ਭਾਰਤ ‘ਚ ਵਧੀਆਂ ਕੀਮਤਾਂ ਨੂੰ ਲੈ ਬੰਗਲਾਦੇਸ਼ ਦੀ ਪੀਐਮ ਸ਼ੇਖ਼ ਹਸੀਨਾ ਨੇ ਵੀ ਪਿਆਜ ਖਾਣਾ ਕੀਤਾ ਬੰਦ!
Published : Oct 4, 2019, 5:31 pm IST
Updated : Oct 4, 2019, 5:38 pm IST
SHARE ARTICLE
Sekh Haseena
Sekh Haseena

ਪਿਆਜ਼ ਦਾ ਮਾਮਲਾ ਅੰਤਰਰਾਸ਼ਟਰੀ ਬਣਦਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ...

ਨਵੀਂ ਦਿੱਲੀ: ਪਿਆਜ਼ ਦਾ ਮਾਮਲਾ ਅੰਤਰਰਾਸ਼ਟਰੀ ਬਣਦਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸ ਸਮੇਂ ਭਾਰਤ ਦੇ ਦੌਰੇ 'ਤੇ ਹਨ। ਇੱਕ ਪ੍ਰੋਗਰਾਮ ਵਿੱਚ, ਹਸੀਨਾ ਨੇ ਪਿਆਜ਼ ਬਾਰੇ ਆਪਣੇ ਮਨ ਦੀ ਗੱਲ ਕੀਤੀ, ਸ਼ੇਖ ਹਸੀਨਾ ਨੇ ਕਿਹਾ ਕਿ ਸਾਡੇ ਲਈ ਪਿਆਜ਼ ਦੀ ਸਮੱਸਿਆ ਸੀ। ਮੈਨੂੰ ਨਹੀਂ ਪਤਾ ਕਿ ਤੁਸੀਂ ਪਿਆਜ਼ ਨੂੰ ਕਿਉਂ ਰੋਕਿਆ? ਮੈਂ ਖਾਣਾ ਪਕਾਉਣ ਵਾਲੇ ਨੂੰ ਬੋਲਿਆ ਹੈ ਕਿ ਹੁਣ ਉਹ ਖਾਣੇ ਵਿਚ ਪਿਆਜ ਬੰਦ ਕਰ ਦੇਵੇ। ਦਰਅਸਲ ਦੇਸ਼ ਵਿਚ ਪਿਆਜ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਇਸਦੇ ਨਿਰਯਾਤ ਉਤੇ 29 ਸਤੰਬਰ ਤੋਂ ਰੋਕ ਲਗਾ ਦਿੱਤੀ ਹੈ।

 

 

ਇਸ ਕਾਰਨ ਤੋਂ ਦੇਸ਼ ਤੋਂ ਬਾਹਰ ਪਿਆਜ ਨਿਰਯਾਤ ਨਹੀਂ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਪਣੇ ਭਾਸ਼ਣ ਵਿਚ ਇਸ ਦਾ ਜ਼ਿਕਰ ਕਰ ਰਹੀ ਹੈ। ਭਾਰਤ ਦੁਨੀਆਂ ਦੇ 60 ਤੋਂ ਜ਼ਿਆਦਾ ਦੇਸ਼ਾਂ ਨੂੰ ਪਿਆਜ ਨਿਰਯਾਤ ਕਰਦਾ ਹੈ। ਦੇਸ਼ ਵਿਚ ਪਿਆਜ ਦੀ ਮੰਗ ਅਨੁਸਾਰ ਪੂਰਤੀ ਨਹੀਂ ਹੋ ਰਹੀ ਸੀ ਜਿਸਦੇ ਕਾਰਨ ਇਸਦੀ ਕੀਮਤ ਬੇਲਗਾਮ ਹੋ ਗਈ। ਦਿੱਲੀ ਸਰਕਾਰ ਨੇ ਕਿਫ਼ਾਇਤੀ ਦਰਾਂ ਉਤੇ ਕਈ ਥਾਂ ਸਟਾਲ ਲਗਾ ਕੇ ਅਤੇ ਮੋਬਾਇਲ ਬੈਨ ਤੋਂ ਪਿਆਜ ਬੇਚਣ ਦੀ ਸ਼ੁਰੂਆਤ ਕੀਤੀ ਤਾਂਕਿ ਲੋਕਾਂ ਨੂੰ ਆਸਾਨੀ ਨਾਲ ਪਿਆਜ ਉਪਲਬਧ ਹੋ ਸਕੇ।

Onion price touch Rs 60 per kgOnion price touch Rs 60 per kg

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਕਹਿਣਾ ਹੈ ਕਿ ਕੇਂਦਰ ਤੋਂ ਪਿਆਜ ਦਾ ਵੱਡਾ ਭੰਡਾਰ ਮੌਜੂਦ ਹੈ ਅਤੇ ਹਲੇ ਤੱਕ ਤ੍ਰਿਪੁਰਾ ਨੂੰ 1850 ਟਨ, ਹਰਿਆਣਾ ਨੂੰ 2000 ਟਨ ਅਤੇ ਆਂਧਰਾ ਪ੍ਰਦੇਸ਼ ਨੂੰ 960 ਟਨ ਪਿਆਜ ਅਸੀਂ ਤੁਰੰਤ 15.59 ਰੁਪਏ ਕਿਲੋ ਦੀ ਦਰ ਤੋਂ ਮੁਹੱਈਆ ਕਰ ਦਿੱਤਾ ਹੈ। ਇਹ ਘੱਟੋ-ਘੱਟ 23.90 ਰੁਪਏ ਕਿਲੋ ਦੀ ਦਰ ਨਾਲ ਆੜ੍ਹਤੀਆਂ ਨੂੰ ਮੁਹੱਈਆ ਕਰਵਾ ਦੇਵਾਂਗੇ। ਹੁਣ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਿਆਜ ਨੂੰ ਲੈ ਕੇ ਡਿਮਾਂਡ ਆਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ ਦੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਮੰਤਰੀ ਰਾਮਵਿਲਾਸ ਪਾਸਵਾਨ ਇਸ ‘ਤੇ ਕੀ ਕਹਿੰਦੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement