‘ਪੀਐਮ ਦੀ ਇੱਜ਼ਤ ਕਰਨ ਲਈ ਸੰਵਿਧਾਨ ਜਾਂ ਕਾਨੂੰਨ ਮਜਬੂਰ ਨਹੀਂ ਕਰਦਾ’-ਸ਼ੇਹਲਾ ਰਸ਼ੀਦ
Published : Oct 5, 2019, 4:13 pm IST
Updated : Oct 6, 2019, 9:59 am IST
SHARE ARTICLE
Shehla Rashid
Shehla Rashid

ਸ਼ੇਹਲਾ ਰਸ਼ੀਦ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਵਿਚ ਨਹੀਂ ਲਿਖਿਆ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ।

ਨਵੀਂ ਦਿੱਲੀ: ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ੀਦ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਵਿਚ ਨਹੀਂ ਲਿਖਿਆ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ। ਸ਼ੇਹਲਾ ਰਸ਼ੀਦ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਸ਼ੇਹਲਾ ਰਸ਼ੀਦ ਦੀ ਅਲੋਚਨਾ ਕਰ ਰਹੇ ਹਨ।

Shehla Rashid Shora Shehla Rashid 

ਦਰਅਸਲ ਇਸ ਦੀ ਸ਼ੁਰੂਆਤ ਇਕ ਹੋਰ ਟਵੀਟ ਤੋਂ ਹੋਈ ਸੀ, ਜਿਸ ‘ਤੇ ਸ਼ੇਹਲਾ ਰਸ਼ੀਦ ਨੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਲਿਖੀ ਸੀ। ਦੱਸ ਦਈਏ ਕਿ ਬੀਤੇ ਦਿਨੀਂ ਦੇਸ਼ ਦੀਆਂ ਕਈ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ ਵਿਚ ਦੇਸ਼ ਵਿਚ ਵਧ ਰਹੀ ਫਿਰਕੂ ਹਿੰਸਾ ‘ਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ।

Shehla RashidShehla Rashid

ਹੁਣ ਇਹ ਖ਼ਬਰ ਆਈ ਹੈ ਕਿ ਇਹਨਾਂ ਹਸਤੀਆਂ ਵਿਰੁੱਧ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਉਕਸਾਉਣ ਦੇ ਇਲਜ਼ਾਮ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਨੂੰ ਲੈ ਕੇ ਕਈ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਟਵੀਟ ਕਰ ਕੇ ਸਰਕਾਰ ‘ਤੇ ਹਮਲਾ ਕੀਤਾ, ਯੂਜ਼ਰ ਨੇ ਲਿਖਿਆ ਕਿ ‘ਮਨੀਰਤਨਮ, ਅਦੁਰ ਅਤੇ 47 ਹੋਰ ਨੇ ਪੀਐਮ ਮੋਦੀ ਨੂੰ ਫਿਰਕੂ ਹਿੰਸਾ ਵਿਰੁੱਧ ਚਿੱਠੀ ਲਿਖੀ ਸੀ, ਉਹਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਜੇਕਰ ਇਹ ਫ਼ਾਸੀਵਾਦ ਨਹੀਂ ਹੈ ਤਾਂ ਫਿਰ ਸਾਨੂੰ ਫ਼ਾਸੀਵਾਦ ਦੀ ਪਰਿਭਾਸ਼ਾ ਬਦਲ ਦੇਣੀ ਚਾਹੀਦੀ ਹੈ’।

Shehla RashidShehla Rashid

ਇਸੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੰਮੂ-ਕਸ਼ਮੀਰ ਨਾਲ ਸਬੰਧ ਰੱਖਣ ਵਾਲੀ ਸ਼ੇਹਲਾ ਰਸ਼ੀਦ ਨੇ ਲਿਖਿਆ ਸੀ ਕਿ, ‘ਸੰਵਿਧਾਨ ਵਿਚ ਅਜਿਹੀ ਕੋਈ ਧਾਰਾ, ਆਈਪੀਸੀ ਵਿਚ ਕੋਈ ਕਲਾਜ, ਕਿਸੇ ਸੂਬੇ ਦਾ ਕਾਨੂੰਨ ਜਾਂ ਫਿਰ ਸੰਸਦ ਦਾ ਕੋਈ ਐਕਟ ਨਹੀਂ ਹੈ, ਜੋ ਇਹ ਕਹਿੰਦਾ ਹੋਵੇ ਕਿ ਦੇਸ਼ ਦੇ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ’। ਸ਼ੇਹਲਾ ਦੇ ਇਸ ਟਵੀਟ ‘ਤੇ ਕਈ ਸੋਸ਼ਲ ਮੀਡੀਆ ਯੂਜ਼ਰ ਭੜਕ ਗਏ। ਇਕ ਯੂਜ਼ਰ ਨੇ ਟਵੀਟ ‘ਤੇ ਜਵਾਬ ਦਿੰਦੇ ਹੋਏ ਲਿਖਿਆ ਕਿ, ‘ਸੰਵਿਧਾਨ ਵਿਚ ਕੋਈ ਅਜਿਹੀ ਧਾਰਾ ਵੀ ਨਹੀਂ ਹੈ, ਜੋ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦਾ ਅਧਿਕਾਰ ਦੇਵੇ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement