ਸ਼ੋਵਿਕ ਅਤੇ ਸੈਮੂਅਲ ਮਿਰਾਂਡਾ ਨੂੰ 9 ਸਤੰਬਰ ਤਕ ਐਨ.ਸੀ.ਬੀ. ਦੀ ਹਿਰਾਸਤ 'ਚ ਭੇਜਿਆ
Published : Sep 5, 2020, 5:02 pm IST
Updated : Sep 5, 2020, 5:24 pm IST
SHARE ARTICLE
 Sushant suicide case
Sushant suicide case

ਐਨਸੀਬੀ ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਨਸ਼ਿਆਂ ਨਾਲ ਜੁੜੇ ਐਂਗਲ ਤੋਂ ਕਰ ਰਹੀ ਹੈ ਜਾਂਚ

ਮੁੰਬਈ :  ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਮੁੰਬਈ ਦੀ ਕਿਲਾ ਕੋਰਟ ਨੇ ਸ਼ੌਵਿਕ ਚੱਕਰਵਰਤੀ ਅਤੇ ਸੈਮੁਅਲ ਮਿਰਾਂਡਾ ਨੂੰ 9 ਸਤੰਬਰ ਤਕ ਨਾਰਕੋਟਿਕਸ ਬਿਊਰੋ ਦੇ ਰਿਮਾਂਡ 'ਤੇ ਭੇਜ ਦਿਤਾ ਹੈ। ਡਰਗਸ ਸਬੰਧੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ੁੱਕਰਵਾਰ ਨੂੰ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਅਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕੀਤਾ ਸੀ।

 Sushant suicide caseSushant suicide case

ਸਨਿੱਚਰਵਾਰ ਨੂੰ ਐਨਸੀਬੀ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਦੋਵਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਕਿਲਾ ਕੋਰਟ ਵਿਚ ਪੇਸ਼ ਕੀਤਾ ਗਿਆ।  ਐਨਸੀਬੀ ਨੇ ਸ਼ੌਵਿਕ ਅਤੇ ਸੈਮੁਅਲ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਵਕੀਲ ਸਤੀਸ਼ ਮਾਨਸ਼ਿੰੰਦੇ ਨੇ ਅਦਾਲਤ 'ਚ ਸ਼ੌਵਿਕ ਦਾ ਪੱਖ ਰੱਖਿਆ ਅਤੇ ਰਿਮਾਂਡ ਦਾ ਵਿਰੋਧ ਕੀਤਾ।

 Sushant suicide caseSushant suicide case

ਡੀਆਰਡੀਓ ਗੈਸਟ ਹਾਊਸ ਵਿਚ ਵੀ ਸੀਬੀਆਈ ਨੇ ਸਨਿੱਚਰਵਾਰ ਨੂੰ ਕਈ ਲੋਕਾਂ ਤੋਂ ਸਖ਼ਤ ਪੁਛਗਿੱਛ ਕਰ ਰਹੀ ਹੈ। ਸੁਸ਼ਾਂਤ ਦੀ ਭੈਣ ਮੀਤੂ ਸਿੰਘ ਤੋਂ ਪੁਛਗਿੱਛ ਜਾਰੀ ਹੈ, ਉਥੇ ਹੀ ਸੀਬੀਆਈ ਦੇ ਸਵਾਲਾਂ ਦਾ ਜਵਾਬ ਦੇਣ  ਤੋਂ ਬਾਅਦ ਬਾਹਰ ਨਿਕਲੀਆਂ ਸੁਸ਼ਾਂਤ ਦੀ ਦੋਸਤ ਸਮਿਤਾ ਪਾਰਿਖ ਨੇ ਖੁਲਾਸਾ ਕੀਤਾ ਹੈ ਕਿ ਅੰਦਰ ਸੰਦੀਪ ਸਿੰਘ  ਤੋਂ ਵੀ ਪੁਛਗਿੱਛ ਹੋ ਰਹੀ ਹੈ। ਜਾਂਚ ਦੇ ਸਹੀ ਦਿਸ਼ਾ ਵੱਲ ਜਾਣ ਸਬੰਧੀ ਪੁਛੇ ਜਾਣ 'ਤੇ ਸਮਿਤਾ ਨੇ ਕਿਹਾ ਕਿ ਜਾਂਚ ਸਹੀ ਦਿਸ਼ਾ ਵਿਚ ਜਾ ਰਹੀ ਹੈ।

 Sushant suicide caseSushant suicide case

ਦੱਸਣਯੋਗ ਹੈ ਕਿ ਸੰਦੀਪ ਸਿੰਘ ਅਤੇ ਮਿਸਟਰੀ ਗਰਲ ਸੁਸ਼ਾਂਤ ਸਿੰਘ ਦੇ ਘਰ ਨਜ਼ਰ ਆਏ ਸਨ। ਇਸ ਲਈ ਇਨ੍ਹਾਂ ਤੋਂ ਹੋ ਰਹੀ ਪੁਛਗਿੱਛ ਵੀ ਕਾਫ਼ੀ ਅਹਿਮ ਹੈ। ਦੱਸ ਦਈਏ ਕਿ 14 ਜੂਨ ਨੂੰ ਸੁਸ਼ਾਂਤ ਦੇ ਘਰ ਤੋਂ ਇਲਾਵਾ ਪੁਲਿਸ ਅਤੇ  ਐਬੂਲੈਂਸ ਵਿਚ ਇਕ ਕੁੜੀ ਨਜ਼ਰ  ਆਈ ਸੀ। ਸ਼ੁਰੂਆਤ ਵਿਚ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਬਾਅਦ ਵਿਚ ਸ਼ਿਬਾਨੀ ਦਾਂਡੇਕਰ ਨੇ ਖੁਲਾਸਾ ਕੀਤਾ ਸੀ ਕਿ ਉਹ ਮਿਸਟਰੀ ਗਰਲ ਸੁਸ਼ਾਂਤ ਦੀ ਪੀਆਰ ਪਰਸਨ ਅਤੇ ਅਸਿਸਟੈਂਟ ਰਾਧਿਕਾ ਨਿਹਲਾਨੀ ਹੈ।

 Sushant suicide caseSushant suicide case

ਇਸੇ ਦੌਰਾਨ ਇਕ ਨਾਟਕੀ ਘਟਨਾਕ੍ਰਮ ਵਿਚ ਆਰੋਪੀ ਡਰਗ ਪੇਡਲਰ ਕੈਜਾਨ ਇਬਰਾਹਿਮ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਅੱਧੇ ਘੰਟੇ ਪਹਿਲਾਂ ਹੀ ਕਿਲਾ ਕੋਰਟ ਨੇ ਕੈਜਾਨ ਨੂੰ 14 ਦਿਨਾਂ ਦੀ ਨਿਆਂÂਕ ਹਿਰਾਸਤ ਵਿਚ ਭੇਜਿਆ ਸੀ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਅਦਾਲਤ ਦੇ ਹੁਕਮ ਤੋਂ ਬਾਅਦ ਜਦੋਂ ਕੈਜਾਨ ਨੂੰ ਐਨਸੀਬੀ ਦੀ ਟੀਮ ਹਿਰਾਸਤ ਵਿਚ ਲੈ ਕੇ ਜਾ ਰਹੀ ਸੀ। ਇਸ ਦੌਰਾਨ ਐਨਸੀਬੀ ਦੇ ਅਧਿਕਾਰੀਆਂ ਅਤੇ ਕੈਜਾਨ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ਼ ਹੋ ਗਈ। ਵਕੀਲ ਨੇ ਐਨਸੀਬੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੈਜਾਨ ਨੂੰ ਨਹੀਂ ਲਿਜਾ ਸਕਦੇ ਅਤੇ ਉਨ੍ਹਾਂ ਨੂੰ ਗੱਡੀ 'ਚੋਂ ਉਤਾਰ ਦੇਣ, ਕਿਉਂਕਿ ਅਦਾਲਤ ਨੇ ਕੈਜਾਨ ਨੂੰ ਸਮਨ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement