਜੋਲ ਹੈ। ਕਿੰਗ ਕੋਬਰਾ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ । ਉਸ ਦਾ ਜ਼ਹਿਰ ਐਨਾ ਜ਼ਹਿਰੀਲਾ ਹੈ ਕਿ ਉਹ ਇਕ ਵਾਰ ਵਿਚ 40 ਲੋਕਾਂ ਨੂੰ ਮਾਰ ਸਕਦਾ ਹੈ। ਕਾਜੋਲ ਦੇ ਕੋਲ ਇਕ ਹੀ ਨਹੀਂ ਬਲਕਿ 6 ਕੋਬਰਾ ਹਨ। ਕਾਜੋਲ ਹਰ ਸਮੇਂ ਉਹਨਾਂ ਕੋਲ ਹੀ ਰਹਿੰਦੀ ਹੈ। ਕਾਜੋਲ ਨੇ ਤਿੰਨ ਸਾਲ ਦੀ ਉਮਰ ਵਿਚ ਸਕੀਲ ਛੱਡ ਦਿੱਤਾ ਸੀ ਕਿਉਂਕਿ ਉਸ ਨੂੰ ਕੋਬਰਾ ਦੇ ਨਾਲ ਖੇਡਣਾ ਚੰਗਾ ਲੱਗਦਾ ਸੀ। ਕਾਜੋਲ ਦੇ ਦਿਨ ਦੀ ਸ਼ੁਰੂਆਤ ਹੀ ਕੋਬਰਾ ਨਾਲ ਹੁੰਦੀ ਸੀ।
ਕਾਜੋਲ ਦੇ ਦੋ ਭਰਾ, ਛੇ ਭੈਣਾਂ ਅਤੇ ਮਾਤਾ-ਪਿਤਾ ਵੀ ਉਹਨਾਂ ਨਾਲ ਹੀ ਰਹਿੰਦੇ ਹਨ। ਕਾਜੋਲ ਦੇ ਘਰਵਾਲੇ ਉਸ ਦੇ ਇਸ ਸ਼ੌਕ ਤੋਂ ਕਾਫ਼ੀ ਪਰੇਸ਼ਾਨ ਸਨ। ਉਸ ਦੀ ਮਾਂ ਉਸ ਨੂੰ ਸਕੂਲ ਭੇਜਣਾ ਚਾਹੁੰਦੀ ਸੀ ਪਰ ਕਾਜੋਲ ਨਹੀਂ ਮੰਨੀ। ਜ਼ਹਿਰੀਲੇ ਸੱਪ ਕਈ ਵਾਰ ਕਾਜੋਲ ਨੂੰ ਕੱਟ ਵੀ ਚੁੱਕੇ ਹਨ ਪਰ ਫਿਰ ਵੀ ਉਸ ਨੂੰ ਸੱਪਾਂ ਨਾਲ ਰਹਿਣਾ ਪਸੰਦ ਸੀ। ਜਦੋਂ ਕੋਈ ਵੀ ਸੱਪ ਉਸ ਨੂੰ ਕੱਟਦਾ ਤਾਂ ਉਸ ਦੇ ਪਿਤਾ ਉਸ ਨੂੰ ਦੇਸੀ ਦਵਾਈਆਂ ਨਾਲ ਠੀਕ ਕਰ ਦਿੰਦੇ।