
ਪੁਲਿਸ ਵੱਲੋਂ ਘਟਨਾ ਸਬੰਧੀ ਸੀ. ਸੀ. ਟੀ. ਵੀ. ਦੀ ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਟਿਆਲਾ : ਪਟਿਆਲਾ ਦੇ ਹਲਕਾ ਸਨੌਰ ਨੇੜੇ ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸ. ਹਰਫੂਲ ਸਿੰਘ ਬੋਸਰਕਲਾਂ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਸਨੌਰ ਅਤੇ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਨੌਰ ਦੇ ਚਾਚੇ ਦੇ ਪੁੱਤਰ ਵਰਿੰਦਰ ਸਿੰਘ ਦਾ ਬੀਤੀ ਰਾਤ ਕਤਲ ਕੀਤਾ ਗਿਆ ਹੈ।
ਦਰਅਸਲ ਵਰਿੰਦਰ ਸਿੰਘ ਨੂੰ ਬੋਸਰਕਲਾਂ ਰੋਡ 'ਤੇ ਜਾਂਦੇ ਸਮੇਂ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਘਟਨਾ ਸਬੰਧੀ ਸੀ. ਸੀ. ਟੀ. ਵੀ. ਦੀ ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।