
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਅਤਿਵਾਦੀ ਨਿਰੋਧਕ ਰਣਨੀਤੀ ਜਾਰੀ ਕੀਤੀ ਹੈ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਅਤਿਵਾਦੀ ਨਿਰੋਧਕ ਰਣਨੀਤੀ ਜਾਰੀ ਕੀਤੀ ਹੈ। ਜਿਸ ‘ਚ ਅਤਿਵਾਦੀ ਸੰਗਠਨਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਵੱਡੀ ਚੁਣੌਤੀ ਦਿਤੀ ਗਈ ਹੈ ਕਿ ਅਮਰੀਕਾ ਅਪਣੇ ਦੁਸ਼ਮਣਾਂ ਨੂੰ ਅਪਣੀ ਪੂਰੀ ਤਾਕਤ ਨਾਲ ਹਰਾਉਣਗੇ। ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਅਤਿਵਾਦੀ ਨਿਰੋਧਕ ਰਣਨੀਤੀ ਅਤਿਵਾਦੀਆਂ ਨੂੰ ਉਹਨਾਂ ਦੇ ਸ੍ਰੋਤ ‘ਤੇ ਪੀਛਾ ਕਰਨ ਅਤੇ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਤੋਂ ਅਲਗ-ਅਲਗ ਕਰਨ ਦੇ ਯਤਨਾਂ ਉਤੇ ਜ਼ੋਰ ਦਿੰਦੀ ਹੈ।
Militant
ਰਾਸ਼ਟਰੀ ਅਤਿਵਾਦੀ ਨਿਰੋਧਕ ਰਣਨੀਤੀ ਦੀਆਂ ਮੁੱਖ ਗੱਲਾਂ ਸਰਵਜਨਿਕ ਹੋਣ ਤੋਂ ਬਾਅਦ ਟਰੰਪ ਨੇ ਕਿਹਾ, ਇਸ ਰਾਸ਼ਟਰੀ ਅਤਿਵਾਦੀ ਨਿਰੋਧਕ ਰਣਨੀਤੀ ਦੇ ਮਾਰਗ ਦਰਸ਼ਨ ‘ਚ ਅਪਣੇ ਮਹਾਨ ਰਾਸ਼ਟਰ ਦੀ ਰੱਖਿਆ ਦੇ ਲਈ ਅਮਰੀਕੀ ਸ਼ਕਤੀ ਦੇ ਸਾਰੇ ਉਪਕਰਨਾਂ ਦਾ ਇਸਤੇਮਾਲ ਕਰਨਗੇ ਅਤੇ ਅਸੀਂ ਅਪਣੀ ਪੂਰੀ ਤਾਕਤ ਨਾਲ ਅਪਣੇ ਦੁਸ਼ਮਣਾ ਨੂੰ ਹਰਾਵਾਂਗੇ। ਉਹਨਾਂ ਨੇ ਕਿਹਾ ਕਿ ਇਹ ਰਣਨੀਤੀ ਤੇਜ਼ੀ ਨਾਲ ਕੰਪਲੈਕਸ ਚ ਹੋ ਰਹੇ ਅਤਿਵਾਦੀ ਖਤਰਿਆਂ ਦਾ ਮੁਕਾਬਲਾ ਕਰਨ ‘ਚ ਅਮਰੀਕੀ ਪਹਿਲ ਦਾ ਖਾਕਾ ਪੇਸ਼ ਕਰਦੀ ਹੈ ਅਤੇ ਉਹ 2011 ਤੋਂ ਬਾਅਦ ਦੇਸ਼ ਦੇ ਪਹਿਲੇ ਪੂਰਨ ਸਪਸ਼ਟੀਕਰਨ ਅਤਿਵਾਦ ਨਿਰੋਧਕ ਰਣਨੀਤੀ ਦੀ ਨੁਮਾਇੰਦਗੀ ਕਰਦੀ ਹੈ।
Militant
ਉਹਨਾਂ ਨੇ ਕਿਹਾ ਕਿ ਰਣਨੀਤੀ ‘ਚ ਅਮਰੀਕਾ ਦੇ ਅਤਿਵਾਦੀ ਨਿਰੋਧਕ ਉਪਕਰਨਾਂ ਨੂੰ ਆਧੁਨਿਕ ਬਣਾਉਣ ਅਤੇ ਉਹਨਾਂ ‘ਚ ਤਾਲਮੇਲ ਬਰਕਰਾਰ ਕਰਨ ਲਈ ਬੁਨਿਆਦੀ ਢਾਂਚਿਆਂ ਦੀ ਰੱਖਿਆ ਕਰਨ, ਤਿਆਰੀ ਵਧਾਉਣ, ਅਤਿਵਾਦੀ ਕੱਟੜਪੰਥ ਦੀ ਘੁੱਟ ਪਿਲਾਉਣ ਅਤੇ ਅਤਿਵਾਦੀਆਂ ਦੇ ਤੌਰ ਤੇ ਭਰਤੀ ਕਰਨ ‘ਤੇ ਰੋਕ ਲਗਾਉਣ, ਅੰਤਰਰਾਸ਼ਟਰੀ ਸਹਿਯੋਗੀਆਂ ਦੀ ਅਤਿਵਾਦੀ ਦੇ ਤੌਰ ‘ਤੇ ਭਰਤੀ ਕਰਨ ‘ਤੇ ਰੋਕ ਲਗਾਉਣ, ਅੰਤਰਰਾਸ਼ਟਰੀ ਸਹਿਯੋਗੀਆਂ ਦੀ ਅਤਿਵਾਦ ਨਿਰੋਧਕ ਯੋਗਤਾਵਾਂ ਨੂੰ ਮਜ਼ਬੂਤ ਕਰਨ ਜਿਵੇਂ ਦੀਆਂ ਗੱਲਾਂ ਵੀ ਸ਼ਾਮਲ ਹਨ। ਨਵੀਂ ਰਣਨੀਤੀ ਦਾ ਸਵਾਗਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਕਿਹਾ ਕਿ ਇਹ ਰਣਨੀਤੀ ਅਤਿਵਾਦ ਨਾਲ ਮੁਕਾਬਲੇ ਦਾ ਸਾਰੇ ਦੇਸ਼ਾਂ ਵਿਚ ਫੈਲਾਅ ਨੂੰ ਇਕਸਾਰ ਅਧਾਰ ਤੇ ਖ਼ਤਮ ਕਰਨ ਲਈ ਸਹਿਯੋਗ ਦੀ ਜਰੂਰਤ ਹੈ।