
ਤਿੰਨ ਵੱਖ - ਵੱਖ ਮਾਮਲਿਆਂ ਵਿਚ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਰੋਗੀਆਂ ਦੇ ਇਲਾਜ ਲਈ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਲਿਆਂਦਾ ਗਿਆ। ਪੰਚਰੁਖੀ ਥਾਣਾ ...
ਕਾਂਗੜਾ : ਤਿੰਨ ਵੱਖ - ਵੱਖ ਮਾਮਲਿਆਂ ਵਿਚ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਰੋਗੀਆਂ ਦੇ ਇਲਾਜ ਲਈ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਲਿਆਂਦਾ ਗਿਆ। ਪੰਚਰੁਖੀ ਥਾਣਾ ਪ੍ਰਭਾਰੀ ਸੁਭਾਸ਼ ਸ਼ਾਸਤਰੀ ਦੇ ਅਨੁਸਾਰ ਇਕ 42 ਸਾਲ ਦੀ ਔਰਤ ਜੋਕਿ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਸੀ, ਨੇ ਇਲਾਜ ਦੇ ਦੌਰਾਨ ਟਾਂਡਾ ਵਿਚ ਦਮ ਤੋੜ ਦਿਤਾ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਪਤਾ ਨਹੀਂ ਲਗਿਆ ਹੈ ਕਿ ਉਸ ਨੇ ਜ਼ਹਿਰੀਲਾ ਪਦਾਰਥ ਕਿਉਂ ਖਾਧਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਕੇ ਛਾਨਬੀਨ ਸ਼ੁਰੂ ਕਰ ਦਿਤੀ ਹੈ।
ਇਕ ਹੋਰ ਮਾਮਲਾ ਕਾਂਗੜਾ ਥਾਣੇ ਦੇ ਕੱਛਯਾਰੀ ਤੋਂ ਆਇਆ ਹੈ। ਥਾਣਾ ਅਧਿਕਾਰੀ ਮੇਹਰ ਸਿੰਘ ਦੇ ਅਨੁਸਾਰ 32 ਸਾਲ ਦੀ ਔਰਤ ਅਜੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਦੇ ਬਿਆਨ ਹੋਣ ਉੱਤੇ ਹੀ ਪਤਾ ਚੱਲੇਗਾ ਕਿ ਉਸ ਨੇ ਜ਼ਹਿਰੀਲਾ ਪਦਾਰਥ ਗਲਤੀ ਨਾਲ ਖਾਧਾ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਇਕ ਹੋਰ ਮਾਮਲਾ ਗੱਗਲ ਪੁਲਿਸ ਥਾਣਾ ਤੋਂ ਆਇਆ ਹੈ।
ਪੁਲਿਸ ਦੇ ਅਨੁਸਾਰ 40 ਸਾਲ ਦੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗਲਤੀ ਨਾਲ ਕੋਈ ਜ਼ਹਿਰੀਲਾ ਪਦਾਰਥ ਦਵਾਈ ਸਮਝ ਕੇ ਖਾ ਲਿਆ ਹੈ। ਪੁਲਿਸ ਨੇ ਮਾਮਲੇ ਦੀ ਛਾਨਬੀਨ ਸ਼ੁਰੂ ਕਰ ਦਿਤੀ। ਜ਼ਹਿਰੀਲਾ ਪਦਾਰਥ ਖਾਣ ਵਾਲੇ 2 ਲੋਕ ਟਾਂਡਾ ਵਿਚ ਇਲਾਜ ਅਧੀਨ ਹਨ, ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।