
ਉਦੈਨਿਧੀ ਸਟਾਲਿਨ ਦੀ ਟਿਪਣੀ ਦਾ ਨੋਟਿਸ ਲੈਣ ਦੀ ਮੰਗ ਕੀਤੀ
ਨਵੀਂ ਦਿੱਲੀ: ਸਾਬਕਾ ਜੱਜਾਂ ਅਤੇ ਨੌਕਰਸ਼ਾਹਾਂ ਸਮੇਤ 260 ਤੋਂ ਵੱਧ ਉੱਘੇ ਨਾਗਰਿਕਾਂ ਨੇ ਚੀਫ਼ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ‘ਸਨਾਤਨ ਧਰਮ’ ਨੂੰ ਤਬਾਹ ਕਰਨ ਵਾਲੀ ਡੀ.ਐਮ.ਕੇ. ਆਗੂ ਉਦੈਨਿਧੀ ਸਟਾਲਿਨ ਦੀ ਟਿਪਣੀ ਦਾ ਨੋਟਿਸ ਲੈਣ ਦੀ ਬੇਨਤੀ ਕੀਤੀ ਹੈ ਅਤੇ ਇਸ ਨੂੰ ‘ਨਫ਼ਰਤ ਫੈਲਾਉਣ ਵਾਲਾ ਭਾਸ਼ਣ’ ਕਰਾਰ ਦਿਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐਸ.ਐਨ. ਢੀਂਗਰਾ ਵੀ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਸੀ.ਜੇ.ਆਈ. ਨੂੰ ਚਿੱਠੀ ਲਿਖੀ ਸੀ। ਚਿੱਠੀ ’ਚ ਕਿਹਾ ਗਿਆ ਹੈ ਕਿ ਉਦੈਨਿਧੀ ਸਟਾਲਿਨ ਨੇ ਨਾ ਸਿਰਫ਼ ਨਫ਼ਰਤ ਭਰਿਆ ਭਾਸ਼ਣ ਦਿਤਾ, ਸਗੋਂ ਉਸ ਨੇ ਅਪਣੀਆਂ ਟਿਪਣੀਆਂ ਲਈ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿਤਾ।
ਇਹ ਵੀ ਪੜ੍ਹੋ: ਟਰਾਂਸਪੋਰਟ ਟੈਂਡਰ ਘੁਟਾਲਾ: ਇਨਫੋਰਸਮੈਂਟ ਡਾਇਰੈਕਟੋਰੇਟ ਨੇ 2.12 ਕਰੋੜ ਦਾ ਸੋਨਾ ਕੀਤਾ ਜ਼ਬਤ
ਇਹ ਚਿੱਠੀ 14 ਸੇਵਾਮੁਕਤ ਜੱਜਾਂ ਅਤੇ 130 ਸਾਬਕਾ ਨੌਕਰਸ਼ਾਹਾਂ ਦੇ ਨਾਲ-ਨਾਲ ਹਥਿਆਰਬੰਦ ਫ਼ੋਰਸਾਂ ਦੇ 118 ਸਾਬਕਾ ਅਧਿਕਾਰੀਆਂ ਸਮੇਤ 262 ਲੋਕਾਂ ਨੇ ਲਿਖੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚਿੱਠੀ ’ਤੇ ਹਸਤਾਖਰ ਕਰਨ ਵਾਲੇ ਸਟਾਲਿਨ ਵਲੋਂ ਕੀਤੀਆਂ ਗਈਆਂ ਟਿਪਣੀਆਂ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹਨ ਅਤੇ ਇਹ ਟਿਪਣੀਆਂ ਬਿਨਾਂ ਸ਼ੱਕ ਭਾਰਤ ਦੀ ਇਕ ਵੱਡੀ ਆਬਾਦੀ ਵਿਰੁਧ ‘ਨਫ਼ਰਤ ਭਰੇ ਭਾਸ਼ਣ’ ਦੇ ਬਰਾਬਰ ਹਨ ਅਤੇ ਭਾਰਤ ਦੇ ਸੰਵਿਧਾਨ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ, ਜਿਸ ਵਿਚ ਭਾਵਨਾ ’ਤੇ ਹਮਲਾ ਹੈ। ਭਾਰਤ ਦੀ ਕਲਪਨਾ ਇਕ ਧਰਮ ਨਿਰਪੱਖ ਰਾਸ਼ਟਰ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਫ਼ਿਲਮ 'ਫੁਕਰੇ' ਦਾ ਟਰੇਲਰ ਰਿਲੀਜ਼; ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ ਪੰਕਜ ਤ੍ਰਿਪਾਠੀ
ਚਿੱਠੀ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਧਰਮ ਨਿਰਪੱਖ ਚਰਿੱਤਰ ਦੀ ਰਾਖੀ ਲਈ ਕਦਮ ਚੁੱਕਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਟਾਲਿਨ ਨੇ ਦੋ ਸਤੰਬਰ ਨੂੰ ਸਨਾਤਨ ਧਰਮ ਨੂੰ ਕੋਰੋਨਾ ਵਾਇਰਸ, ਮਲੇਰੀਆ ਅਤੇ ਡੇਂਗੂ ਦੇ ਬਰਾਬਰ ਦਸਿਆ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦਾ ਸਿਰਫ਼ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।